ETV Bharat / entertainment

ਗਾਇਕ ਸ਼ੁਭ ਨੇ ਨਵੇਂ ਗੀਤ 'ਚ ਕੰਗਨਾ ਰਣੌਤ ’ਤੇ ਸਾਧਿਆ ਨਿਸ਼ਾਨਾ, ਕਿਹਾ- ਤੇਰੀ ਫਿਲਮ ਵੀ ਨੀ ਚੱਲਦੀ...

author img

By ETV Bharat Entertainment Team

Published : Jan 6, 2024, 1:27 PM IST

Singer Shubh Targets Kangana Ranaut: ਹਾਲ ਹੀ ਵਿੱਚ ਪੰਜਾਬੀ ਗਾਇਕ ਸ਼ੁਭ ਦਾ ਨਵਾਂ ਗੀਤ 'ਕਿੰਗ ਸ਼ਿਟ' ਰਿਲੀਜ਼ ਹੋਇਆ ਹੈ, ਜਿਸ ਵਿੱਚ ਗਾਇਕ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਉਤੇ ਨਿਸ਼ਾਨਾ ਸਾਧਦੇ ਨਜ਼ਰ ਆਏ।

Singer Shubh targets Kangana Ranaut
Singer Shubh targets Kangana Ranaut

ਚੰਡੀਗੜ੍ਹ: ਪੰਜਾਬੀ ਗਾਇਕ ਸ਼ੁਭ ਪਿਛਲੇ ਕੁਝ ਸਮੇਂ ਤੋਂ ਕਈ ਕਾਰਨਾਂ ਕਰਕੇ ਸੁਰਖੀਆਂ ਵਿੱਚ ਹਨ। ਹੁਣ ਗਾਇਕ ਇੱਕ ਵਾਰ ਫਿਰ ਆਪਣੇ ਨਵੇਂ ਗੀਤ 'ਕਿੰਗ ਸ਼ਿਟ' ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਚਰਚਾ ਦਾ ਕਾਰਨ ਇਹ ਹੈ ਕਿ ਗਾਇਕ ਨੇ ਇਸ ਗੀਤ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਉਤੇ ਨਿਸ਼ਾਨਾ ਸਾਧਿਆ ਹੈ।

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਪੰਜਾਬੀ ਗਾਇਕ ਸ਼ੁਭ ਦਾ ਨਵਾਂ ਗੀਤ 'ਕਿੰਗ ਸ਼ਿਟ' ਰਿਲੀਜ਼ ਹੋਇਆ ਹੈ, ਇਸ ਗੀਤ ਨੂੰ ਹੁਣ ਤੱਕ 86 ਲੱਖ ਤੋਂ ਜਿਆਦਾ ਵਿਊਜ਼ ਮਿਲ ਵੀ ਚੁੱਕੇ ਹਨ। ਗੀਤ ਨੂੰ ਖੁਦ ਸ਼ੁਭ ਨੇ ਹੀ ਲਿਖਿਆ ਹੈ।

ਗੀਤ ਵਿੱਚ ਕੰਗਨਾ ਉਤੇ ਨਿਸ਼ਾਨਾ: ਤੁਹਾਨੂੰ ਦੱਸ ਦਈਏ ਕਿ ਪੁਰਾਣੇ ਕਈ ਵਿਵਾਦਾਂ ਕਾਰਨ ਕੰਗਨਾ ਅਤੇ ਸ਼ੁਭ ਵਿੱਚ ਸ਼ਬਦੀ ਜੰਗ ਹੋ ਚੁੱਕੀ ਹੈ, ਜਿਸ ਨੂੰ ਮੁੱਖ ਰੱਖਦੇ ਹੋਏ ਗਾਇਕ ਸ਼ੁਭ ਨੇ ਆਪਣੇ ਨਵੇਂ ਗੀਤ ਵਿੱਚ ਕੰਗਨਾ ਨੂੰ ਨਿਸ਼ਾਨੇ ਉਤੇ ਲਿਆ ਹੈ। ਗੀਤ ਵਿੱਚ ਸ਼ੁਭ ਦੇ ਬੋਲਡ ਅਤੇ ਬੇਲੋੜੇ ਬੋਲਾਂ ਨੇ ਸਭ ਦਾ ਧਿਆਨ ਖਿੱਚਿਆ ਹੈ। ਸ਼ੁਭ ਕੰਗਨਾ ਦੀ ਫਿਲਮਗ੍ਰਾਫੀ 'ਤੇ ਸਵਾਲ ਉਠਾਉਂਦਾ ਹੈ ਅਤੇ ਇੱਥੋਂ ਤੱਕ ਉਹ ਕਹਿ ਦਿੰਦਾ ਹੈ ਕਿ ਕੰਗਨਾ ਸਰਕਾਰ ਦੀ ਕਠਪੁਤਲੀ ਹੈ। ਇਸ ਤੋਂ ਇਲਾਵਾ ਸ਼ੁਭ ਨੇ ਇਲਜ਼ਾਮ ਲਗਾਇਆ ਹੈ ਕਿ ਕੰਗਨਾ ਦੀਆਂ ਫਿਲਮਾਂ ਮਹੱਤਵਪੂਰਨ ਪ੍ਰਭਾਵ ਬਣਾਉਣ ਵਿੱਚ ਅਸਫਲ ਰਹੀਆਂ ਹਨ।

