ETV Bharat / international

ਪਹਿਲੀ ਵਾਰ ਚੀਨ ਤੋਂ ਬਾਹਰ ਚਮਗਿੱਦੜਾਂ 'ਚ ਮਿਲਿਆ ਕੋਰੋਨਾ ਵਾਇਰਸ

author img

By

Published : Nov 28, 2020, 1:39 PM IST

ਇੱਕ ਅਧਿਐਨ ਮੁਤਾਬਕ ਜਾਪਾਨ ਤੇ ਕੰਬੋਡੀਆ 'ਚ ਲੈਬ ਦੇ ਫਰੀਜ਼ਰਸ 'ਚ ਰੱਖੇ ਗਏ ਚਮਗਿੱਦੜਾਂ 'ਚ ਕੋਰੋਨਾ ਦਾ ਸਾਰਸ-ਕੋਵ (SARS Cov-2) ਵਾਇਰਸ ਪਾਇਆ ਗਿਆ ਹੈ।

ਪਹਿਲੀ ਵਾਰ ਚੀਨ ਤੋਂ ਬਾਹਰ ਚਮਗਿੱਦੜਾਂ 'ਚ ਮਿਲਿਆ ਕੋਰੋਨਾ ਵਾਇਰਸ
ਪਹਿਲੀ ਵਾਰ ਚੀਨ ਤੋਂ ਬਾਹਰ ਚਮਗਿੱਦੜਾਂ 'ਚ ਮਿਲਿਆ ਕੋਰੋਨਾ ਵਾਇਰਸ

ਲੰਡਨ: ਦੁਨੀਆ 'ਚ ਕੋਰੋਨਾ ਮਹਾਮਾਰੀ ਦੇ ਤੇਜ਼ੀ ਨਾਲ ਵੱਧ ਰਹੇ ਕਹਿਰ ਦੌਰਾਨ ਕੋਰੋਨਾ ਨੂੰ ਲੈ ਕੇ ਵੱਖ-ਵੱਖ ਖੁਲਾਸੇ ਹੋ ਰਹੇ ਹਨ। ਇੱਕ ਖੋਜ ਜਨਰਲ 'ਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ ਜਾਪਾਨ ਤੇ ਕੰਬੋਡੀਆ 'ਚ ਲੈਬ ਦੇ ਫਰੀਜ਼ਰਸ 'ਚ ਰੱਖੇ ਗਏ ਚਮਗਿੱਦੜਾਂ 'ਚ ਕੋਰੋਨਾ ਦਾ ਸਾਰਸ-ਕੋਵ (SARS Cov-2) ਵਾਇਰਸ ਪਾਇਆ ਗਿਆ ਹੈ।

ਕੰਬੋਡੀਆ 'ਚ 2010 'ਚ ਦੇਸ਼ ਦੇ ਉੱਤਰ ਤੋਂ ਫੜਕੇ ਦੋ ਚਮਗਿੱਦੜਾਂ 'ਚ ਵਾਇਰਸ ਪਾਇਆ ਗਿਆ ਹੈ। ਇਸ ਦੌਰਾਨ ਜਾਪਾਨ 'ਚ ਇੱਕ ਟੀਮ ਨੇ ਚਮਗਿੱਦੜ ਦੇ ਜੰਮ੍ਹੇ ਹੋਏ ਮਲ ਤੋਂ ਵੀ ਕੋਰੋਨਾ ਵਾਇਰਸ ਪਾਇਆ ਹੈ। ਇਹ ਦੋਵੇਂ ਵਾਇਰਸ ਸਾਰਸ-ਕੋਵ-2 ਨਾਲ ਸਬੰਧਿਤ ਪਹਿਲੇ ਵਾਇਰਸ ਹਨ ਜੋ ਚੀਨ ਦੇ ਬਾਹਰ ਮਿਲੇ ਹਨ। ਅਧਿਐਨ 'ਚ ਕਿਹਾ ਗਿਆ ਹੈ World Health Organization ਦੇ ਮਹਾਂਮਾਰੀ ਦੀ ਛਾਣਬੀਨ ਲਈ ਪਸ਼ੂਆਂ ਦੀ ਜਾਂਚ ਬੇਹੱਦ ਜ਼ਰੂਰੀ ਦੱਸਣ ਵਾਲੇ ਵਿਚਾਰ ਦਾ ਸਮਰਥਨ ਕਰਦਾ ਹੈ।

ਰਿਪੋਰਟ ਮੁਤਾਬਕ, ਇਸ ਸਬੰਧੀ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕੋਰੋਨਾ ਵਾਇਰਸ SARS CoV- 2 ਚਮਗਿੱਦੜਾਂ ਤੋਂ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾਂ ਕਿਸ ਮਾਧਿਅਮ ਨਾਲ ਇਹ ਲੋਕਾਂ 'ਚ ਫੈਲਿਆ। ਹਨੋਈ ਦੇ ਵਿਅਤਨਾਮ 'ਚ ਜੰਗਲੀ ਜੀਵਨ ਸੰਭਾਲ ਸੋਸਾਇਟੀ (Wildlife Conservation Society) ਦੀ ਇੱਕ ਵਿਕਾਸਵਾਦੀ ਜੀਵ ਵਿਗਿਆਨੀ ਐਲਿਸ ਲਾਟਨੀ ਨੇ ਇਸ 'ਤੇ ਕਿਹਾ ਕਿ ਇਹ ਦੋਵੇਂ ਖੋਜਾਂ ਰੋਮਾਂਚਕ ਹਨ ਕਿਉਂਕਿ ਇਸ ਨਾਲ ਪੁਸ਼ਟੀ ਹੁੰਦੀ ਹੈ ਕਿ ਕੋਰੋਨਾ ਲਈ ਜ਼ਿੰਮੇਵਾਰ ਵਾਇਰਸ SARS-CoV-2 ਚਮਗਿੱਦੜਾਂ 'ਚ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵੀ ਦਰਸਾਇਆ ਹੈ ਕਿ ਇਹ ਵਾਇਰਸ ਚੀਨ ਦੇ ਬਾਹਰ ਪਾਏ ਜਾਣ ਵਾਲੇ ਚਮਗਿੱਦੜਾਂ 'ਚ ਵੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.