ETV Bharat / international

ਰਾਸ਼ਟਰਪਤੀ ਟਰੰਪ ਨੇ ਈਰਾਨ ਦੇ 52 ਠਿਕਾਣੇ ਤਬਾਹ ਕਰਨ ਦੀ ਦਿੱਤੀ ਧਮਕੀ

author img

By

Published : Jan 5, 2020, 9:10 AM IST

Updated : Jan 5, 2020, 11:34 AM IST

ਅਮਰੀਕਾ ਦੇ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਨੇ ਮੁੜ ਈਰਾਨ ਨੂੰ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਇਰਾਨ ਅਮਰੀਕੀ ਲੋਕਾਂ ਦੇ ਠਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਰਹੇਗਾ ਤਾਂ ਅਮਰੀਕਾ ਉਸ ਦੇ 52 ਠਿਕਾਣਿਆਂ ਨੂੰ ਇੱਕੋ ਵਾਰ 'ਚ ਖ਼ਤਮ ਕਰ ਦੇਵਾਂਗੇ।

ਟਰੰਪ ਨੇ ਈਰਾਨ ਨੂੰ ਦਿੱਤੀ 52 ਠਿਕਾਣੇ ਤਬਾਹ ਕਰਨ ਦੀ ਧਮਕੀ
ਟਰੰਪ ਨੇ ਈਰਾਨ ਨੂੰ ਦਿੱਤੀ 52 ਠਿਕਾਣੇ ਤਬਾਹ ਕਰਨ ਦੀ ਧਮਕੀ

ਵਾਸ਼ਿੰਗਟਨ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਕੜੀ ਚੇਤਾਵਨੀ ਦਿੰਦੇ ਹੋਏ ਅਮਰੀਕੀ ਲੋਕਾਂ 'ਤੇ ਠਿਕਾਣਿਆਂ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਗੱਲ ਆਖੀ। ਟਰੰਪ ਨੇ ਕਿਹਾ ਕਿ ਜੇਕਰ ਈਰਾਨ ਸਾਡੇ ਲੋਕਾਂ ਅਤੇ ਠਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਰਹੇਗਾ ਤਾਂ ਅਸੀਂ ਉਨ੍ਹਾਂ ਦੇ 52 ਠਿਕਾਣਿਆਂ ਨੂੰ ਇੱਕੋ ਵਾਰ ਵਿੱਚ ਖ਼ਤਮ ਕਰ ਦੇਵਾਂਗੇ। ਟਰੰਪ ਨੇ ਕਿਹਾ ਕਿ ਈਰਾਨ ਦੇ 52 ਠਿਕਾਣੇ ਸਾਡੇ ਨਿਸ਼ਾਨੇ 'ਤੇ ਹਨ। ਅਸੀਂ ਈਰਾਨ ਦੇ ਕਿਸੇ ਤਰ੍ਹਾਂ ਦੇ ਹਮਲੇ ਦਾ ਮੂੰਹਤੋੜ ਜਵਾਬ ਦੇਣ ਲਈ ਤਿਆਰ ਹਾਂ।

  • Iran is talking very boldly about targeting certain USA assets as revenge for our ridding the world of their terrorist leader who had just killed an American, & badly wounded many others, not to mention all of the people he had killed over his lifetime, including recently....

    — Donald J. Trump (@realDonaldTrump) January 4, 2020 " class="align-text-top noRightClick twitterSection" data=" ">

ਟਰੰਪ ਨੇ ਪਹਿਲਾਂ ਕਿਹਾ ਸੀ ਕਿ ਈਰਾਨ ਇੱਕ ਅਜਿਹੇ ਅੱਤਵਾਦੀ ਦੇ ਕਤਲ ਦਾ ਬਦਲਾ ਲੈਣ ਲਈ ਸਰੇਆਮ ਅਮਰੀਕੀ ਠਿਕਾਣਿਆਂ 'ਤੇ ਹਮਲਾ ਕੀਤੇ ਜਾਣ ਦੀ ਧਮਕੀ ਦੇ ਰਿਹਾ ਹੈ, ਜਿਸ ਨੇ ਕਈ ਅਮਰੀਕੀ ਲੋਕਾਂ ਦਾ ਕਤਲ ਤੇ ਕਈ ਲੋਕਾਂ ਨੂੰ ਜ਼ਖ਼ਮੀ ਕੀਤਾ ਹੈ।

  • ....targeted 52 Iranian sites (representing the 52 American hostages taken by Iran many years ago), some at a very high level & important to Iran & the Iranian culture, and those targets, and Iran itself, WILL BE HIT VERY FAST AND VERY HARD. The USA wants no more threats!

    — Donald J. Trump (@realDonaldTrump) January 4, 2020 " class="align-text-top noRightClick twitterSection" data=" ">

ਹੋਰ ਪੜ੍ਹੋ :ਨਨਕਾਣਾ ਸਾਹਿਬ ਮਾਮਲੇ ਨੂੰ ਠੱਲ੍ਹ ਪਾਉਣ ਲਈ ਨਿਤਰੀ ਪਾਕਿਸਤਾਨ ਸਰਕਾਰ

ਦੱਸਣਯੋਗ ਹੈ ਕਿ ਸ਼ਨੀਵਾਰ ਦੇਰ ਰਾਤ ਈਰਾਨ ਦੇ ਕਿਯੋਮ ਸੂਬੇ ਦੀ ਪ੍ਰਾਚੀਨ ਜਾਮਕਰਨ ਮਸਜਿਦ ਉੱਤੇ ਲਾਲ ਝੰਡਾ ਲਹਿਰਾਇਆ ਗਿਆ ਸੀ, ਜਿਸ ਦਾ ਮਤਲਬ ਯੁੱਧ ਦੀ ਸ਼ੁਰੂਆਤ ਜਾਂ ਯੁੱਧ ਲਈ ਤਿਆਰ ਰਹਿਣ ਦੀ ਚੇਤਾਵਨੀ ਹੈ। ਉਸੇ ਸਮੇਂ, ਕੁਝ ਘੰਟਿਆਂ ਬਾਅਦ, ਇਰਾਕ ਵਿੱਚ ਅਮਰੀਕੀ ਦੂਤਾਵਾਸ ਅਤੇ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਰਾਕੇਟ ਅਤੇ ਮੋਰਟਾਰਾਂ ਨਾਲ ਚਾਰ ਹਮਲੇ ਕੀਤੇ ਗਏ ।

Intro:Body:

Trump warns of targeting 52 Iranian sites if tensions escalate


Conclusion:
Last Updated :Jan 5, 2020, 11:34 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.