ETV Bharat / international

ਪਾਕਿਸਤਾਨ: ਆਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਮਕਾਨ ਢਹਿ-ਢੇਰੀ, 14 ਦੀ ਮੌਤ

author img

By

Published : Sep 12, 2021, 4:54 PM IST

ਪਾਕਿਸਤਾਨ (pakistan) ਦੇ ਖੈਬਰ ਪਖਤੂਨਖਵਾ ਸੂਬੇ ਦੇ ਇੱਕ ਪਿੰਡ ਵਿੱਚ ਆਸਮਾਨੀ ਬਿਜਲੀ ਡਿੱਗਣ (lightning strike ) ਨਾਲ ਤਿੰਨ ਕੱਚੇ ਘਰ ਤਬਾਹ ਹੋ ਗਏ। ਇਸ ਆਫ਼ਤ ਵਿੱਚ ਘੱਟੋ ਘੱਟ 14 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ।

ਆਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਮਕਾਨ ਢਹਿ-ਢੇਰੀ
ਆਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਮਕਾਨ ਢਹਿ-ਢੇਰੀ

ਪੇਸ਼ਾਵਰ: ਉੱਤਰ ਪੱਛਮ ਪਾਕਿਸਤਾਨ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਐਤਵਾਰ ਨੂੰ ਤਿੰਨ ਘਰਾਂ ਵਿੱਚ ਆਸਮਾਨੀ ਬਿਜਲੀ ਡਿੱਗਣ (lightning strike ) ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਔਰਤਾਂ ਅਤੇ ਬੱਚਿਆ ਸਣੇ ਘੱਟੋ ਘੱਟ 14 ਲੋਕਾਂ ਦੀ ਮੌਤ (14 People killed) ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਰਾਤ ਤੋਂ ਗਰਜ ਅਤੇ ਬਿਜਲੀ ਦੇ ਨਾਲ ਤੇਜ਼ ਮੀਂਹ (Heavy Rain) ਸ਼ੁਰੂ ਹੋਈ ਅਤੇ ਐਤਵਾਰ ਤੜਕੇ ਤੱਕ ਜਾਰੀ ਰਹੀ, ਜਿਸ ਨਾਲ ਖੈਬਰ ਪਖਤੂਨਖਵਾ ਪ੍ਰਾਂਤ ਦੇ ਤੋਰਘਰ ਪਿੰਡ ਵਿੱਚ ਤਿੰਨ ਕੱਚੇ ਘਰ ਤਬਾਹ ਹੋ ਗਏ।

ਹਜ਼ਾਰਾ ਡਿਵੀਜ਼ਨ ਦੇ ਅਧੀਨ ਇਹ ਪਹਾੜੀ ਜ਼ਿਲ੍ਹੇ ਆਮ ਤੌਰ 'ਤੇ ਮਾਨਸੂਨ ਦੇ ਮਹੀਨਿਆਂ ਦੌਰਾਨ ਜ਼ਮੀਨ ਖਿਸਕਣ (Land Slide) ਅਤੇ ਮੀਂਹ ਨਾਲ ਸਬੰਧਤ ਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ।

ਸਥਾਨਕ ਲੋਕਾਂ ਅਤੇ ਬਚਾਅ ਟੀਮਾਂ ਨੇ ਮਲਬੇ ਵਿੱਚੋਂ ਲਾਸ਼ਾਂ ਕੱਢੀਆ ਅਤੇ ਦੋ ਜ਼ਖ਼ਮੀਆਂ ਨੂੰ ਐਬਟਾਬਾਦ ਹਸਪਤਾਲ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।

ਖੈਬਰ ਪਖਤੂਨਖਵਾ ਪ੍ਰਾਂਤ ਦੀ ਆਪਦਾ ਪ੍ਰਬੰਧਨ ਅਥਾਰਟੀ ਨੇ ਪ੍ਰਭਾਵਿਤ ਪਿੰਡ ਵਿੱਚ ਰਾਹਤ ਸਮੱਗਰੀ ਅਤੇ ਬਚਾਅ ਟੀਮਾਂ ਭੇਜੀਆਂ, ਪਰ ਪਹਾੜੀ ਖੇਤਰਾਂ ਵਿੱਚ ਜ਼ਮੀਨ ਖਿਸਕਣ ਕਾਰਨ ਇਨ੍ਹਾਂ ਕੋਸ਼ਿਸ਼ਾਂ ਵਿੱਚ ਦੇਰੀ ਹੋਈ।

ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਖੈਬਰ ਪਖਤੂਨਖਵਾ, ਪੰਜਾਬ, ਇਸਲਾਮਾਬਾਦ ਅਤੇ ਪੂਰਬੀ ਬਲੋਚਿਸਤਾਨ ਲਈ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।

ਇਹ ਵੀ ਪੜੋ: ਸਾਕਾ ਸਾਰਾਗੜ੍ਹੀ: ਮੁੱਖ ਨਾਇਕ ਹਵਾਲਦਾਰ ਈਸ਼ਰ ਸਿੰਘ ਦਾ ਬਣਾਇਆ ਕਾਂਸੇ ਦਾ ਬੁੱਤ

ETV Bharat Logo

Copyright © 2024 Ushodaya Enterprises Pvt. Ltd., All Rights Reserved.