ETV Bharat / entertainment

Nafisa First Look: ਫਿਲਮ 'ਨਫ਼ੀਸਾ' ਦਾ ਪਹਿਲਾਂ ਲੁੱਕ ਹੋਇਆ ਜਾਰੀ, ਮਨੀਸ਼ਾ ਠਾਕੁਰ ਲੀਡ ਭੂਮਿਕਾ ’ਚ ਆਵੇਗੀ ਨਜ਼ਰ

author img

By

Published : Apr 17, 2023, 1:34 PM IST

ਆਉਣ ਵਾਲੀ ਹਿੰਦੀ ਫਿਲਮ ‘ਨਫ਼ੀਸਾ’ ਦਾ ਪਹਿਲਾ ਲੁੱਕ ਅੰਧੇਰੀ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਪਹਿਲਾ ਲੁੱਕ ਮੁੰਬਈ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਜਾਰੀ ਕੀਤਾ ਹੈ।

Nafisa first look
Nafisa first look

ਚੰਡੀਗੜ੍ਹ: ਹਿੰਦੀ ਸਿਨੇਮਾ ਦੀਆਂ ਆਗਾਮੀ ਚਰਚਿਤ ਫਿਲਮਾਂ ਵਿਚ ਸ਼ਾਮਿਲ ‘ਨਫ਼ੀਸਾ’ ਦਾ ਪਹਿਲਾਂ ਲੁੱਕ ਅੰਧੇਰੀ ਮੁੰਬਈ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਜਾਰੀ ਕੀਤਾ ਗਿਆ, ਜਿਸ ਦੌਰਾਨ ਫਿਲਮ ਵਿਚ ਲੀਡ ਭੂਮਿਕਾ ਨਿਭਾ ਰਹੀ ਉਭਰਦੀ ਅਦਾਕਾਰਾ ਮਨੀਸ਼ਾ ਠਾਕੁਰ ਤੋਂ ਇਲਾਵਾ ਪੂਰੀ ਟੀਮ ਹਾਜ਼ਰ ਰਹੀ।

ਫਿਲਮ 'ਨਫ਼ੀਸਾ' ਦਾ ਪਹਿਲਾਂ ਲੁੱਕ ਹੋਇਆ ਜਾਰੀ
ਫਿਲਮ 'ਨਫ਼ੀਸਾ' ਦਾ ਪਹਿਲਾਂ ਲੁੱਕ ਹੋਇਆ ਜਾਰੀ

ਫਿਲਮ ਦਾ ਵਿਸ਼ਾ: ‘ਸਪਾਰਕ ਮੀਡੀਆ’ ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਕਹਾਣੀ ਬਿਹਾਰ ਮੁਜੱਫ਼ਰਪੁਰ ਦੇ ਇਕ ਸਹਾਰਾ ਸੈਲਟਰ ਦੀ ਕਹਾਣੀ ਹੈ, ਜਿਸ ਵਿਚ ਰਹਿਣ ਵਾਲੀਆਂ ਕੁੜੀਆਂ ਨੂੰ ਬਹੁਤ ਹੀ ਦਿਲ ਕੰਬਾਊ ਹਾਲਾਤਾਂ ਨਾਲ ਜੂਝਣਾ ਪੈਂਦਾ ਹੈ। ਉਕਤ ਫਿਲਮ ਦੇ ਪਾਤਰਾਂ ਵਿਚੋਂ ਇਕ ਹੈ ਨੈਨਾ, ਜੋ ਇਕ ਹੋਣਹਾਰ ਅਤੇ ਸਮਾਜਿਕ ਹਿੱਤਾਂ ਲਈ ਡੱਟ ਕੇ ਖੜ੍ਹੀ ਰਹਿਣ ਵਾਲੀ ਲੜਕੀ ਹੈ, ਜਿਸ ਨੂੰ ਇਸ ਰਾਹ 'ਤੇ ਚੱਲਣ ਲਈ ਕਾਫ਼ੀ ਮੁਸ਼ਕਿਲਾਂ ਅਤੇ ਖ਼ਤਰਨਾਕ ਪ੍ਰਸਥਿਤੀਆਂ ਨਾਲ ਜੂਝਨਾਂ ਪੈਂਦਾ ਹੈ। ਪਰ ਇਸ ਦੇ ਬਾਵਜੂਦ ਉਹ ਆਪਣਾ ਹੌਂਸਲਾ ਨਹੀਂ ਡਗਮਗਾਉਣ ਦੀ ਅਤੇ ਇਕ ਦਿਨ ਔਰਤਾਂ ਸਾਹਮਣੇ ਇੱਕ ਪ੍ਰੇਰਨਾ ਬਣ ਕੇ ਆਉਂਦੀ ਹੈ।

