ETV Bharat / entertainment

Sonam Bajwa Birthday: ਇਹਨਾਂ ਕਿਰਦਾਰਾਂ ਨੇ ਦਿਵਾਈ ਹੈ ਸੋਨਮ ਬਾਜਵਾ ਨੂੰ ਪੰਜਾਬੀ ਇੰਡਸਟਰੀ ਵਿੱਚ ਅਲੱਗ ਪਹਿਚਾਣ

author img

By

Published : Aug 16, 2023, 11:18 AM IST

ਸੋਨਮ ਬਾਜਵਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ, ਅਦਾਕਾਰਾ ਨੇ 2013 ਵਿੱਚ ਅਦਾਕਾਰੀ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ, ਫਿਰ ਉਸ ਨੇ ਆਪਣੀ ਹੌਟਨੈੱਸ ਅਤੇ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਧੂੰਮਾਂ ਪਾ ਦਿੱਤੀਆਂ। ਇਥੇ ਅਸੀਂ ਅਦਾਕਾਰਾ ਦੀਆਂ ਅਜਿਹੀਆਂ ਫਿਲਮਾਂ ਲੈ ਕੇ ਆਏ ਜਿਹਨਾਂ ਤੋਂ ਬਾਅਦ ਅਦਾਕਾਰਾ ਨੂੰ ਪਹਿਚਾਣ ਮਿਲੀ ਸੀ।

Sonam Bajwa Birthday
Sonam Bajwa Birthday

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਮਸ਼ਹੂਰ ਅਤੇ ਹੌਟ ਅਦਾਕਾਰਾ ਸੋਨਮ ਬਾਜਵਾ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਨੇ 2013 ਵਿੱਚ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ, ਉਦੋਂ ਤੋਂ ਉਹ ਲਗਾਤਾਰ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਰਹੀ ਹੈ, ਅੱਜ ਅਸੀਂ ਉਸ ਦੀਆਂ ਬਿਹਤਰੀਨ ਫਿਲਮਾਂ ਦੇ ਕਿਰਦਾਰਾਂ ਬਾਰੇ ਗੱਲ ਕਰਨ ਜਾ ਰਹੇ ਹਾਂ। ਜਿਹਨਾਂ ਨੂੰ ਨਿਭਾਉਣ ਤੋਂ ਬਾਅਦ ਅਦਾਕਾਰਾ ਨੂੰ ਅਲੱਗ ਪਹਿਚਾਣ ਮਿਲੀ।

ਪੰਜਾਬ 1984: ਸੋਨਮ ਬਾਜਵਾ ਨੇ 'ਪੰਜਾਬ 1984' ਸਾਈਨ ਕਰਨ ਤੋਂ ਪਹਿਲਾਂ ਸਿਰਫ 1 ਫਿਲਮ 'ਚ ਕੰਮ ਕੀਤਾ ਸੀ। ਪਰ ਫਿਰ ਵੀ ਅਦਾਕਾਰਾ ਨੇ ਇੰਨੀ ਮਜ਼ਬੂਤ ​​ਭੂਮਿਕਾ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡੀ, ਇਹ ਫਿਲਮ 2014 ਵਿਚ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਬਾਜਵਾ ਨੇ ਇੱਕ ਸਾਧਾਰਨ ਜਿਹੀ ਪਿੰਡ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ, ਜੋ ਦਿਲਜੀਤ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਵਿੱਚ ਅਸਮਰਥ ਹੈ।

ਸੋਨਮ ਬਾਜਵਾ
ਸੋਨਮ ਬਾਜਵਾ

ਗੁੱਡੀਆਂ ਪਟੋਲੇ: ਸੋਨਮ ਨੇ ਹਰ ਤਰ੍ਹਾਂ ਦੀਆਂ ਫਿਲਮਾਂ 'ਚ ਕੰਮ ਕੀਤਾ ਹੈ, ਜਿੱਥੇ ਉਸ ਨੇ ਕਈ ਕਿਰਦਾਰ ਨਿਭਾਏ ਹਨ, ਜਿਨ੍ਹਾਂ 'ਚੋਂ ਇਕ ਖਾਸ ਕਿਰਦਾਰ ਫਿਲਮ 'ਗੁੱਡੀਆਂ ਪਟੋਲੇ' ਦਾ ਹੈ, ਇਸ ਫਿਲਮ 'ਚ ਉਹ ਕਾਫੀ ਵੱਖਰੇ ਅੰਦਾਜ਼ 'ਚ ਨਜ਼ਰ ਆਈ ਸੀ। ਜਿਸ ਵਿੱਚ ਉਸਨੇ ਇੱਕ ਉੱਚ ਦਰਜੇ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ। ਜੋ ਆਪਣੇ ਮਨ ਅੰਦਰ ਚੱਲ ਰਹੀ ਭਾਵਨਾ ਨੂੰ ਕਿਸੇ ਦੇ ਸਾਹਮਣੇ ਬਿਆਨ ਕਰਨ ਦੇ ਸਮਰੱਥ ਨਹੀਂ ਹੈ।

