ETV Bharat / entertainment

ਆਸਟ੍ਰੇਲੀਆ 'ਚ ਮੁਕੰਮਲ ਹੋਈ ਪੰਜਾਬੀ ਫ਼ਿਲਮ ਮਿਸਟਰ ਸ਼ੁਦਾਈ ਦੀ ਸ਼ੂਟਿੰਗ, ਨਵੰਬਰ ਮਹੀਨੇ ਹੋਵੇਗੀ ਵਿਸ਼ਵ ਪੱਧਰੀ ਰਿਲੀਜ਼

author img

By

Published : Aug 5, 2023, 2:18 PM IST

ਪੰਜਾਬੀ ਸਿਨੇਮਾ ਜਗਤ 'ਚ ਨਿੱਤ ਨਵੀਆਂ ਫਿਲਮਾਂ ਸਾਹਮਣੇ ਆ ਰਹੀਆਂ ਹਨ ਜੋ ਲੋਕਾਂ ਦੇ ਦਿਲਾਂ 'ਤੇ ਰਾਜ ਵੀ ਕਰ ਰਹੀਆਂ ਹਨ। ਅਜਿਹੀ ਹੀ ਇੱਕ ਹੋਰ ਪੰਜਾਬੀ ਫ਼ਿਲਮ ਮਿਸਟਰ ਸ਼ੁਦਾਈ ਵੀ ਆ ਰਹੀ ਹੈ, ਜਿਸ ਦੀ ਆਸਟ੍ਰੇਲੀਆ 'ਚ ਸ਼ੂਟਿੰਗ ਮੁਕੰਮਲ ਹੋ ਗਈ।

ਪੰਜਾਬੀ ਫ਼ਿਲਮ ‘ਮਿਸਟਰ  ਸ਼ੁਦਾਈ’
ਪੰਜਾਬੀ ਫ਼ਿਲਮ ‘ਮਿਸਟਰ  ਸ਼ੁਦਾਈ’

ਫਰੀਦਕੋਟ: ਪੰਜਾਬੀ ਸਿਨੇਮਾਂ ਵਿਚ ਫ਼ਿਲਮੀ ਸਰਗਰਮੀਆਂ ਦਾ ਮੰਜ਼ਰ ਇੰਨ੍ਹਾਂ ਦਿਨਾਂ 'ਚ ਵਿਸ਼ਾਲਤਾ ਅਖ਼ਤਿਆਰ ਕਰਦਾ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਹੀ ਇਕ ਹੋਰ ਪੰਜਾਬੀ ਫ਼ਿਲਮ ‘ਮਿਸਟਰ ਸ਼ੁਦਾਈ’ ਦੀ ਸ਼ੂਟਿੰਗ ਵੀ ਆਸਟ੍ਰੇਲੀਆ 'ਚ ਪੂਰੀ ਕਰ ਲਈ ਗਈ ਹੈ। ਜਿਸ ਨੂੰ ਨਵੰਬਰ ਮਹੀਨੇ ਵਿਸ਼ਵ ਪੱਧਰੀ ਰਿਲੀਜ਼ ਕੀਤਾ ਜਾਵੇਗਾ। ‘ਬਲ ਪ੍ਰੋਡੋਕਸ਼ਨ ਅਤੇ ਫ਼ਿਲਮੀ ਲੋਕ’ ਦੇ ਬੈਨਰਜ਼ ਹੇਠ ਬਣ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਹਰਜੋਤ ਸਿੰਘ, ਨਿਰਮਾਣ ਮੋਹਨਬੀਰ ਸਿੰਘ ਬੱਲ ਕਰ ਰਹੇ ਹਨ। ਜਦਕਿ ਸਹਿ-ਨਿਰਮਾਤਾ ਜਸਕਰਨ ਵਾਲੀਆਂ ਅਤੇ ਅੰਮ੍ਰਿਤਪਾਲ ਖ਼ਿੰਦਾ ਹਨ।