ਫਿਲਮ 'ਨਫ਼ੀਸਾ' ਦਾ ਪਹਿਲਾਂ ਲੁੱਕ ਹੋਇਆ ਜਾਰੀ
ਫਿਲਮ 'ਨਫ਼ੀਸਾ' ਦਾ ਪਹਿਲਾਂ ਲੁੱਕ ਹੋਇਆ ਜਾਰੀ

ਬਾਲੀਵੁੱਡ ਦੇ ਪ੍ਰਤਿਭਾਸ਼ਾਲੀ ਨੌਜਵਾਨ ਨਿਰਦੇਸ਼ਕ ਕੁਮਾਰ ਨੀਰਜ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਵਿਚ ਲੀਡ ਕਿਰਦਾਰ ਪਲੇ ਕਰ ਰਹੀ ਮਨੀਸ਼ਾ ਅਨੁਸਾਰ ਫਿਲਮ ਵਿਚ ਭ੍ਰਿਸ਼ਟ ਹੋ ਰਹੀ ਰਾਜਨੀਤੀ ਅਤੇ ਸ਼ਾਸ਼ਨ ਦੇ ਵੀ ਕਹਿਣੀ ਅਤੇ ਕਰਨੀ ਵਿਚ ਹੁੰਦੇ ਫ਼ਰਕ ਨੂੰ ਵੀ ਬਹੁਤ ਹੀ ਪ੍ਰਭਾਵੀ ਕਹਾਣੀਸਾਰ ਦੁਆਰਾ ਦਰਸਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਿਲਮ ਵਿਚ ਉਨ੍ਹਾਂ ਦਾ ਕਿਰਦਾਰ ਬਹੁਤ ਹੀ ਮਜ਼ਬੂਤ ਮਨੋਬਲ ਰੱਖਦੀ ਕੁੜੀ ਦਾ ਹੈ, ਜੋ ਸਮਾਜ ਵਿਚ ਬੇਸਹਾਰਾ ਕੁੜੀਆਂ ਨਾਲ ਹੋਣ ਵਾਲੇ ਨਾਂਹ ਪੱਖੀ ਹਾਲਾਤਾਂ ਦਾ ਡੱਟ ਕੇ ਮੁਕਾਬਲਾ ਕਰਦੀ ਹੈ ਅਤੇ ਜ਼ਬਰੋ ਜ਼ੁਲਮ ਖ਼ਿਲਾਫ਼ ਮਿਸਾਲ ਬਣਨ ਦਾ ਮਾਣ ਹਾਸਿਲ ਕਰਦੀ ਹੈ।

