ETV Bharat / international

ਦੱਖਣ ਆਸਟ੍ਰੇਲੀਆ ਦੀ ਸੰਸਦ ’ਚ ਮਨਾਇਆ ਗਿਆ ਪ੍ਰਕਾਸ਼ ਦਿਹਾੜਾ

author img

By

Published : Nov 19, 2021, 5:30 PM IST

ਆਸਟ੍ਰੇਲੀਆ ’ਚ ਵੀ ਪ੍ਰਕਾਸ਼ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਵਾਰ ਦੱਖਣ ਆਸਟ੍ਰੇਲੀਆ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਜਦੋ ਪ੍ਰਕਾਸ਼ ਦਿਹਾੜੇ ਨੂੰ ਸੰਸਦ ਭਵਨ ਦੇ ਅੰਦਰ ਮਨਾਇਆ ਗਿਆ।

552ਵੇਂ ਪ੍ਰਕਾਸ਼ ਦਿਹਾੜੇ
552ਵੇਂ ਪ੍ਰਕਾਸ਼ ਦਿਹਾੜੇ

ਚੰਡੀਗੜ੍ਹ: ਪਹਿਲੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ (Sri Guru Nanak Dev ji the founder of Sikh Religion) ਦੇ 552ਵੇਂ ਪ੍ਰਕਾਸ਼ ਦਿਹਾੜੇ ਨੂੰ ਪੂਰੀ ਦੂਨੀਆ ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਵੱਡੀ ਗਿਣਤੀ ਚ ਸੰਗਤਾਂ ਗੁਰਦੁਆਰਿਆਂ ਚ ਨਤਮਸਤਕ ਹੋ ਰਹੀਆਂ ਹਨ। ਇਸੇ ਦੇ ਚੱਲਦੇ ਵਿਦੇਸ਼ਾਂ ’ਚ ਵੀ ਸਿੱਖ ਸੰਗਤਾਂ ਵੱਲੋਂ 552ਵੇਂ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ।

ਆਸਟ੍ਰੇਲੀਆ ’ਚ ਵੀ ਪ੍ਰਕਾਸ਼ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਵਾਰ ਦੱਖਣ ਆਸਟ੍ਰੇਲੀਆ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਜਦੋ ਪ੍ਰਕਾਸ਼ ਦਿਹਾੜੇ ਨੂੰ ਸੰਸਦ ਭਵਨ ਦੇ ਅੰਦਰ ਮਨਾਇਆ ਗਿਆ। ਦੱਖਣ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੈਡ ’ਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ ਸੀ। ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਲਈ ਵੱਡੀ ਗਿਣਤੀ ’ਚ ਸਿੱਖ ਸੰਗਤਾਂ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਸੀ।

ਇਹ ਵੀ ਪੜੋ: Guru Nanak Gurpurab 2021: ਦੇਖੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਅਲੌਕਿਕ ਸਜਾਵਟ

ਦੱਸ ਦਈਏ ਕਿ ਵਿਧਾਨ ਪਰਿਸ਼ਦ ਅਤੇ ਆਸਟ੍ਰੇਲੀਆਈ ਲੈਬਰ ਪਾਰਟੀ ਦੇ ਮੈਂਬਰ ਰਸੇਲ ਵੋਟਰਲੀ ਨੇ ਪ੍ਰਕਾਸ਼ ਦਿਹਾੜੇ ਦਾ ਆਯੋਜਨ ਕਰਵਾਇਆ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸਿੱਖਾਂ ਦੇ ਨਾਲ ਡੁੰਘਾ ਸਬੰਧ ਹੈ। ਉਹ ਬਹੁਤ ਹੀ ਬਹਾਦੁਰ ਅਤੇ ਯੋਧਾ ਹੁੰਦੇ ਹਨ। ਪ੍ਰਕਾਸ਼ ਦਿਹਾੜੇ ਮੌਕੇ ਰਸੇਲ ਵੋਟਰਲੀ ਆਪਣੇ ਪਤਨੀ ਦੇ ਨਾਲ ਸੰਸਦ ਵਿਖੇ ਪਹੁੰਚੇ ਸੀ।

ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਲੋਕ ਤਿਉਹਾਰ, ਪ੍ਰੋਗਰਾਮ ਨਹੀਂ ਮਨਾ ਪਾ ਰਹੇ ਸੀ ਪਰ ਇਹ ਪ੍ਰੋਗਰਾਮ ਉਮੀਦ ਵਾਲਾ ਹੈ ਜਿਸ ਨੇ ਸਾਰਿਆਂ ਨੂੰ ਇੱਕਠਾ ਕਰ ਦਿੱਤਾ ਹੈ। ਬਾਬਾ ਨਾਨਕ ਦੀਆਂ ਸਿੱਖਿਆਵਾਂ ਤੋਂ ਉਹ ਬਹੁਤ ਜਿਆਦਾ ਪ੍ਰਭਾਵਿਤ ਹਨ।

ਇਹ ਵੀ ਪੜੋ: ਗੁਰੂ ਨਾਨਕ ਗੁਰਪੁਰਬ 2021: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਇੱਕ ਝਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.