ETV Bharat / entertainment

Jigre Pahad: ਲੇਖ਼ਕ, ਨਿਰਦੇਸ਼ਕ ਤੋਂ ਬਾਅਦ ਨਿਰਮਾਤਾ ਬਣੇ ਸਿਮਰਨਜੀਤ ਸਿੰਘ ਹੁੰਦਲ, ‘ਜਿਗਰੇ ਪਹਾੜ’ ਮਿਊਜ਼ਿਕ ਵੀਡੀਓ ਜਲਦ ਕਰਨਗੇ ਰਿਲੀਜ਼

author img

By

Published : Jun 4, 2023, 3:42 PM IST

ਪੰਜਾਬੀ ਸਿਨੇਮਾਂ ਅਤੇ ਮੰਨੋਰੰਜ਼ਨ ਜਗਤ ਵਿਚ ਅੱਜ ਸਿਮਰਨਜੀਤ ਸਿੰਘ ਹੁੰਦਲ ਨੂੰ ਹਰ ਕੋਈ ਜਾਣਦਾ ਹੈ। ਉਹ ਹੁਣ ਬਤੌਰ ਨਿਰਮਾਤਾ ਮਿਊਜ਼ਿਕ ਵੀਡੀਓ ਜਿਗਰੇ ਪਹਾੜ੍ਹ ਲੈ ਕੇ ਸਾਹਮਣੇ ਆ ਰਹੇ ਹਨ।

Jigre Pahad
Jigre Pahad

ਫਰੀਦਕੋਟ: ਪੰਜਾਬੀ ਸਿਨੇਮਾਂ ਅਤੇ ਮੰਨੋਰੰਜ਼ਨ ਜਗਤ ਵਿਚ ਅੱਜ ਸਿਮਰਨਜੀਤ ਸਿੰਘ ਹੁੰਦਲ ਨੂੰ ਹਰ ਕੋਈ ਜਾਣਦਾ ਹੈ। ਉਹ ਸਫ਼ਲ ਲੇਖ਼ਕ, ਨਿਰਦੇਸ਼ਕ ਤੋਂ ਬਾਅਦ ਹੁਣ ਬਤੌਰ ਨਿਰਮਾਤਾ ਕੰਮ ਕਰਨ ਜਾ ਰਹੇ ਹਨ। ਲੰਬੇ ਸੰਘਰਸ਼ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਕਾਮਯਾਬ ਫ਼ਿਲਮਕਾਰ ਦੇ ਤੌਰ ਤੇ ਲਗਾਤਾਰ ਉੱਚ ਬੁਲੰਦੀਆਂ ਵੱਲ ਵਧ ਰਹੇ ਸਿਮਰਨਜੀਤ ਸਿੰਘ ਹੁੰਦਲ ਮਿਊਜ਼ਿਕ ਵੀਡੀਓ ਜਿਗਰੇ ਪਹਾੜ੍ਹ ਲੈ ਕੇ ਸਾਹਮਣੇ ਆ ਰਹੇ ਹਨ, ਜਿਸ ਦੇ ਗੀਤ ਨੂੰ ਆਵਾਜ਼ ਅਤੇ ਫੀਚਰਿੰਗ ਰਾਜ ਬਾਜਵਾ ਨੇ ਦਿੱਤੀ ਹੈ, ਜੋ ਬਾਕਮਾਲ ਗਾਇਕ ਅਤੇ ਗੀਤਕਾਰ ਦੇ ਤੌਰ ਤੇ ਪੜ੍ਹਾਅ ਦਰ ਪੜ੍ਹਾਅ ਕਾਫ਼ੀ ਚਰਚਾ ਅਤੇ ਤਰੀਫ਼ਾਂ ਹਾਸਿਲ ਕਰ ਰਹੇ ਹਨ।