ਪੰਜਾਬੀ ਫ਼ਿਲਮ ‘ਮਿਸਟਰ  ਸ਼ੁਦਾਈ’ ਦੀ ਸ਼ੂਟਿੰਗ
ਪੰਜਾਬੀ ਫ਼ਿਲਮ ‘ਮਿਸਟਰ ਸ਼ੁਦਾਈ’ ਦੀ ਸ਼ੂਟਿੰਗ

ਕਈ ਦਿੱਗਜ ਕਰ ਰਹੇ ਅਦਾਕਾਰੀ: ਮੈਲਬੋਰਨ, ਵੈਕਟੋਰੀਆਂ ਅਤੇ ਇਸ ਦੇ ਆਸਪਾਸ ਦੀਆਂ ਮਨਮੋਹਕ ਲੋਕੇਸਨਜ਼ ਤੇ ਫ਼ਿਲਮਾਈ ਗਈ ਇਸ ਫ਼ਿਲਮ ਦੀ ਸਟਾਰ ਕਾਸਟ ਵਿਚ ਸਿਮਰਨ, ਮੈਂਡੀ ਤੱਖੜ੍ਹ, ਕਰਮਜੀਤ ਅਨਮੋਲ, ਸੁਖਵਿੰਦਰ ਚਾਹਲ, ਨਿਸ਼ਾ ਬਾਨੋ, ਮਲਕੀਤ ਰੌਣੀ, ਹੈਰੀ ਸੰਘਾ, ਆਰਵ ਭੁੱਲਰ, ਯੂਹਾਨ ਬਰਾੜ, ਨਵੀਂ ਲਹਿਲ, ਅਸ਼ਮਾਨ ਸਿੰਧੂ ਆਦਿ ਸ਼ਾਮਿਲ ਹਨ। ਦਿਲਚਸਪ-ਡ੍ਰਾਮੈਟਿਕ ਅਤੇ ਕਾਮੇਡੀ ਤਾਣੇ-ਬਾਣੇ ਅਧੀਨ ਬੁਣੀ ਗਈ ਇਸ ਫ਼ਿਲਮ ਦੀ ਕਹਾਣੀ ਸਿਨੇਮਾਂ ਅਤੇ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿਚ ਵਿਲੱਖਣ ਪਹਿਚਾਣ ਬਣਾਉਣ ਵੱਲ ਵਧ ਰਹੇ ਪ੍ਰਤਿਭਾਸ਼ਾਲੀ ਨੌਜਵਾਨ ਕੁਰਾਨ ਢਿੱਲੋਂ ਵੱਲੋਂ ਲਿਖ਼ੀ ਗਈ ਹੈ , ਜੋ ਨਿਰਦੇਸ਼ਕ ਦੇ ਤੌਰ ਤੇ ਵੀ ਕਈ ਫ਼ਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਦੇ ਨਿਰਦੇਸ਼ਨ ਵਿਚ ਆਪਣੀ ਸ਼ਾਨਦਾਰ ਨਿਰਦੇਸ਼ਨ ਕਲਾ ਦਾ ਬਾਖ਼ੂਬੀ ਮੁਜ਼ਾਹਰਾ ਕਰਵਾ ਚੁੱਕੇ ਹਨ।

ਪੰਜਾਬੀ ਫ਼ਿਲਮ ‘ਮਿਸਟਰ  ਸ਼ੁਦਾਈ’ ਦੀ ਸ਼ੂਟਿੰਗ
ਪੰਜਾਬੀ ਫ਼ਿਲਮ ‘ਮਿਸਟਰ ਸ਼ੁਦਾਈ’ ਦੀ ਸ਼ੂਟਿੰਗ

ਖੂਬਸੂਰਤ ਥਾਵਾਂ 'ਤੇ ਫਿਲਮਾਏ ਦ੍ਰਿਸ਼: ਉਕਤ ਫ਼ਿਲਮ ਦੀ ਨਿਰਮਾਣ ਟੀਮ ਅਨੁਸਾਰ ਫ਼ਿਲਮ ਦਾ ਸੰਗੀਤ ਵੀ ਬਹੁਤ ਹੀ ਉਮਦਾ ਤਿਆਰ ਕੀਤਾ ਗਿਆ ਹੈ। ਜਿਸ ਨੂੰ ਟੈਲੇਂਟਡ ਸੰਗੀਤਕਾਰ ਅਨਾਮਿਕ ਚੌਹਾਨ ਨੇ ਸੰਗੀਤਬਧ ਕੀਤਾ ਹੈ ਅਤੇ ਗੀਤ ਰਚਨਾ ਜੀਤ ਸੰਧੂ ਦੀ ਹੈ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆਂ ਦੇ ਅਤਿ ਖੂਬਸੂਰਤ ਸਥਾਨਾਂ 'ਤੇ ਫ਼ਿਲਮਾਈ ਗਈ ਇਸ ਫ਼ਿਲਮ ਦਾ ਖਾਸ ਆਕਰਸ਼ਣ ਇਸ ਦੀ ਸ਼ਾਨਦਾਰ ਸਿਨੇਮਾਟੋਗ੍ਰਾਫ਼ਰੀ ਵੀ ਹੋਵੇਗੀ। ਜਿਸ ਦੀ ਕਮਾਂਡ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਕੈਮਰਾਮੈਨ ਰਾਮ ਸ਼ਰਮਾ ਦੁਆਰਾ ਸੰਭਾਲੀ ਗਈ ਹੈ।

