ETV Bharat / entertainment

Tiger Harmeek Singh: ਫਿਲਮ 'ਤਵੀਤੜ੍ਹੀ’ ਨਾਲ ਬਤੌਰ ਨਿਰਦੇਸ਼ਕ ਨਵੇਂ ਸਫ਼ਰ ਦਾ ਆਗਾਜ਼ ਕਰਨਗੇ ਹਰਮੀਕ ਸਿੰਘ

author img

By

Published : Feb 24, 2023, 1:11 PM IST

ਟੀਵੀ ਸੀਰੀਅਲ ‘ਜਨੂੰਨੀਅਤ’ ’ਚ ਨੈਗੇਟਿਵ ਕਿਰਦਾਰ ਨਿਭਾ ਕੇ ਪ੍ਰਸਿੱਧੀ ਹਾਸਿਲ ਕਰਨ ਵਾਲੇ ਪੰਜਾਬ ਦੇ ਅਦਾਕਾਰ ਹਰਮੀਕ ਸਿੰਘ ਹੁਣ ਇੱਕ ਨਵੀਂ ਪੰਜਾਬੀ ਫਿਲਮ ਕਰਨ ਲਈ ਤਿਆਰ ਹਨ, ਆਓ ਇਸ ਫਿਲਮ ਬਾਰੇ ਜਾਣੀਏ...।

Tiger Harmeek Singh
Tiger Harmeek Singh

ਚੰਡੀਗੜ੍ਹ: ‘ਕਲਰਜ਼’ 'ਤੇ ਬੀਤੇ ਦਿਨ੍ਹੀਂ ਸ਼ੁਰੂ ਹੋਏ ਅਤੇ ਲੋਕਪ੍ਰਿਯਤਾ ਹਾਸਿਲ ਕਰ ਰਹੇ ਸੀਰੀਅਲ ‘ਜਨੂੰਨੀਅਤ’ ’ਚ ਨੈਗੇਟਿਵ ਕਿਰਦਾਰ ਨਿਭਾ ਕੇ ਪ੍ਰਸਿੱਧੀ ਬਟੋਰ ਰਹੇ ਅਦਾਕਾਰ ਟਾਈਗਰ ਹਰਮੀਕ ਸਿੰਘ ਨਾਲ ਸੰਬੰਧੀ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ... ਅਦਾਕਾਰ, ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਤਵੀਤੜ੍ਹੀ’ ਨਾਲ ਬਤੌਰ ਨਿਰਦੇਸ਼ਕ ਵੀ ਇਕ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜੋ ਹੌਰਰ ਕਹਾਣੀ 'ਤੇ ਆਧਾਰਿਤ ਹੈ।




ਟਾਈਗਰ ਹਰਮੀਕ ਸਿੰਘ
ਟਾਈਗਰ ਹਰਮੀਕ ਸਿੰਘ




ਮਿਲੀ ਜਾਣਕਾਰੀ ਅਨੁਸਾਰ ‘ਮਣੀ ਬੋਪਾਰਾਏ ਫ਼ਿਲਮਜ਼’ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਖਰੜ ਦੇ ਆਸਪਾਸ ਪਿੰਡਾਂ ਵਿਚ ਸੰਪੂਰਨ ਕੀਤੀ ਗਈ ਹੈ, ਜਿਸ ਵਿਚ ਮਨੀ ਬੋਪਾਰਾਏ ਸਮੇਤ ਦਿਲਾਵਰ ਸੰਧੂ, ਸੱਤਾ ਆਦਿ ਤੋਂ ਇਲਾਵਾ ਇਸ ਇੰਡਸਟਰੀ ਦੇ ਕਈ ਹੋਰ ਨਾਮਵਰ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।



ਟਾਈਗਰ ਹਰਮੀਕ ਸਿੰਘ
ਟਾਈਗਰ ਹਰਮੀਕ ਸਿੰਘ





ਬਾਲੀਵੁੱਡ ਦੇ ਕਈ ਵੱਡੇ ਨਿਰਦੇਸ਼ਕਾਂ ਨਾਲ ਐਸੋਸੀਏਟ ਨਿਰਦੇਸ਼ਕ ਦੇ ਤੌਰ ਦੇ ਕਈ ਫ਼ਿਲਮਾਂ ਕਰ ਚੁੱਕੇ ਹਰਮੀਕ ਦੱਸਦੇ ਹਨ ਕਿ ਉਨ੍ਹਾਂ ਦੀ ਆਜ਼ਾਦ ਨਿਰਦੇਸ਼ਕ ਵਜੋਂ ਸਾਹਮਣੇ ਆ ਰਹੀ ਇਹ ਫ਼ਿਲਮ ਹੌਰਰ ਦੇ ਨਾਲ ਨਾਲ ਇਕ ਵਿਲੱਖਣ ਅਤੇ ਭਾਵਨਾਤਮਕ ਕੰਟੈਂਟ ਦੁਆਲੇ ਵੀ ਬੁਣੀ ਗਈ ਹੈ। ਫਿਲਮ ਵਿੱਚ ਕੈਮਰਾਮੈਨ ਐਮ.ਜੇ ਸਿੰਘ ਹਨ।