ਸਿਮਰਨਜੀਤ ਸਿੰਘ ਹੁੰਦਲ ਦਾ ਫ਼ਿਲਮੀਂ ਕਰੀਅਰ: ਪੰਜਾਬ ਦੇ ਇਕ ਨਿੱਕੇ ਜਿਹੇ ਪਿੰਡ ਤੋਂ ਚੱਲ ਕੇ ਪੰਜਾਬੀ ਫ਼ਿਲਮ ਨਗਰੀ ਵਿਚ ਬਤੌਰ ਨਿਰਦੇਸ਼ਕ ਵਜੋਂ ਸਫ਼ਲ ਰਹੇ ਸਿਮਰਨਜੀਤ ਸਿੰਘ ਹੁੰਦਲ ਦੇ ਹੁਣ ਤੱਕ ਦੇ ਫ਼ਿਲਮ ਕਰਿਅਰ ਵੱਲ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਦੀਆਂ ਕਾਮਯਾਬ ਰਹੀਆਂ ਫ਼ਿਲਮਾਂ ਵਿਚ ਸੁਪਰ ਡੁਪਰ ਹਿੱਟ ਫ਼ਿਲਮ ਜੱਟ ਬੁਆਏਜ਼ ਪੁੱਤ ਜੱਟਾਂ ਦੀ ਵੀ ਸ਼ਾਮਿਲ ਰਹੀ ਹੈ, ਜਿਸ ਵਿਚ ਗੁੱਗੂ ਗਿੱਲ ਅਤੇ ਸਿੱਪੀ ਗਿੱਲ ਵੱਲੋਂ ਲੀਡ ਭੂਮਿਕਾਵਾਂ ਨਿਭਾਈਆਂ ਗਈਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਦੁਆਰਾ ਨਿਰਦੇਸ਼ਿਤ ਕੀਤੀਆਂ ਫ਼ਿਲਮਾਂ ਵਿਚ ਗਨ ਐਂਡ ਗੋਲ, ਨਾਨਕਾ ਮੇਲ, ਕੁਲਚੇ ਛੋਲੇ ਆਦਿ ਫ਼ਿਲਮਾਂ ਮਸ਼ਹੂਰ ਰਹੀਆਂ ਹਨ।

ਨਿਰਦੇਸ਼ਕ ਦੇ ਤੌਰ ਤੇ ਉਨਾਂ ਦੀ ਨਵੀਂ ਪੰਜਾਬੀ ਫ਼ਿਲਮ ਜਲਦ ਹੋਵੇਗੀ ਸ਼ੁਰੂ: ਸਿਮਰਨਜੀਤ ਸਿੰਘ ਹੁੰਦਲ ਨੇ ਆਪਣੇ ਨਵੇਂ ਸੰਗੀਤਕ ਟਰੈਕ ਜਿਗਰੇ ਪਹਾੜ ਸਬੰਧੀ ਦੱਸਿਆ ਕਿ ਉਨ੍ਹਾਂ ਦੇ ਆਪਣੇ ਉਕਤ ਗੀਤ ਦਾ ਸੰਗੀਤ Angel Hundal ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਨੌਜਵਾਨ ਵਰਗ ਦੇ ਹੌਸਲੇ ਭਰੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾ ਗੀਤਕਾਰ ਮਿਊਜ਼ਿਕ ਕੰਪੋਜ਼ਰ ਦੇ ਤੌਰ ਤੇ ਵੀ ਉਹ ਸਿਨੇਮਾਂ ਅਤੇ ਸੰਗੀਤ ਵਿਚ ਵਿਚਰਦੇ ਆ ਰਹੇ ਹਨ, ਜਿਸ ਨੂੰ ਹਾਲਾਂਕਿ ਰੁਝੇਵਿਆਂ ਭਰੇ ਨਿਰਦੇਸ਼ਨ ਸ਼ਡਿਊਲ ਕਾਰਨ ਉਹ ਜਿਆਦਾ ਸਮਾਂ ਨਹੀਂ ਦੇ ਪਾਏ, ਪਰ ਅੱਗੇ ਉਹ ਇਸ ਦਿਸ਼ਾ ਵਿਚ ਆਪਣੇ ਯਤਨ ਜਾਰੀ ਰੱਖਣਗੇ ਤਾਂ ਕਿ ਨਵੀਆਂ ਪ੍ਰਤਿਭਾਵਾਂ ਨੂੰ ਵੀ ਬੇਹਤਰੀਣ ਪਲੇਟਫ਼ਾਰਮ ਮਿਲਣ ਵਿਚ ਮੱਦਦ ਮਿਲ ਸਕੇ। ਉਨ੍ਹਾਂ ਦੱਸਿਆ ਕਿ ਨਿਰਦੇਸ਼ਕ ਦੇ ਤੌਰ ਤੇ ਵੀ ਉਨਾਂ ਦੀ ਨਵੀਂ ਪੰਜਾਬੀ ਫ਼ਿਲਮ ਜਲਦ ਸ਼ੁਰੂ ਹੋਵੇਗੀ, ਜਿਸ ਦੇ ਸ਼ੁਰੂਆਤੀ ਪ੍ਰੀ ਪ੍ਰੋਡੋਕਸ਼ਨ ਕਾਰਜ਼ਾਂ ਨੂੰ ਸੰਪੂਰਨ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.