ਫਿਲਮ 'ਨਫ਼ੀਸਾ' ਦਾ ਪਹਿਲਾਂ ਲੁੱਕ ਹੋਇਆ ਜਾਰੀ
ਫਿਲਮ 'ਨਫ਼ੀਸਾ' ਦਾ ਪਹਿਲਾਂ ਲੁੱਕ ਹੋਇਆ ਜਾਰੀ

ਉਨ੍ਹਾਂ ਦੱਸਿਆ ਕਿ ਉਤਰ ਪ੍ਰਦੇਸ਼ ਅਤੇ ਮੁੰਬਈ ਵਿਖੇ ਸ਼ੂਟ ਕੀਤੀ ਗਈ ਇਸ ਫਿਲਮ ਵਿਚ ਉਨ੍ਹਾਂ ਨੂੰ ਆਪਣੇ ਅਭਿਨੈ ਦੇ ਬਹੁਤ ਹੀ ਪ੍ਰਭਾਵਸ਼ਾਲੀ ਰੰਗ ਵਿਖਾਉਣ ਦਾ ਅਵਸਰ ਮਿਲਿਆ ਹੈ, ਜਿਸ ਲਈ ਉਨ੍ਹਾਂ ਪ੍ਰਤੀ ਪ੍ਰਗਟਾਏ ਵਿਸ਼ਵਾਸ਼ ਲਈ ਉਹ ਨਿਰਦੇਸ਼ਕ ਅਤੇ ਨਿਰਮਾਣ ਟੀਮ ਦਾ ਦਿਲ ਤੋਂ ਸ਼ੁਕਰੀਆਂ ਅਦਾ ਕਰਦੀ ਹੈ।

ਜਲਦ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਵੈਸ਼ਾਲੀ ਦੇਵ, ਬੀਨਾ ਸ਼ਾਹ, ਮੁਨੀ ਸਿੰਘ, ਖੁਸ਼ਬੂ ਸਿੰਘ, ਕੋਰੀਓਗ੍ਰਾਫ਼ਰ ਗਣੇਸ਼ ਅਚਾਰੀਆ, ਕਾਰਜਕਾਰੀ ਨਿਰਮਾਤਾ ਕੈਲਾਸ਼ ਠਾਕੁਰ ਅਤੇ ਕੈਮਰਾਮੈਨ ਨਜ਼ੀਬ ਖ਼ਾਨ ਹਨ, ਜੋ ‘ਗਦਰ‘ ਸਮੇਤ ਕਈ ਵੱਡੀਆਂ ਫ਼ਿਲਮਾਂ ਨੂੰ ਸ਼ਾਨਦਾਰ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਫਿਲਮ ਦੇ ਹੋਰਨਾਂ ਕਲਾਕਾਰਾਂ ਵਿਚ ਅਕਸ਼ੈ ਵਰਮਾ, ਨਿਸ਼ਾਦ ਰਾਜ ਰਾਣਾ, ਨਾਜ਼ਨੀਨ ਪਾਟਨੀ, ਸਾਨਿਆ ਸਿਨਹਾ, ਅਨਾਮਿਕਾ ਪਾਂਡੇ, ਰਾਮ ਸੁਜਾਨ ਸਿੰਘ, ਨਵਰਤਨ ਸਿੰਘ ਰਾਠੌਰ, ਰਾਜਵੀਰ ਸਿੰਘ, ਉਪਾਸਨਾ, ਰਾਜੂ ਕੁਮਾਰ, ਜਯਪ੍ਰਕਾਸ਼ ਸ਼ੁਕਲਾ, ਨਵਨੀਤ ਕੁਮਾਰ, ਅਸੀਸ਼ ਸਿੰਘ ਚੌਹਾਨ, ਦਿਵਿਆਤਿਆਗੀ, ਓਰਜ਼ਾਨ ਲੱਛਾਪੋਰੀਆਂ ਆਦਿ ਸ਼ਾਮਿਲ ਹਨ।

ਇਹ ਵੀ ਪੜ੍ਹੋ: Diljit Dosanjh: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੀ ਗਾਇਕੀ ਦੇ ਮੁਰੀਦ ਹੋਏ ਬਾਲੀਵੁੱਡ ਸਿਤਾਰੇ, ਕਰੀਨਾ ਤੋਂ ਲੈ ਕੇ ਆਲੀਆ ਤੱਕ ਨੇ ਲਿਆ ਅਨੰਦ

ETV Bharat Logo

Copyright © 2024 Ushodaya Enterprises Pvt. Ltd., All Rights Reserved.