ETV Bharat / entertainment

Ranna Ch Dhanna: ਦਿਲਜੀਤ ਦੁਸਾਂਝ ਦੀ ਨਵੀਂ ਪੰਜਾਬੀ ਫਿਲਮ ‘ਰੰਨਾਂ ’ਚ ਧੰਨਾ’ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼

author img

By ETV Bharat Punjabi Team

Published : Sep 15, 2023, 12:43 PM IST

Punjabi film Ranna Ch Dhanna: ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਦਿਲਜੀਤ ਦੁਸਾਂਝ ਦੀ ਨਵੀਂ ਪੰਜਾਬੀ ਫਿਲਮ ‘ਰੰਨਾਂ ’ਚ ਧੰਨਾ’ ਦਾ ਪਹਿਲਾਂ ਲੁੱਕ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਵਰਗੀਆਂ ਕਈ ਅਦਾਕਾਰਾਂ ਨਜ਼ਰ ਆਉਣਗੀਆਂ।

Ranna Ch Dhanna
Ranna Ch Dhanna

ਚੰਡੀਗੜ੍ਹ: ਹਿੰਦੀ-ਪੰਜਾਬੀ ਸਿਨੇਮਾ ਅਤੇ ਸੰਗੀਤਕ ਖੇਤਰ ਵਿਚ ਸਟਾਰ ਰੁਤਬਾ ਹਾਸਿਲ ਕਰ ਚੁੱਕੇ ਅਤੇ ਉੱਚ ਕੋਟੀ ਪਹਿਚਾਣ ਸਥਾਪਿਤ ਕਰ ਚੁੱਕੇ ਦਿਲਜੀਤ ਦੁਸਾਂਝ ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ ‘ਰੰਨਾਂ ’ਚ ਧੰਨਾ’ ਦਾ ਪਹਿਲਾਂ (Ranna Ch Dhanna) ਲੁੱਕ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਵਿਚ ਦਿਲਜੀਤ (Diljit Dosanjh new Punjabi film) ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ਸਮੇਤ ਕਈ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਨਾਮੀ ਅਦਾਕਾਰਾਂ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵੱਸਦੇ ਅਤੇ ਮੰਨੀ ਪ੍ਰਮੰਨੀ ਪੰਜਾਬੀ ਕਾਰੋਬਾਰੀ ਵਜੋਂ ਸ਼ੁਮਾਰ ਕਰਵਾਉਂਦੇ ਦਿਲਜੀਤ ਥਿੰਦ ਅਤੇ ਦਿਲਜੀਤ ਦੁਸਾਂਝ ਵੱਲੋਂ ਆਪਣੇ ਘਰੇਲੂ ਬੈਨਰਜ਼ ‘ਥਿੰਦ ਮੋਸ਼ਨ ਫ਼ਿਲਮਜ਼ ਅਤੇ ਸਟੋਰੀਟਾਈਮ ਪ੍ਰੋਡੋਕਸ਼ਨ’ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਕੈਨੇਡਾ ਅਤੇ ਪੰਜਾਬ ਵਿਖੇ ਮੁਕੰਮਲ ਕੀਤੀ ਜਾਵੇਗੀ।

ਵਰਲਡ ਵਾਈਡ ਅਗਲੇ ਸਾਲ ਰਿਲੀਜ਼ ਕੀਤੀ ਜਾਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਅਮਰਜੀਤ ਸਿੰਘ ਸਾਰੋਂ ਕਰ ਰਹੇ ਹਨ, ਜਿੰਨ੍ਹਾਂ ਦੀ ਇਸੇ ਐਕਟਰ ਨਾਲ ਕੀਤੀਆਂ ਹਾਲੀਆਂ ਫਿਲਮਾਂ 'ਹੌਂਸਲਾ ਰੱਖ' ਅਤੇ ‘ਬਾਬੇ ਭੰਗੜ੍ਹਾ ਪਾਉਂਦੇ ਨੇ’ ਟਿਕਟ ਖਿੜ੍ਹਕੀ 'ਤੇ ਕਾਫ਼ੀ ਕਾਮਯਾਬੀ ਹਾਸਿਲ ਕਰਨ ਵਿਚ ਸਫ਼ਲ ਰਹੀਆਂ ਹਨ ਅਤੇ ਉਲੇਖਯੋਗ ਇਹ ਵੀ ਹੈ ਕਿ ਇੰਨ੍ਹਾਂ ਫਿਲਮਾਂ ਦਾ ਨਿਰਮਾਣ ਵੀ ‘ਥਿੰਦ ਮੋਸ਼ਨ ਪਿਕਚਰਜ਼’ ਅਤੇ ਦਿਲਜੀਤ ਦੁਸਾਂਝ ਨਾਲ ਸੁਯੰਕਤ ਰੂਪ ਵਿਚ ਕੀਤਾ ਗਿਆ ਸੀ, ਜਿੰਨ੍ਹਾਂ ਦੀ ਤਿੱਕੜ੍ਹੀ ਦੀ ਇਹ ਲਗਾਤਾਰ ਤੀਜੀ ਫਿਲਮ ਹੋਵੇਗੀ।