  • " class="align-text-top noRightClick twitterSection" data="">

ਸ਼ੁਭ ਅਤੇ ਕੰਗਨਾ ਦੀ ਸ਼ਬਦੀ ਲੜਾਈ: ਉਲੇਖਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਕੰਗਨਾ ਨੇ ਕੈਨੇਡੀਅਨ ਪੰਜਾਬੀ ਗਾਇਕ ਸ਼ੁਭ ਨੂੰ ਇੰਦਰਾ ਗਾਂਧੀ ਦੀ ਮੌਤ ਨਾਲ ਸੰਬੰਧਤ ਹੂਡੀ ਪਹਿਨਣ ਲਈ ਤਾੜਨਾ ਕੀਤੀ ਸੀ। ਸ਼ੁਭ ਨੇ ਪੰਜਾਬ ਦੇ ਨਕਸ਼ੇ 'ਤੇ ਇੰਦਰਾ ਗਾਂਧੀ ਦੀ ਹੱਤਿਆ ਦੀ ਤਸਵੀਰ ਅਤੇ ਤਾਰੀਖ ਦੇ ਨਾਲ ਸਟੇਜ 'ਤੇ ਹੂਡੀ ਪਹਿਨੀ ਸੀ। ਹਾਲਾਂਕਿ ਬਾਅਦ 'ਚ ਕੁਝ ਖਬਰਾਂ ਸਾਹਮਣੇ ਆਈਆਂ ਸਨ, ਜਿਸ 'ਚ ਕਿਹਾ ਗਿਆ ਸੀ ਕਿ ਸ਼ੁਭ 'ਤੇ ਇੱਕ ਫੈਨ ਨੇ ਹੂਡੀ ਸੁੱਟੀ ਸੀ।

ਅਜਿਹੇ 'ਚ ਕੰਗਨਾ ਇਸ ਘਟਨਾ ਨੂੰ ਲੈ ਕੇ ਸ਼ੁਭ 'ਤੇ ਕਾਫੀ ਗੁੱਸੇ ਸੀ। ਅਦਾਕਾਰਾ ਨੇ ਟਵਿੱਟਰ 'ਤੇ ਲਿਖਿਆ, 'ਉਨ੍ਹਾਂ ਲੋਕਾਂ ਦੁਆਰਾ ਇੱਕ ਬੁੱਢੀ ਔਰਤ ਦੀ ਕਾਇਰਤਾਪੂਰਨ ਹੱਤਿਆ ਦਾ ਜਸ਼ਨ ਮਨਾਉਣਾ ਜਿਨ੍ਹਾਂ ਨੂੰ ਉਸਨੇ ਆਪਣੇ ਰੱਖਿਅਕ ਵਜੋਂ ਨਿਯੁਕਤ ਕੀਤਾ ਸੀ। ਜਦੋਂ ਤੁਹਾਨੂੰ ਸੁਰੱਖਿਆ ਸੌਂਪੀ ਜਾਂਦੀ ਹੈ ਪਰ ਤੁਸੀਂ ਉਸ ਭਰੋਸੇ ਦਾ ਫਾਇਦਾ ਉਠਾਉਂਦੇ ਹੋ ਅਤੇ ਉਨ੍ਹਾਂ ਲੋਕਾਂ ਨੂੰ ਮਾਰਨ ਲਈ ਉਨ੍ਹਾਂ ਹਥਿਆਰਾਂ ਦੀ ਵਰਤੋਂ ਕਰਦੇ ਹੋ ਜਿਨ੍ਹਾਂ ਦੀ ਤੁਹਾਨੂੰ ਸੁਰੱਖਿਆ ਕਰਨੀ ਚਾਹੀਦੀ ਸੀ, ਇਹ ਬਹਾਦਰੀ ਦਾ ਕੰਮ ਨਹੀਂ ਬਲਕਿ ਕਾਇਰਤਾ ਦਾ ਸ਼ਰਮਨਾਕ ਕੰਮ ਹੈ।'

ਕੰਗਨਾ ਨੇ ਅੱਗੇ ਲਿਖਿਆ ਸੀ, 'ਇੱਕ ਨਿਹੱਥੇ ਅਤੇ ਬਜ਼ੁਰਗ ਔਰਤ 'ਤੇ ਅਜਿਹੇ ਕਾਇਰਾਨਾ ਹਮਲੇ 'ਤੇ ਸ਼ਰਮ ਆਉਣੀ ਚਾਹੀਦੀ ਹੈ, ਇੱਕ ਔਰਤ ਜੋ ਲੋਕਤੰਤਰ ਦੀ ਚੁਣੀ ਹੋਈ ਨੇਤਾ ਸੀ, ਸ਼ੁਭ ਜੀ...ਇੱਥੇ ਵਡਿਆਈ ਕਰਨ ਲਈ ਕੁਝ ਨਹੀਂ ਹੈ। ਸ਼ਰਮ ਕਰੋ।'

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ੁਭ ਮੀਡੀਆ ਦੀਆਂ ਸੁਰਖੀਆਂ ਵਿੱਚ ਹਨ। ਇਸ ਤੋਂ ਪਹਿਲਾਂ ਵੀ ਗਾਇਕ ਕਾਫੀ ਚਰਚਾ ਦਾ ਵਿਸ਼ਾ ਰਹਿ ਚੁੱਕੇ ਹਨ। ਕੁੱਝ ਸਮਾਂ ਪਹਿਲਾਂ ਗਾਇਕ ਨੇ ਭਾਰਤ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਸੀ, ਜਿਸ ਵਿੱਚ ਉਸਨੇ ਨਵੀਂ ਦਿੱਲੀ, ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰਨਾ ਸੀ। ਖਾਲਿਸਤਾਨੀ ਨੂੰ ਸਮਰਥਨ ਦੇਣ ਦੇ ਇਲਜ਼ਾਮ ਕਾਰਨ ਉਨ੍ਹਾਂ ਦਾ ਦੌਰਾ ਰੱਦ ਕਰ ਦਿੱਤਾ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.