ਉਨ੍ਹਾਂ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਦਾ ਕਾਰਜ ਤਕਰੀਬਨ ਮੁਕੰਮਲ ਕਰ ਲਿਆ ਗਿਆ ਹੈ, ਜਿਸ ਉਪਰੰਤ ਫ਼ਿਲਮ ਦੇ ਪੋਸਟ ਪ੍ਰੋਡੋਕਸ਼ਨ ਕੰਮ ਵੀ ਤੇਜ਼ੀ ਨਾਲ ਜਾਰੀ ਹਨ।




ਟਾਈਗਰ ਹਰਮੀਕ ਸਿੰਘ
ਟਾਈਗਰ ਹਰਮੀਕ ਸਿੰਘ





ਹਰਮੀਕ ਦੱਸਦੇ ਹਨ ਕਿ ਜਲਦ ਹੀ ਉਹ ਆਪਣੀ ਅਗਲੀ ਫ਼ਿਲਮ 'ਬਾਊਂਸਰ' ਦੀ ਵੀ ਰਸਮੀ ਘੋਸ਼ਣਾ ਕਰਨਗੇ, ਜਿਸ ਵਿਚ ਮੰਨੋਰੰਜਨ ਦੀ ਦੁਨੀਆਂ ਦਾ ਅਟੁੱਟ ਹਿੱਸਾ ਬਣ ਚੁੱਕੇ ਬਾਊਸਰਜ਼ ਦੇ ਅੰਦੂਰਨੀ ਪੱਖਾਂ ਅਤੇ ਉਨ੍ਹਾਂ ਦੇ ਮਾਨਸਿਕ, ਸਮਾਜਿਕ ਅਤੇ ਆਰਥਿਕ ਹਾਲਾਤਾਂ ਨੂੰ ਉਜਾਗਰ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਦਰਸ਼ਕਾਂ ਵੱਲੋਂ ਉਨਾਂ ਦੇ ਸੀਰੀਅਲ 'ਜਨੂੰਨੀਅਤ' ਵਿਚਲੇ ਕਿਰਦਾਰ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਲਈ ਉਹ ਤਮਾਮ ਚਾਹੁੰਣ ਵਾਲਿਆਂ ਦਾ ਦਿਲੋਂ ਧੰਨਵਾਦ ਕਰਦੇ ਹਨ ਕਿਉਂਕਿ ਮਿਲ ਰਹੀ ਇਸ ਪ੍ਰਸੰਸ਼ਾ ਨਾਲ ਉਨ੍ਹਾਂ ਦੇ ਮਨ ਅੰਦਰ ਹੋਰ ਚੰਗੇਰਾਂ ਕਰਨ ਦਾ ਉਤਸ਼ਾਹ ਵੀ ਪੈਦਾ ਹੋਇਆ ਹੈ।

ਟਾਈਗਰ ਹਰਮੀਕ ਬਾਰੇ ਹੋਰ ਜਾਣੋ: ਟਾਈਗਰ ਹਰਮੀਕ ਪੰਜਾਬ ਦੇ ਜ਼ਿਲਾਂ ਲੁਧਿਆਣਾ ਅਧੀਨ ਆਉਂਦੇ ਪਿੰਡ ਜਸਪਾਲ ਵਾਂਗਰ ਦੇ ਇਕ ਸਾਧਾਰਨ ਜਿੰਮੀਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਤੁਹਾਨੂੰ ਦੱਸ ਦਈਏ ਕਿ ਅਦਾਕਾਰ ਆਪਣੀ ਸਫ਼ਲਤਾ ਦੇ ਪਿਛਲੇ ਆਪਣੀ ਪਤਨੀ ਦਾ ਸਹਿਯੋਗ ਮੰਨਦੇ ਹਨ ਅਤੇ ਖੁਦ ਕਹਿੰਦੇ ਹਨ ਕਿ ਉਸ ਦੀ ਪਤਨੀ ਨੇ ਉਹਨਾਂ ਦਾ ਉਤਸ਼ਾਹ ਕਦੇ ਟੁੱਟਣ ਨਹੀਂ ਦਿੱਤਾ।

ਇਹ ਵੀ ਪੜ੍ਹੋ: Rubina Bajwa Birthday: ਇਸ ਵੀਡੀਓ ਨੂੰ ਸਾਂਝਾ ਕਰਕੇ ਨੀਰੂ ਬਾਜਵਾ ਨੇ ਦਿੱਤੀਆਂ ਰੁਬੀਨਾ ਨੂੰ ਜਨਮਦਿਨ ਦੀਆਂ ਵਧਾਈਆਂ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.