ETV Bharat / entertainment

Wamiqa Gabbi: ਵਾਹ ਜੀ ਵਾਹ...'ਕਲੀ ਜੋਟਾ' ਦੀ ਇਸ ਅਦਾਕਾਰਾ ਨੇ ਆਪਣੀ ਕਮਾਈ ਦੀ ਖਰੀਦੀ ਪਹਿਲੀ ਕਾਰ, ਦੇਖੋ ਵੀਡੀਓ

author img

By

Published : Jul 13, 2023, 11:00 AM IST

ਪਾਲੀਵੁੱਡ ਅਤੇ ਬਾਲੀਵੁੱਡ ਦੀ ਅਦਾਕਾਰਾ ਵਾਮਿਕਾ ਗੱਬੀ ਦੀ ਖੁਸ਼ੀ ਦਾ ਉਦੋਂ ਟਿਕਾਣਾ ਨਹੀਂ ਰਿਹਾ, ਜਦੋਂ ਅਦਾਕਾਰਾ ਨੇ ਆਪਣੀ ਕਮਾਈ ਦੀ ਪਹਿਲੀ ਕਾਰ ਖਰੀਦੀ। ਗੱਬੀ ਨੇ ਇਸ ਦੀ ਵੀਡੀਓ ਵੀ ਸਾਂਝੀ ਕੀਤੀ ਹੈ।

Wamiqa Gabbi
Wamiqa Gabbi

ਮੁੰਬਈ: ਅਦਾਕਾਰਾ ਵਾਮਿਕਾ ਗੱਬੀ ਸਮੇਂ-ਸਮੇਂ 'ਤੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਉਹ ਸੱਚਮੁੱਚ ਸਭ ਤੋਂ ਵੱਧ ਪਿਆਰੀ ਅਤੇ ਫਾਲੋ ਕੀਤੀ ਜਾਣ ਵਾਲੀ ਅਦਾਕਾਰਾਂ ਵਿੱਚੋਂ ਇੱਕ ਹੈ, ਖਾਸ ਤੌਰ 'ਤੇ OTT 'ਤੇ। ਜੋ ਨਾ ਸਿਰਫ਼ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਹੈ, ਸਗੋਂ ਉਸਦੇ ਸੁਹਜ ਅਤੇ ਸੁੰਦਰਤਾ ਲਈ ਵੀ ਜਾਣੀ ਜਾਂਦੀ ਹੈ। ਅਸੀਂ ਜੁਬਲੀ ਅਤੇ ਗ੍ਰਹਿਣ ਵਰਗੇ ਸ਼ੋਅਜ਼ ਵਿੱਚ ਅਦਾਕਾਰਾ ਨੂੰ ਦੇਖਿਆ ਅਤੇ ਪਸੰਦ ਕੀਤਾ ਹੈ। ਪ੍ਰਸ਼ੰਸਕ ਹਮੇਸ਼ਾ ਅਦਾਕਾਰਾ ਵਾਮਿਕਾ ਗੱਬੀ ਦੀਆਂ ਨਵੀਆਂ ਤਸਵੀਰਾਂ ਅਤੇ ਪੋਸਟਾਂ ਦੀ ਉਡੀਕ ਕਰਦੇ ਹਨ।

ਹੁਣ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ, ਅਦਾਕਾਰਾ ਨੇ ਦੱਸਿਆ ਹੈ ਕਿ ਉਸ ਨੇ ਆਪਣੀ ਕਮਾਈ ਨਾਲ ਇੱਕ ਕਾਰ ਖਰੀਦ ਲਈ ਹੈ। ਅਦਾਕਾਰਾ ਵਾਮਿਕਾ ਗੱਬੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਸ ਖਬਰ ਨੂੰ ਸਾਂਝਾ ਕੀਤਾ ਅਤੇ ਆਪਣੀ ਖੁਸ਼ੀ ਜ਼ਾਹਰ ਕੀਤੀ।



ਵਾਮਿਕਾ ਗੱਬੀ ਨੇ ਲਿਖਿਆ, 'ਮੇਰੀ ਪਹਿਲੀ ਕਾਰ...ਇਹ ਉਹ ਫੀਲਿੰਗ ਹੈ, ਜੋ ਫਿਰ ਕਦੇ ਨਹੀਂ ਫੀਲ ਕਰ ਪਾਉਂਗੀ...ਮੰਮੀ-ਪਾਪਾ ਦਾ ਸਪੋਟ ਅਤੇ ਖੁਦ ਦੀ ਮਿਹਨਤ ਨਾਲ ਖਰੀਦੀ ਹੋਈ ਇਹ ਗੱਡੀ ਹਮੇਸ਼ਾ ਯਾਦ ਰਹੂਗੀ...ਮੈਂ ਆਪਣੇ ਮਾਤਾ-ਪਿਤਾ ਅਤੇ ਮੇਰੇ ਪ੍ਰਸ਼ੰਸਕਾਂ ਦੀ ਬਹੁਤ ਧੰਨਵਾਦੀ ਹਾਂ, ਜੋ ਮੈਨੂੰ ਬਿਨਾਂ ਸ਼ਰਤ ਐਨਾ ਪਿਆਰ ਦਿੰਦੇ ਹਨ…ਇਹ ਅਵਿਸ਼ਵਾਸ਼ਯੋਗ ਹੈ, ਤੁਹਾਡਾ ਸਾਰਿਆਂ ਦਾ ਧੰਨਵਾਦ, ਮੈਂ ਤੁਹਾਨੂੰ ਪਿਆਰ ਕਰਦੀ ਹਾਂ guys...ਅਤੇ ਉਹਨਾਂ ਸਾਰੇ 'ਜਾਨਵਰਾਂ' ਦਾ ਵੀ ਧੰਨਵਾਦ ਜੋ ਮੈਨੂੰ ਜੀਵਨ ਅਤੇ ਪਿਆਰ ਦੇ ਕੀਮਤੀ ਸਬਕ ਸਿਖਾਉਣ ਲਈ ਮੇਰੀ ਜ਼ਿੰਦਗੀ ਵਿੱਚ ਆਏ ਹਨ। ਪਿਆਰ ਉਹ ਅੰਤਮ ਸ਼ਕਤੀ ਹੈ, ਜੋ ਕਿਸੇ ਕੋਲ ਵੀ ਹੋ ਸਕਦੀ ਹੈ ਅਤੇ ਮੈਂ ਸ਼ਕਤੀਸ਼ਾਲੀ ਮਹਿਸੂਸ ਕਰਦੀ ਆ'।

ਦਰਅਸਲ ਇਹ ਵੀਡੀਓ ਅਦਾਕਾਰਾ ਦੇ ਉਤਸ਼ਾਹ ਨੂੰ ਦਰਸਾਉਂਦੀ ਹੈ, ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀ ਹੈ। ਅਦਾਕਾਰਾ ਨੇ ਕਾਰ ਦੀ ਖੁਸ਼ੀ ਵਿੱਚ ਕੇਕ ਵੀ ਕੱਟਿਆ ਹੈ। ਖੈਰ, ਅਸੀਂ ਅਦਾਕਾਰਾ ਨੂੰ ਭਵਿੱਖ ਵਿੱਚ ਬਹੁਤ ਸਫਲਤਾ ਦੀ ਕਾਮਨਾ ਕਰਦੇ ਹਾਂ ਅਤੇ ਉਸਦੇ ਪਾਸਿਓ ਆਉਣ ਵਾਲੇ ਕੁਝ ਹੋਰ ਸੁੰਦਰ ਕਿਰਦਾਰਾਂ ਦੀ ਉਮੀਦ ਕਰਦੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.