ETV Bharat / entertainment

ਗਾਇਕ ਹੰਸ ਰਾਜ ਹੰਸ ਨੇ ਲੰਮੇ ਸਮੇਂ ਬਾਅਦ ਇਸ ਫਿਲਮ ਲਈ ਗਾਇਆ ਗੀਤ, ਹੋਇਆ ਰਿਲੀਜ਼

author img

By ETV Bharat Entertainment Team

Published : Jan 3, 2024, 3:54 PM IST

Hans Raj Hans New Song: ਹਾਲ ਹੀ ਵਿੱਚ ਦਿੱਗਜ ਗਾਇਕ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਇੱਕ ਗੀਤ ਰਿਲੀਜ਼ ਹੋਇਆ ਹੈ, ਇਹ ਗੀਤ ਉਹਨਾਂ ਦੇ ਪੁੱਤਰ ਦੀ ਹੀ ਫਿਲਮ 'ਮੁੰਡਾ ਰੌਕਸਟਾਰ' ਦਾ ਹੈ।

Singer Hans Raj Hans
Singer Hans Raj Hans

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਿਹਤਰੀਨ ਗਾਇਕ ਹੰਸ ਰਾਜ ਹੰਸ ਨਵੇਂ ਸਾਲ ਉਤੇ ਆਪਣੇ ਪ੍ਰਸ਼ੰਸਕਾਂ ਲਈ ਖਾਸ ਤੋਹਫ਼ਾ ਲੈ ਕੇ ਆਏ ਹਨ। ਜੀ ਹਾਂ, ਤੁਸੀਂ ਸਹੀ ਪੜ੍ਹਿਆ...ਕਾਫੀ ਲੰਮੇ ਬਾਅਦ ਗਾਇਕ ਕਿਸੇ ਪੰਜਾਬੀ ਫਿਲਮ ਲਈ ਗੀਤ ਗਾ ਰਹੇ ਹਨ, ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਮੁੱਖ ਕਿਰਦਾਰ ਉਹਨਾਂ ਦੇ ਹੀ ਸਪੁੱਤਰ ਯੁਵਰਾਜ ਹੰਸ ਨਿਭਾ ਰਹੇ ਹਨ।

ਗੀਤ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਦਿੱਗਜ ਗਾਇਕ ਨੇ ਗੀਤ ਸੰਬੰਧੀ ਆਪਣੀ ਭਾਵਨਾ ਵਿਅਕਤ ਕਰਦੇ ਹੋਏ ਕਿਹਾ ਕਿ 'ਕਾਫੀ ਲੰਮੇ ਸਮੇਂ ਬਾਅਦ ਮੈਂ ਵੀ ਕਿਸੇ ਫਿਲਮ ਲਈ ਗਾਇਆ, ਮੈਨੂੰ ਖੁਸ਼ੀ ਹੈ ਕਿ ਮੈਂ ਇਸ ਫਿਲਮ ਲਈ ਗਾਇਆ, ਰੂਹ ਨਾਲ ਰੂਹ ਮਿਲੀ, ਤੁਸੀਂ ਗੀਤ ਨੂੰ ਸੁਣੋਗੇ ਤਾਂ ਖੁਸ਼ ਹੋਵੋਗੇ, ਮੇਰਾ ਖਿਆਲ ਹੈ ਕਿ ਜਿੱਥੇ ਰੂਹ ਹੈ ਉਥੇ ਹੀ ਰਹਿਮਤ ਹੈ।'

  • " class="align-text-top noRightClick twitterSection" data="">

ਹੁਣ ਗਾਇਕ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਫਿਲਮ 'ਮੁੰਡਾ ਰੌਕਸਟਾਰ' ਗੀਤ 'ਅੱਖੀਆਂ ਦਾ ਸਰੂਰ' ਰਿਲੀਜ਼ ਹੋ ਗਿਆ ਹੈ। ਇਸ ਗੀਤ ਦੇ ਬੋਲ ਗੋਪੀ ਸਿੱਧੂ ਦੁਆਰਾ ਲਿਖੇ ਗਏ ਹਨ ਅਤੇ ਇਸ ਦਾ ਰੂਹ ਨੂੰ ਹਿਲਾ ਦੇਣ ਵਾਲਾ ਸੰਗੀਤ ਜੈਦੀਪ ਦੁਆਰਾ ਤਿਆਰ ਕੀਤਾ ਗਿਆ ਹੈ।

ਗੀਤ ਉਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ: ਜਿਵੇਂ ਜਿਵੇਂ ਲੋਕ ਗੀਤ ਨੂੰ ਸੁਣ ਰਹੇ ਹਨ, ਉਸੇ ਤਰ੍ਹਾਂ ਉਹ ਆਪਣੀਆਂ ਭਾਵਨਾਵਾਂ ਵਿਅਕਤ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਹੰਸ ਪਾਜੀ ਅਤੇ ਜੈਦੇਵ ਕੁਮਾਰ ਦਾ ਵਧੀਆ ਕੰਮ।' ਇਸ ਤੋਂ ਇਲਾਵਾ ਜਿਆਦਾ ਪ੍ਰਸ਼ੰਸਕਾਂ ਨੇ ਕਮੈਂਟ ਸੈਕਸ਼ਨ ਨੂੰ ਲਾਲ ਇਮੋਜੀ ਅਤੇ ਅੱਗ ਭਰ ਦਿੱਤਾ ਹੈ।

ਦੂਜੇ ਪਾਸੇ 'ਮੁੰਡਾ ਰੌਕਸਟਾਰ' ਬਾਰੇ ਗੱਲ ਕਰੀਏ ਤਾਂ ਸੱਤਿਆਜੀਤ ਪੁਰੀ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਯੁਵਰਾਜ ਹੰਸ, ਅਦਿਤੀ ਆਰੀਆ ਅਤੇ ਮੁਹੰਮਦ ਨਾਜ਼ਿਮ ਵਰਗੇ ਸ਼ਾਨਦਾਰ ਅਦਾਕਾਰ ਹਨ। ਫਿਲਮ ਸੰਜੇ ਜਾਲਾਨ ਅਤੇ ਅਭਿਸ਼ੇਕ ਜਾਲਾਨ ਦੁਆਰਾ ਨਿਰਮਿਤ ਹੈ। ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਨਾਟਕ, ਭਾਵਨਾਵਾਂ, ਰੋਮਾਂਸ ਵਰਗੇ ਰੰਗ ਦੇਖਣ ਨੂੰ ਮਿਲੇ ਹਨ। ਇਹ ਫਿਲਮ ਲੋਹੜੀ ਦੇ ਤਿਉਹਾਰ ਉਤੇ ਯਾਨੀ ਕਿ 12 ਜਨਵਰੀ ਨੂੰ ਰਿਲੀਜ਼ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.