ETV Bharat / entertainment

Film Majnu Saloon: ‘ਮਜ਼ਨੂੰ ਸੈਲੂਨ’ ਦੀ ਸ਼ੂਟਿੰਗ ਹੋਈ ਮੁਕੰਮਲ, ਲਖਨਊ-ਉਤਰਾਖੰਡ ਦੇ ਵੱਖ ਵੱਖ ਹਿੱਸਿਆਂ ’ਚ ਕੀਤੀ ਗਈ ਹੈ ਸ਼ੂਟ

author img

By

Published : Mar 30, 2023, 1:56 PM IST

Film Majnu Saloon
Film Majnu Saloon

film Majnu Saloon: ਬੀਤੇ ਦਿਨੀਂ ਹਿੰਦੀ ਫਿਲਮ ‘ਮਜ਼ਨੂੰ ਸੈਲੂਨ’ ਦੀ ਸ਼ੂਟਿੰਗ ਪੂਰੀ ਹੋ ਗਈ ਹੈ, ਫਿਲਮ ਨੂੰ ਕਈ ਚੰਗੀਆਂ ਥਾਵਾਂ ਉਤੇ ਸ਼ੂਟ ਕੀਤਾ ਗਿਆ ਹੈ।

ਚੰਡੀਗੜ੍ਹ: ਹਿੰਦੀ ਫਿਲਮ ‘ਮਜ਼ਨੂੰ ਸੈਲੂਨ’ ਦੀ ਸ਼ੂਟਿੰਗ ਲਖ਼ਨਊ, ਉਤਰਾਖੰਡ ਦੇ ਵੱਖ ਵੱਖ ਹਿੱਸਿਆਂ ’ਚ ਮੁਕੰਮਲ ਕਰ ਲਈ ਗਈ ਹੈ, ਜਿਸ ਵਿਚ ਬਾਲੀਵੁੱਡ ਦੇ ਕਈ ਨਾਮੀ ਕਲਾਾਕਾਰ ਲੀਡ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

film Majnu Saloon
film Majnu Saloon

‘ਮਿਸ਼ਨ ਅਰਥ ਪ੍ਰੋਡੋਕਸ਼ਨ’ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦੇ ਨਿਰਦੇਸ਼ਕ ਅਨਿਲ ਨਰਾਇਣੀ ਅਤੇ ਜਦ ਕਿ ਕੈਮਰਾਮੈਨ ਹਨ ਵੇਕਾਂਤ ਮਹੇਸ਼। ਉਤਰ ਪ੍ਰਦੇਸ਼ ਦੇ ਵਾਰਾਨਸੀ, ਕਾਸ਼ੀ ਦੇ ਨਾਲ ਨਾਲ ਉਤਰਾਖੰਡ ਆਦਿ ਦੀਆਂ ਕਈ ਲੋਕੇਸ਼ਨਾਂ 'ਤੇ ਫ਼ਿਲਮਾਈ ਗਈ ਇਸ ਫਿਲਮ ਦੀ ਕਹਾਣੀ ਸੈਲੂਨ ਚਲਾਉਂਦੇ ਇਕ ਅਜਿਹੇ ਲੜ੍ਹਕੇ 'ਤੇ ਕੇਂਦਰਿਤ ਹੈ, ਜਿਸ ਦਾ ਰੰਗ ਪੱਕਾ ਭਾਵ ਕਿ ਕਾਲਾ ਹੋਣ ਕਾਰਣ ਉਸ ਨੂੰ ਕਾਫ਼ੀ ਹੀਨ ਭਾਵਨਾ ਅਤੇ ਜਿੱਲਤ ਭਰੇ ਪੜਾਵਾਂ ਵਿਚੋਂ ਗੁਜ਼ਰਨਾਂ ਪੈਂਦਾ ਹੈ।

film Majnu Saloon
film Majnu Saloon

ਅਜਿਹੇ ਹੀ ਨਾਂਹ ਪੱਖੀ ਸਮਾਜਿਕ ਵਰਤਾਰੇ ਖਾਸ ਕਰ ਲੜਕੀਆਂ ਦੀ ਨਜ਼ਰਅੰਦਾਜ਼ੀ ਦਾ ਸਾਹਮਣਾ ਕਰ ਰਹੇ ਇਸ ਨੌਜਵਾਨ ਨੂੰ ਇਸ ਦੁਖਦ ਮਾਨਸਿਕ ਅਵਸਥਾ ਵਿਚੋਂ ਕੱਢਣ ਲਈ ਪਰਿਵਾਰ ਵੱਲੋਂ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ, ਪਰ ਇਸ ਤੋਂ ਬਾਅਦ ਸਥਿਤੀਆਂ ਸੁਧਰਨ ਦੀ ਬਜਾਏ ਹੋਰ ਗੁੰਝਲਦਾਰ ਹੋ ਜਾਂਦੀਆਂ ਹਨ ਅਤੇ ਇੰਨ੍ਹਾਂ ਹੀ ਦਿਲਚਸਪੀ ਭਰੇ ਪੜਾਵਾਂ ਦੇ ਤਾਣੇ ਬਾਣੇ ਅਧੀਨ ਬੁਣੀ ਗਈ ਹੈ ਇਹ ਫ਼ਿਲਮ, ਜਿਸ ਵਿਚ ਦਰਸ਼ਕਾਂ ਨੂੰ ਮਿਆਰੀ ਮੰਨੋਰੰਜਨ ਦੇ ਨਾਲ ਨਾਲ ਕਈ ਹੋਰ ਪ੍ਰਭਾਵੀ ਸੰਦੇਸ਼ਮਕ ਪੱਖ ਵੀ ਵੇਖਣ ਨੂੰ ਮਿਲਣਗੇ।