ਦਿਲਜੀਤ ਦੁਸਾਂਝ ਦੀ ਨਵੀਂ ਪੰਜਾਬੀ ਫਿਲਮ ‘ਰੰਨਾਂ ’ਚ ਧੰਨਾ’ ਦਾ ਪਹਿਲਾਂ ਲੁੱਕ
ਦਿਲਜੀਤ ਦੁਸਾਂਝ ਦੀ ਨਵੀਂ ਪੰਜਾਬੀ ਫਿਲਮ ‘ਰੰਨਾਂ ’ਚ ਧੰਨਾ’ ਦਾ ਪਹਿਲਾਂ ਲੁੱਕ

ਉਕਤ ਫਿਲਮ ਦੇ ਸਹਿ ਨਿਰਮਾਤਾ ਪਵਨ ਗਿੱਲ ਹਨ, ਜਿਸ ਸੰਬੰਧੀ ਸਾਹਮਣੇ ਆਈ ਹੋਰ ਜਾਣਕਾਰੀ ਅਨੁਸਾਰ ਜਲਦ ਸ਼ੁਰੂ ਹੋਣ ਜਾ ਰਹੀ ਇਹ ਫਿਲਮ ਵੱਡੇ ਸੈਟਅੱਪ ਆਧਾਰਿਤ ਅਤੇ ਪੰਜਾਬੀ ਸਿਨੇਮਾ ਦੀਆਂ ਬਿੱਗ ਬਜਟ ਮਲਟੀ-ਸਟਾਰਰ ਫਿਲਮਾਂ ਵਿਚ ਸ਼ਾਮਿਲ ਹੋਣ ਜਾ ਰਹੀ ਹੈ, ਜਿਸ ਨੂੰ ਬੇਹੱਦ ਵਿਸ਼ਾਲ ਕੈਨਵਸ ਅਧੀਨ ਸ਼ੂਟ ਕੀਤਾ ਜਾਵੇਗਾ।

ਓਧਰ ਜੇਕਰ ਇਸ ਫਿਲਮ ਦੇ ਨਾਇਕ ਅਤੇ ਸਟਾਰ ਦਿਲਜੀਤ ਦੁਸਾਂਝ ਦੇ ਮੌਜੂਦਾ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਅੱਜਕੱਲ੍ਹ ਉਹ ਪਾਲੀਵੁੱਡ ਤੋਂ ਜਿਆਦਾ ਬਾਲੀਵੁੱਡ ਵਿਚ ਆਪਣੀ ਮਸ਼ਰੂਫ਼ੀਅਤ ਵਧਾਉਂਦੇ ਜਿਆਦਾ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਹਾਲ ਹੀ ਵਿਚ ਕੀਤੀ ਗਈ ਵਿਵਾਦਿਤ ਫਿਲਮ ‘ਪੰਜਾਬ 95’ ਵੀ ਸਿਨੇਮਾ ਅਤੇ ਅੰਤਰਰਾਸ਼ਟਰੀ ਗਲਿਆਰਿਆਂ ਵਿਚ ਕਾਫ਼ੀ ਚਰਚਾ ਦਾ ਕੇਂਦਰਬਿੰਦੂ ਬਣੀ ਰਹੀ ਹੈ, ਜਿਸ ਤੋਂ ਬਾਅਦ ਆਪਣੀ ਨਵੀਂ ਐਲਬਮ ਨੂੰ ਵੀ ਆਖ਼ਰੀ ਰਿਲੀਜਿੰਗ ਛੋਹਾ ਦੇ ਰਹੇ ਇਹ ਅਦਾਕਾਰ-ਗਾਇਕ ਆਪਣੇ ਇੰਟਰਨੈਸ਼ਨਲ ਸੰਗੀਤਕ ਟੂਰ ਦਾ ਵੀ ਆਗਾਜ਼ ਕਰਨ ਜਾ ਰਹੇ ਹਨ, ਜਿਸ ਲਈ ਉਹ ਇੰਨ੍ਹੀਂ ਦਿਨ੍ਹੀਂ ਯੂ.ਐਸ.ਏ ਅਤੇ ਕੈਨੇਡਾ ਹੀ ਆਪਣੀ ਆਗਾਮੀ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਅ ਰਹੇ ਹਨ।

ਉਨ੍ਹਾਂ ਵੱਲੋਂ ਰਿਲੀਜ਼ ਕੀਤੇ ਜਾਣ ਵਾਲੇ ਸੰਗੀਤਕ ਪ੍ਰੋਜੈਕਟ ਸੰਬੰਧਤ ਗਾਣਿਆਂ ਦੇ ਮਿਊਜ਼ਿਕ ਵੀਡੀਓਜ਼ ਦੀ ਸ਼ੂਟਿੰਗ ਵੀ ਅਬੋਰਡ ਦੀਆਂ ਵੱਖ-ਵੱਖ ਮਨਮੋਹਕ ਲੋਕੇਸਨਜ਼ 'ਤੇ ਤੇਜ਼ੀ ਨਾਲ ਸੰਪੂਰਨ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.