ਪੰਜਾਬੀ ਫ਼ਿਲਮ ‘ਮਿਸਟਰ  ਸ਼ੁਦਾਈ’ ਦੀ ਸ਼ੂਟਿੰਗ
ਪੰਜਾਬੀ ਫ਼ਿਲਮ ‘ਮਿਸਟਰ ਸ਼ੁਦਾਈ’ ਦੀ ਸ਼ੂਟਿੰਗ

ਮਜ਼ਬੂਤ ਪੈੜ੍ਹਾ ਸਥਾਪਿਤ ਕਰਨ ਵੱਲ ਕਦਮ: ਇਸ ਫ਼ਿਲਮ ਦੁਆਰਾ ਸਿਨੇਮਾਂ ਖੇਤਰ ਵਿਚ ਹੋਰ ਮਜ਼ਬੂਤ ਪੈੜ੍ਹਾ ਸਥਾਪਿਤ ਕਰਨ ਵੱਲ ਲੇਖ਼ਕ ਕੁਰਾਨ ਢਿੱਲੋਂ ਆਪਣਾ ਕਦਮ ਵਧਾ ਚੁੱਕੇ ਹਨ। ਜਿੰਨ੍ਹਾਂ ਦੇ ਹਾਲੀਆਂ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਨਿਰਦੇਸ਼ਕ ਦੇ ਤੌਰ 'ਤੇ ਵੀ ਕਈ ਮਿਊਜ਼ਿਕ ਵੀਡੀਓਜ਼ ਸਾਹਮਣੇ ਲਿਆਂਦੇ ਜਾ ਚੁੱਕੇ ਹਨ। ਜਿੰਨ੍ਹਾਂ ਦੇ ਅਹਿਮ ਨਿਰਦੇਸ਼ਿਤ ਪ੍ਰੋਜੈਕਟਾਂ ਵਿਚ ਗਾਇਕ ਗੁਲਾਬ ਸਿੱਧੂ ਦਾ ਮਿਊਜ਼ਿਕ ਵੀਡੀਓ ‘ਡੈਡ ਜੋਨ’, ਜੋਤ ਸਿੱਧੂ ਦਾ ‘ਬਹਿਜ਼ਾ ਬਹਿਜ਼ਾ’, ਗੋਲਡੀ ਲਾਡਲਾ ਦਾ ‘ਵਫ਼ਾ ਮੁਬਾਰਕ’ ਆਦਿ ਸ਼ੁਮਾਰ ਰਹੇ ਹਨ।

ਪੰਜਾਬੀ ਫ਼ਿਲਮ ‘ਮਿਸਟਰ  ਸ਼ੁਦਾਈ’ ਦੀ ਸ਼ੂਟਿੰਗ
ਪੰਜਾਬੀ ਫ਼ਿਲਮ ‘ਮਿਸਟਰ ਸ਼ੁਦਾਈ’ ਦੀ ਸ਼ੂਟਿੰਗ

ਦਰਸ਼ਕਾਂ ਦੇ ਦਿਲ ਨੂੰ ਆਊ ਪਸੰਦ: ਪੰਜਾਬੀ ਅਤੇ ਹਿੰਦੀ ਸਿਨੇਮਾਂ ਖੇਤਰ ਵਿਚ ਲੇਖ਼ਕ ਅਤੇ ਨਿਰਦੇਸ਼ਕ ਵਜੋਂ ਕੁਝ ਵੱਖਰਾ ਕਰਨ ਦੀ ਤਾਂਘ ਰੱਖਦੇ ਕੁਰਾਨ ਢਿੱਲੋਂ ਅਨੁਸਾਰ ਉਨਾਂ ਦੀ ਲੇਖ਼ਕ ਦੇ ਤੌਰ 'ਤੇ ਪਹਿਲੀ ਵੱਡੀ ਫ਼ਿਲਮ ‘ਮਿਸਟਰ ਸ਼ੁਦਾਈ’ ਹੈ। ਜਿਸ ਨੂੰ ਕਹਾਣੀ ਸਾਰ ਪੱਖੋਂ ਉਮਦਾ ਰੂਪ ਦੇਣ ਲਈ ਉਨ੍ਹਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਜਿਸ ਨੂੰ ਵੇਖਦਿਆਂ ਉਨਾਂ ਨੂੰ ਉਮੀਦ ਹੈ ਕਿ ਇਸ ਫ਼ਿਲਮ ਦੇ ਇਕ ਇਕ ਦ੍ਰਿਸ਼ ਦਾ ਦਰਸ਼ਕ ਭਰਪੂਰ ਆਨੰਦ ਉਠਾਉਣਗੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਆਪਣੇ ਸਿਨੇਮਾਂ ਰੂਪੀ ਨਿਰਦੇਸ਼ਨ ਸੁਫ਼ਨੇ ਨੂੰ ਹੋਰ ਉਚੀ ਪਰਵਾਜ਼ ਦੇਣ ਲਈ ਉਹ ਪੂਰੀ ਮਿਹਨਤ ਨਾਲ ਆਪਣੀਆਂ ਕੋਸ਼ਿਸ਼ਾਂ ਨੂੰ ਅੰਜ਼ਾਮ ਦੇ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.