ETV Bharat / entertainment

Punjabi Film Maharani Jind Kaur: ਮਹਾਰਾਣੀ ਜਿੰਦ ਕੌਰ ਦੇ ਕਿਰਦਾਰ ਨੂੰ ਨਿਭਾਉਂਦੀ ਨਜ਼ਰ ਆਵੇਗੀ ਨਿਮਰਤ ਖਹਿਰਾ, ਫਿਲਮ ਇਸ ਦਿਨ ਹੋਵੇਗੀ ਰਿਲੀਜ਼

author img

By ETV Bharat Punjabi Team

Published : Oct 6, 2023, 10:38 AM IST

Film Maharani Jind Kaur: ਹਾਲ ਹੀ ਵਿੱਚ ਪੰਜਾਬੀ ਅਦਾਕਾਰਾ ਅਤੇ ਗਾਇਕਾ ਨਿਮਰਤ ਖਹਿਰਾ ਨੇ ਇੱਕ ਲਾਜਵਾਬ ਪ੍ਰੋਜੈਕਟ ਦਾ ਐਲਾਨ ਕੀਤਾ ਹੈ, ਅਦਾਕਾਰਾ ਨੇ ਦੱਸਿਆ ਹੈ ਕਿ ਉਸ ਦੀ 2025 ਵਿੱਚ ਫਿਲਮ 'ਮਹਾਰਾਣੀ ਜਿੰਦ ਕੌਰ' ਰਿਲੀਜ਼ ਹੋਵੇਗੀ।

Nimrat Khaira upcoming film Maharani Jind Kaur
Nimrat Khaira upcoming film Maharani Jind Kaur

ਚੰਡੀਗੜ੍ਹ: ਨਿਮਰਤ ਖਹਿਰਾ ਅਜੋਕੇ ਸਮੇਂ ਦੀ ਇੱਕ ਅਜਿਹੀ ਔਰਤ ਪੰਜਾਬੀ ਗਾਇਕਾ-ਅਦਾਕਾਰਾ ਹੈ, ਜੋ ਆਪਣੇ ਕੰਮ ਨਾਲ ਇਕਸਾਰ ਰਹੀ ਹੈ, ਨਿਮਰਤ ਖਹਿਰਾ ਪੰਜਾਬੀ ਦੀ ਇੱਕ ਅਜਿਹੀ ਗਾਇਕਾ ਹੈ, ਜੋ ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਣ ਹੈ। ਅਦਾਕਾਰਾ ਆਏ ਦਿਨ ਆਪਣੀਆਂ ਤਸਵੀਰਾਂ ਕਾਰਨ ਸੁਰਖ਼ੀਆਂ ਵਿੱਚ ਰਹਿੰਦੀ ਹੈ। ਅਦਾਕਾਰਾ-ਗਾਇਕਾ ਦੀਆਂ ਸਾਧਾਰਨ ਤਸਵੀਰਾਂ ਵੀ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਖਿੱਚੀਆਂ ਹਨ।

ਇਸੇ ਤਰ੍ਹਾਂ ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ, ਇਸ ਫਿਲਮ ਦਾ ਨਾਂ 'ਮਹਾਰਾਣੀ ਜਿੰਦ ਕੌਰ' ਹੈ, ਇਹ ਫਿਲਮ ਅਗਲੇ ਸਾਲ ਰਿਲੀਜ਼ (Punjabi Film Maharani Jind Kaur) ਹੋਵੇਗੀ। ਇਸ ਫਿਲਮ ਦਾ ਐਲਾਨ ਕਰਦੇ ਹੋਏ ਅਦਾਕਾਰਾ ਨੇ ਇੰਸਟਾਗ੍ਰਾਮ ਉਤੇ ਲਿਖਿਆ 'ਮਹਾਰਾਣੀ ਜਿੰਦ ਕੌਰ 2025 ਵਿੱਚ ਸਿਨੇਮਾਘਰਾਂ ਵਿੱਚ...ਮਹਾਰਾਣੀ ਜਿੰਦ ਕੌਰ...ਮੇਰੀ ਸੁਪਨੇ ਦੀ ਭੂਮਿਕਾ, ਇਹ ਪ੍ਰੋਜੈਕਟ ਮੇਰੇ ਦਿਲ ਦੇ ਬਹੁਤ ਨੇੜੇ ਹੈ, ਇਸ ਚੀਜ਼ ਦਾ ਹਿੱਸਾ ਬਣ ਕੇ ਮੇਰੇ ਲਈ ਇਸ ਤੋਂ ਵੱਧ ਖੁਸ਼ੀ ਅਤੇ ਮਾਣ ਵਾਲੀ ਚੀਜ਼ ਹੋਰ ਕੋਈ ਨਹੀਂ ਹੋ ਸਕਦੀ।'

ਅਦਾਕਾਰਾ (Nimrat Khaira film Maharani Jind Kaur) ਨੇ ਅੱਗੇ ਲਿਖਿਆ 'ਭਟਕਦੇ ਸਿਰਨਾਵਿਆਂ ਦੀ ਪੁਰਜ਼ੋਰ ਪੀੜ ਨੂੰ ਜੇ ਕਿਸੇ ਹੋਰ ਨਾਮ ਨਾਲ ਬੁਲਾਉਣਾ ਹੋਵੇ ਤਾਂ ਇੱਕੋ ਸੁਨਹਿਰੀ ਨਾਮ ਜ਼ੁਬਾਨ ‘ਤੇ ਆਉਂਦੈ, ਪੰਜਾਬ ਦੀ ਤਵਾਰੀਖ ਦਾ ਸੁੱਚਾ ਮੋਤੀ "ਮਹਾਰਾਣੀ ਜਿੰਦ ਕੌਰ" ਜੋ ਸੈਆਂ ਵਾਰ ਟੁੱਟ ਕੇ ਵੀ ਸਦਾ ਜੁੜੀ ਰਹੀ।'

ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਇਹ ਫਿਲਮ 2025 ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਅਮਰਜੀਤ ਸਿੰਘ ਸਾਰੋਂ ਨੇ ਲਿਖਿਆ ਹੈ, ਇਸ ਦਾ ਨਿਰਦੇਸ਼ਨ ਵੀ ਅਮਰਜੀਤ ਸਿੰਘ ਸਾਰੋਂ ਹੀ ਕਰਨਗੇ। ਇਸ ਤੋਂ ਪਹਿਲਾਂ ਨਿਰਦੇਸ਼ਕ ਕੋਲ ਕਈ ਫਿਲਮਾਂ ਪਾਈਪਲਾਈਨ ਵਿੱਚ ਹਨ, ਜਿਹਨਾਂ ਵਿੱਚ ਦਿਲਜੀਤ ਦੁਸਾਂਝ, ਸ਼ਹਿਨਾਜ਼ ਅਤੇ ਸੋਨਮ ਬਾਜਵਾ ਨਾਲ 'ਰੰਨਾਂ 'ਚ ਧੰਨਾ' ਅਤੇ ਐਮੀ ਵਿਰਕ ਦੀ 'ਜੁਗਨੀ 1907' ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.