film Majnu Saloon
film Majnu Saloon

ਉਕਤ ਫਿਲਮ ਦੀ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਲੀਡ ਭੂਮਿਕਾ ਪੰਚਾਇਤ ਫ਼ੇਮ ਪ੍ਰਤਿਭਾਵਾਨ ਅਦਾਕਾਰ ਚੰਦਨ ਰਾਏ ਅਦਾ ਕਰ ਰਹੇ ਹਨ, ਜਿੰਨ੍ਹਾਂ ਨਾਲ ਅਦਾਕਾਰਾ ਰੁਪਾਲੀ ਸ਼ਰਮਾ, ਹੇਮੰਤ ਪਾਂਡੇ ਤੋਂ ਇਲਾਵਾ ਬਾਬੂਮੋਸ਼ਾਏ ਬੰਦੂਕਬਾਜ਼ ਫੇਮ ਅਨਿਤਾ ਸਹਿਗਲ, ਨਾਥ ਏਕ ਪ੍ਰਥਾ ਨਾਲ ਮਕਬੂਲ ਹੋਈ ਅਦਾਕਾਰ ਤਾਨਿਆ ਸ਼ਰਮਾ ਮਹੱਤਵਪੂਰਨ ਕਿਰਦਾਰਾ ਵਿਚ ਦਿਖਾਈ ਦੇਣਗੇ।

ਓਟੀਟੀ ਪਲੇਟਫ਼ਾਰਮ ਨੈਟਫਲੈਕਿਸ ਲਈ ਬਣਾਈ ਗਈ ਇਸ ਫ਼ਿਲਮ ਦੀ ਸ਼ੂਟਿੰਗ ਸਮਾਪਤੀ ਉਪਰੰਤ ਪੋਸਟ ਪ੍ਰੋਡੋਕਸ਼ਨ ਕਾਰਜ ਵੀ ਨਾਲੋਂ ਨਾਲ ਸ਼ੁਰੂ ਕਰ ਦਿੱਤੇ ਗਏ ਹਨ, ਜਿਸ ਸੰਬੰਧੀ ਫ਼ਿਲਮ ਨਿਰਮਾਣ ਟੀਮ ਦਾ ਕਹਿਣਾ ਹੈ ਕਿ ਜਲਦ ਹੀ ਇਸ ਫ਼ਿਲਮ ਦਾ ਪਹਿਲਾ ਲੁੱਕ ਅਤੇ ਸਟਰੀਮਿੰਗ ਸਮਾਂ ਦਰਸ਼ਕਾਂ ਸਨਮੁੱਖ ਕਰ ਦਿੱਤਾ ਜਾਵੇਗਾ।

ਨਿਰਮਾਤਾ ਤਾਨਿਆ ਸ਼ਰਮਾ ਦੁਅਰਾ ਨਿਰਮਿਤ ਕੀਤੀ ਗਈ ਇਸ ਫ਼ਿਲਮ ਦੇ ਲੇਖਕ ਨਰੇਸ਼ ਦੁਧਾਨੀ ਹਨ, ਜਿੰਨ੍ਹਾਂ ਅਨੁਸਾਰ ਪੀਪਲੀ ਲਾਈਵ ਫੇਮ ਅਦਾਕਾਰ ਓਮਕਾਰ ਦਾਸ ਵੀ ਇਸ ਪ੍ਰੋਜੈਕਟ ਵਿਚ ਕਾਫ਼ੀ ਪ੍ਰਭਾਵਸ਼ਾਲੀ ਭੂਮਿਕਾ ਵਿਚ ਹਨ, ਜਿੰਨ੍ਹਾਂ ਨਾਲ ਕੰਚਨ ਅਵਸਥੀ ਅਤੇ ਹੋਰ ਕਈ ਨਾਮੀ ਕਲਾਕਾਰ ਵੀ ਇਸ ਫ਼ਿਲਮ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ਦਾ ਟ੍ਰੇਲਰ ਵੀ ਅਗਲੇ ਦਿਨ੍ਹੀਂ ਜਾਰੀ ਕੀਤਾ ਜਾ ਰਿਹਾ ਹੈ। ਫਿਲਮ ਨੂੰ ਲੈ ਕੇ ਹੁਣੇ ਤੋਂ ਹੀ ਦਰਸ਼ਕਾਂ ਵਿਚ ਕਾਫ਼ੀ ਉਤਸੁਕਤਾ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ:Jatti 15 Murrabean Wali: ਇਸ ਫਿਲਮ ਨਾਲ ਪੰਜਾਬੀ ਸਿਨੇਮਾ 'ਚ ਵਾਪਿਸੀ ਕਰੇਗੀ ਗੁਗਨੀ ਗਿੱਲ ਪਨੀਚ

ETV Bharat Logo

Copyright © 2024 Ushodaya Enterprises Pvt. Ltd., All Rights Reserved.