ਮੁੰਬਈ (ਬਿਊਰੋ): ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੀ 2023 ਦੀ ਤੀਜੀ ਫਿਲਮ 'ਡੰਕੀ' ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਕਿੰਗ ਖਾਨ ਦੀ ਫੈਮਿਲੀ ਕਾਮੇਡੀ ਡਰਾਮਾ ਫਿਲਮ ਡੰਕੀ ਨੇ ਪਹਿਲੇ ਹੀ ਦਿਨ ਬਾਕਸ ਆਫਿਸ 'ਤੇ ਦੁਨੀਆ ਭਰ 'ਚ 50 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਹਾਲਾਂਕਿ, ਡੰਕੀ ਬਾਕਸ ਆਫਿਸ 'ਤੇ ਦੱਖਣੀ ਸੁਪਰਸਟਾਰ ਪ੍ਰਭਾਸ ਦੀ ਫਿਲਮ ਸਾਲਾਰ ਤੋਂ ਕਾਫੀ ਪਿੱਛੇ ਹੈ।
ਇਸ ਦੇ ਨਾਲ ਹੀ ਭਾਰਤ 'ਚ ਪਹਿਲੇ ਦਿਨ ਦੀ ਕਮਾਈ 'ਚ ਡੰਕੀ ਸਾਲਾਰ ਤੋਂ ਪਿੱਛੇ ਹੈ। ਡੰਕੀ ਸ਼ਾਹਰੁਖ ਦੀ ਸਾਲ 2023 ਦੀ ਤੀਜੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਫਿਲਮ ਹੈ। ਆਓ ਜਾਣਦੇ ਹਾਂ ਦੂਜੇ ਦਿਨ ਬਾਕਸ ਆਫਿਸ 'ਤੇ ਡੰਕੀ ਦੀ ਕੀ ਹਾਲਤ ਹੈ।
ਡੰਕੀ ਦਾ ਪਹਿਲੇ ਦਿਨ ਦਾ ਕਲੈਕਸ਼ਨ: ਡੰਕੀ ਦੇ ਪਹਿਲੇ ਦਿਨ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ 30 ਕਰੋੜ ਰੁਪਏ ਅਤੇ ਦੁਨੀਆ ਭਰ 'ਚ 58 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਫਿਲਮ ਨੇ ਵਿਦੇਸ਼ਾਂ 'ਚ 28 ਕਰੋੜ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ ਫਿਲਮ ਦਾ ਪਹਿਲੇ ਦਿਨ ਦਾ ਕੁੱਲ ਕਲੈਕਸ਼ਨ 58 ਕਰੋੜ ਰੁਪਏ ਹੈ।
- Dunki Opening Day: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਸ਼ਾਹਰੁਖ ਖਾਨ ਦੀ 'ਡੰਕੀ', ਪਹਿਲੇ ਦਿਨ ਕੀਤੀ ਇੰਨੀ ਕਮਾਈ
- Rajkumar Hirani Highest Grossing Movies: ਰਾਜਕੁਮਾਰ ਹਿਰਾਨੀ ਦੀਆਂ ਕਮਾਊ ਫਿਲਮਾਂ, ਪਹਿਲੇ ਦਿਨ ਦੇ ਕਲੈਕਸ਼ਨ ਨਾਲ 'ਡੰਕੀ' ਨੇ ਤੋੜਿਆ ਸਭ ਦਾ ਰਿਕਾਰਡ
- Sham Kaushal In Dunki: 'ਡੰਕੀ' ਨਾਲ ਹੋਰ ਮਾਣਮੱਤੇ ਅਧਿਆਏ ਵੱਲ ਵਧੇ ਸ਼ਾਮ ਕੌਸ਼ਲ, ਕਈ ਵੱਡੀਆਂ ਫਿਲਮਾਂ ਨੂੰ ਦੇ ਚੁੱਕੇ ਨੇ ਪ੍ਰਭਾਵੀ ਮੁਹਾਂਦਰਾ
ਡੰਕੀ ਦਾ ਦੂਜੇ ਦਿਨ ਦਾ ਕਲੈਕਸ਼ਨ: ਰਿਪੋਰਟਾਂ ਦੀ ਮੰਨੀਏ ਤਾਂ ਡੰਕੀ ਦੂਜੇ ਦਿਨ ਘੱਟ ਕਮਾਈ ਕਰ ਰਹੀ ਹੈ। ਯਾਨੀ ਡੰਕੀ ਦੀ ਕਮਾਈ 'ਚ ਦੂਜੇ ਦਿਨ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਫਿਲਮ ਟ੍ਰੇਂਡ ਐਨਾਲਿਸਟਸ ਮੁਤਾਬਕ ਫਿਲਮ ਦੂਜੇ ਦਿਨ 21 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਲੈਕਸ਼ਨ ਕੀਤਾ ਹੈ।
ਸ਼ਾਹਰੁਖ ਖਾਨ ਦੇ ਕਰੀਅਰ ਦੀਆਂ ਚੋਟੀ ਦੀਆਂ ਓਪਨਿੰਗ ਫਿਲਮਾਂ
- ਜਵਾਨ: 75 ਕਰੋੜ (ਘਰੇਲੂ), 129 ਕਰੋੜ (ਵਿਸ਼ਵ ਭਰ ਵਿੱਚ)
- ਪਠਾਨ: 57 ਕਰੋੜ (ਘਰੇਲੂ), 106 ਕਰੋੜ (ਵਿਸ਼ਵ ਭਰ)
- ਚੇਨਈ ਐਕਸਪ੍ਰੈਸ: 33 ਕਰੋੜ
- ਡੰਕੀ: 30 ਕਰੋੜ (ਘਰੇਲੂ), 58 ਕਰੋੜ (ਵਿਸ਼ਵ ਭਰ ਵਿੱਚ)
- ਹੈਪੀ ਨਿਊ ਈਅਰ: 25 ਕਰੋੜ (ਘਰੇਲੂ), 44 ਕਰੋੜ (ਵਿਸ਼ਵ ਭਰ)