ETV Bharat / entertainment

Arijit Singh Chandigarh Concert: ਇੱਕ ਵਾਰ ਫਿਰ ਰੱਦ ਹੋ ਸਕਦਾ ਹੈ ਗਾਇਕ ਅਰਿਜੀਤ ਸਿੰਘ ਦਾ ਚੰਡੀਗੜ੍ਹ 'ਚ ਹੋਣ ਵਾਲਾ ਲਾਈਵ ਸ਼ੋਅ, ਸਾਹਮਣੇ ਆਇਆ ਇਹ ਵੱਡਾ ਕਾਰਨ

author img

By ETV Bharat Punjabi Team

Published : Oct 27, 2023, 5:23 PM IST

Arijit Singh Chandigarh Concert: ਕਾਫੀ ਸਮੇਂ ਤੋਂ ਉਡੀਕੇ ਜਾ ਰਹੇ ਗਾਇਕ ਅਰਿਜੀਤ ਸਿੰਘ ਦੇ ਚੰਡੀਗੜ੍ਹ ਵਿੱਚ ਹੋਣ ਵਾਲੇ ਲਾਈਵ ਸ਼ੋਅ 'ਤੇ ਖਤਰਾ ਮੰਡਰਾ ਰਿਹਾ ਹੈ, ਇਸ ਦਾ ਕਾਰਨ ਪਾਰਕਿੰਗ ਲਈ ਚੰਗੇ ਪ੍ਰਬੰਧ ਨਾ ਹੋਣਾ ਹੈ।

Arijit Singh Chandigarh Concert
Arijit Singh Chandigarh Concert

ਚੰਡੀਗੜ੍ਹ: ਚੰਡੀਗੜ੍ਹ ਅਤੇ ਪੰਜਾਬ ਦੇ ਲੋਕ ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦੇ ਲਾਈਵ ਕੰਸਰਟ (Arijit Singh Chandigarh Concert) ਦੀ ਕਾਫੀ ਸਮੇਂ ਤੋਂ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਲੋਕਾਂ ਨੇ ਬਹੁਤ ਹੀ ਮੁਸ਼ਕਿਲ ਨਾਲ ਨਵੰਬਰ ਮਹੀਨਾ ਲਿਆਂਦਾ ਸੀ, ਪਰ ਹੁਣ ਇਸ ਸ਼ੋਅ ਨੂੰ ਲੈ ਕੇ ਇੱਕ ਸਸਪੈਂਸ ਸਾਹਮਣੇ ਆ ਰਿਹਾ ਹੈ।

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਤਾਜ਼ਾ ਰਿਪੋਰਟਾਂ ਦੱਸਦੀਆਂ ਹਨ ਕਿ ਚੰਡੀਗੜ੍ਹ ਪੁਲਿਸ (Arijit Singh Chandigarh Concert) ਨੇ 4 ਨਵੰਬਰ ਨੂੰ ਹੋਣ ਵਾਲੇ ਅਰਿਜੀਤ ਸਿੰਘ ਦੇ ਲਾਈਵ ਸ਼ੋਅ ਨੂੰ ਇਜ਼ਾਜਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦਾ ਵੱਡਾ ਕਾਰਨ ਸ਼ੋਅ ਸਥਾਨ ਯਾਨੀ ਕਿ ਸੈਕਟਰ 34 ਵਿੱਚ Exhibition ground ਵਿੱਚ ਪਾਰਕਿੰਗ ਦੇ ਚੰਗੇ ਪ੍ਰਬੰਧ ਨਾ ਹੋਣਾ ਹੈ।


ਰਿਪੋਰਟਾਂ ਦੇ ਅਨੁਸਾਰ ਗਾਇਕ ਅਰਿਜੀਤ ਸਿੰਘ ਦੇ ਚੰਡੀਗੜ੍ਹ ਸੰਗੀਤ ਸ਼ੋਅ ਦੇ ਪ੍ਰਬੰਧਕ 5,000 ਤੋਂ ਵੱਧ ਕਾਰਾਂ ਲਈ ਪਾਰਕਿੰਗ ਯੋਜਨਾ ਜਮ੍ਹਾਂ ਕਰਨ ਵਿੱਚ ਅਸਫ਼ਲ ਰਹੇ ਹਨ। ਇਸ ਲਈ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਪੱਤਰ ਭੇਜ ਕੇ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਲਈ 1,800 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੀਆਂ 7,000 ਤੋਂ ਵੱਧ ਟਿਕਟਾਂ ਪਹਿਲਾਂ ਹੀ ਵੇਚੀਆਂ ਜਾ ਚੁੱਕੀਆਂ ਹਨ।

ਪਾਰਕਿੰਗ ਦੀ ਘਾਟ ਕਾਰਨ ਚੰਡੀਗੜ੍ਹ ਪੁਲਿਸ ਨੇ ਪ੍ਰਬੰਧਕਾਂ ਨੂੰ ਕਿਹਾ ਹੈ ਕਿ ਅਰਿਜੀਤ ਸਿੰਘ ਚੰਡੀਗੜ੍ਹ ਕੰਸਰਟ ਦੀ ਤਾਰੀਕ ਨਵੰਬਰ ਦੀ ਬਜਾਏ ਦਸੰਬਰ ਵਿੱਚ ਤਬਦੀਲ ਕੀਤੀ ਜਾਵੇ, ਕਿਉਂਕਿ ਸੈਕਟਰ 34 ਦੇ ਦੋ ਮੈਦਾਨ ਪਹਿਲਾਂ ਹੀ ਦੁਬਈ ਕਾਰਨੀਵਲ ਅਤੇ ਇੱਕ ਹੋਰ ਪ੍ਰਦਰਸ਼ਨੀ ਲਈ ਰੱਖੇ ਹੋਏ ਹਨ, ਜੋ ਪਾਰਕਿੰਗ ਸਥਾਨ ਨੂੰ ਕਵਰ ਕਰਦੇ ਹਨ, ਜਿਸ ਕਾਰਨ ਚੰਡੀਗੜ੍ਹ ਪੁਲਿਸ ਨੇ ਪ੍ਰਬੰਧਕਾਂ ਨੂੰ ਸਮਾਗਮ ਮੁਲਤਵੀ ਕਰਨ ਲਈ ਕਿਹਾ ਹੈ।

ਉਲੇਖਯੋਗ ਹੈ ਕਿ ਇਸ ਤੋਂ ਪਹਿਲਾਂ 27 ਮਈ ਨੂੰ ਚੰਡੀਗੜ੍ਹ 'ਚ ਇਸ ਸੁਰੀਲੀ ਆਵਾਜ਼ ਦੇ ਮਾਲਕ ਗਾਇਕ ਅਰਿਜੀਤ ਸਿੰਘ ਦਾ ਲਾਈਵ ਸ਼ੋਅ ਹੋਣਾ ਸੀ ਪਰ ਖਰਾਬ ਮੌਸਮ ਕਾਰਨ ਇਸ ਨੂੰ ਵੀ ਰੱਦ ਕਰਨਾ ਪਿਆ ਸੀ। ਹੁਣ ਪੁਲਿਸ ਨੇ ਇਸ ਸ਼ੋਅ (Arijit Singh Chandigarh Concert) ਨੂੰ ਸੈਕਟਰ 25 ਵਿੱਚ ਕਰਨ ਬਾਰੇ ਕਿਹਾ ਹੈ, ਕਿਉਂਕਿ ਸੈਕਟਰ 34 ਵਿੱਚ ਪਹਿਲਾਂ ਹੀ ਕਈ ਪ੍ਰੋਗਰਾਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.