ਮੁਕਲਾਵਾ: 2019 ਵਿੱਚ ਰਿਲੀਜ਼ ਹੋਈ ਸੋਨਮ ਦੀ ਫਿਲਮ ਮੁਕਲਾਵਾ ਬਹੁਤ ਵਧੀਆ ਫਿਲਮ ਸੀ। ਇਸ ਫਿਲਮ 'ਚ ਸੋਨਮ ਨੇ ਇਕ ਵਾਰ ਫਿਰ ਪਿੰਡ ਦੀ ਕੁੜੀ ਦਾ ਕਿਰਦਾਰ ਨਿਭਾਇਆ। ਜੋ ਆਪਣੇ ਪਿਆਰ ਲਈ ਕੁਝ ਵੀ ਕਰ ਸਕਦੀ ਹੈ। ਇਸ ਫਿਲਮ ਵਿੱਚ ਉਸਦਾ ਨਾਮ ਤਾਰੋ ਸੀ। ਇਸ ਫਿਲਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।

ਸੋਨਮ ਬਾਜਵਾ
ਸੋਨਮ ਬਾਜਵਾ

ਅੜਬ ਮੁਟਿਆਰਾਂ: ਫਿਲਮ 'ਅੜਬ ਮੁਟਿਆਰਾਂ' 'ਚ ਸੋਨਮ ਬਾਜਵਾ ਦਾ ਸਭ ਤੋਂ ਬੋਲਡ ਲੁੱਕ ਦੇਖਣ ਨੂੰ ਮਿਲਿਆ। ਆਪਣੇ ਪੂਰੇ ਕਰੀਅਰ 'ਚ ਪਹਿਲੀ ਵਾਰ ਅਦਾਕਾਰਾ ਨੇ ਅਜਿਹਾ ਬੋਲਡ ਕਿਰਦਾਰ ਨਿਭਾਇਆ ਸੀ। ਇਸ ਫਿਲਮ 'ਚ ਉਸਦੇ ਦੇਸੀ ਅੰਦਾਜ਼ 'ਤੇ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਸੀ। ਇਸ ਫਿਲਮ ਵਿੱਚ ਉਸਦਾ ਨਾਮ ਬੱਬੂ ਬੈਂਸ ਸੀ।

ਸੋਨਮ ਬਾਜਵਾ
ਸੋਨਮ ਬਾਜਵਾ

ਹੋਰ ਬਹੁਤ ਸਾਰੀਆਂ ਫਿਲਮਾਂ ਹਨ, ਜਿਹਨਾਂ ਨੇ ਸੋਨਮ ਬਾਜਵਾ ਦੇ ਨਾਂ ਨੂੰ ਪੂਰੀਆਂ ਦੁਨੀਆਂ ਵਿੱਚ ਪ੍ਰਸਿੱਧ ਕਰ ਦਿੱਤਾ। ਇਸ ਦੀ ਤਾਜ਼ਾ ਉਦਾਹਰਣ ਗਿੱਪੀ ਗਰੇਵਾਲ ਨਾਲ ਰਿਲੀਜ਼ ਹੋਈ 'ਕੈਰੀ ਆਨ ਜੱਟਾ 3' ਅਤੇ ਤਾਨੀਆ ਅਤੇ ਗੀਤਾਜ਼ ਬਿੰਦਰਖੀਆ ਨਾਲ 'ਗੋਡੇ ਗੋਡੇ ਚਾਅ' ਹੈ। ਇਹ ਫਿਲਮਾਂ ਬੈਕ-ਟੂ-ਬੈਕ ਰਿਲੀਜ਼ ਹੋਈਆਂ ਸਨ ਅਤੇ ਸੁਪਰਹਿੱਟ ਵੀ ਰਹੀਆਂ। ਇਸ ਤੋਂ ਇਲਾਵਾ ਸੋਨਮ ਬਾਜਵਾ ਆਏ ਦਿਨ ਆਪਣੀਆਂ ਤਸਵੀਰਾਂ ਕਾਰਨ ਵੀ ਸੁਰਖ਼ੀਆਂ ਵਿੱਚ ਰਹਿੰਦੀ ਹੈ। ਅਦਾਕਾਰਾ ਪਾਲੀਵੁੱਡ ਦੀ 'ਬੋਲਡ ਬਿਊਟੀ' ਹੈ, ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.