ETV Bharat / entertainment

SRK Movies: ਸ਼ਾਹਰੁਖ ਖਾਨ ਦੀਆਂ ਪਹਿਲੇ ਦਿਨ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਪੰਜ ਫਿਲਮਾਂ, 'ਜਵਾਨ' ਦਾ ਨਾਂ ਵੀ ਹੋਇਆ ਸ਼ਾਮਿਲ

author img

By ETV Bharat Punjabi Team

Published : Sep 8, 2023, 10:35 AM IST

SRK Top 5 Movies: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੇ ਪਹਿਲੇ ਦਿਨ ਹੀ ਬਾਕਸ ਆਫਿਸ ਉਤੇ ਤੂਫਾਨ ਲਿਆ ਦਿੱਤਾ ਹੈ, ਫਿਲਮ ਨੇ ਪਹਿਲੇ ਦਿਨ 75 ਕਰੋੜ ਦੀ ਜ਼ਬਰਦਸਤ ਕਮਾਈ ਕੀਤੀ ਹੈ।

SRK Movies
SRK Movies

ਹੈਦਰਾਬਾਦ: ਬੀਤੇ ਚਾਰ ਸਾਲ ਤੋਂ ਫਲਾਪ ਚੱਲ ਰਹੇ ਸ਼ਾਹਰੁਖ ਖਾਨ ਦੀ ਕਿਸਮਤ ਆਖਿਰਕਾਰ ਸਾਲ 2023 ਵਿੱਚ ਖੁੱਲ ਹੀ ਗਈ। 25 ਜਨਵਰੀ 2023 ਨੂੰ ਰਿਲੀਜ਼ ਹੋਈ 'ਕਿੰਗ ਖਾਨ' ਦੀ ਫਿਲਮ ਪਠਾਨ ਨੇ ਕਿੰਗ ਖਾਨ ਨੂੰ ਬਾਲੀਵੁੱਡ ਵਿੱਚ ਇੱਕ ਵਾਰ ਫਿਰ ਅਸਮਾਨ ਉਤੇ ਚੜਾ ਦਿੱਤਾ ਹੈ।

ਹੁਣ ਜਵਾਨ ਨੇ 57 ਸਾਲ ਦੇ ਬਾਦਸ਼ਾਹ ਨੂੰ ਇੱਕ ਵਾਰ ਫਿਰ ਬਾਲੀਵੁੱਡ ਦੀ ਗੱਦੀ ਦਿਵਾ ਦਿੱਤੀ ਹੈ। ਜੀ ਹਾਂ...ਬੀਤੇ ਦਿਨ 7 ਸਤੰਬਰ ਨੂੰ ਰਿਲੀਜ਼ ਹੋਈ ਫਿਲਮ 'ਜਵਾਨ' ਨੇ ਆਪਣੇ ਪਹਿਲੇ ਦਿਨ ਹੀ ਆਪਣੀ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ। ਹੁਣ ਇਥੇ ਅਸੀਂ ਗੱਲ ਕਰਾਂਗੇ ਸ਼ਾਹਰੁਖ ਖਾਨ ਦੀਆਂ ਉਨ੍ਹਾਂ 5 ਫਿਲਮਾਂ ਦੀ ਜਿਨ੍ਹਾਂ ਨੇ ਸ਼ੁਰੂਆਤੀ ਦਿਨ ਚੰਗਾ ਕਾਰੋਬਾਰ ਕੀਤਾ ਹੈ।

ਫੈਨ (2016): ਸ਼ਾਹਰੁਖ ਖਾਨ ਦੀ ਫਲਾਪ ਫਿਲਮ ਸਾਲ 2016 ਵਿੱਚ ਰਿਲੀਜ਼ ਹੋਈ ਫਿਲਮ ਫੈਨ ਹੈ। ਕਿੰਗ ਖਾਨ ਦੀ ਇਸ ਫਿਲਮ ਨੇ ਪਹਿਲੇ ਦਿਨ 19.10 ਕਰੋੜ ਦੀ ਕਮਾਈ ਕੀਤੀ ਸੀ।

ਰਈਸ (2017): ਅਗਲੇ ਸਾਲ 2017 'ਚ ਸ਼ਾਹਰੁਖ ਖਾਨ ਅਤੇ ਪਾਕਿ ਅਦਾਕਾਰਾ ਮਾਹਿਰਾ ਖਾਨ ਸਟਾਰਰ ਫਿਲਮ 'ਰਈਸ' ਰਿਲੀਜ਼ ਹੋਈ ਸੀ। ਫਿਲਮ ਨੇ ਪਹਿਲੇ ਹੀ ਦਿਨ 20.40 ਕਰੋੜ ਦੀ ਕਮਾਈ ਕੀਤੀ ਸੀ।

ਜਬ ਹੈਰੀ ਮੇਟ ਸੇਜਲ (2017): ਪਹਿਲੀ ਵਾਰ ਸੀ ਜਦੋਂ ਸ਼ਾਹਰੁਖ ਖਾਨ ਨੇ ਇਮਤਿਆਜ਼ ਅਲੀ ਨਾਲ ਕੰਮ ਕੀਤਾ ਸੀ। ਫਿਲਮ ਦਾ ਨਾਮ ਜਬ ਹੈਰੀ ਮੇਟ ਸੇਜਲ ਸੀ ਜੋ ਸਾਲ 2017 ਵਿੱਚ ਹੀ ਰਿਲੀਜ਼ ਹੋਈ ਸੀ। ਫਿਲਮ 'ਚ ਸ਼ਾਹਰੁਖ ਦੇ ਨਾਲ ਅਨੁਸ਼ਕਾ ਸ਼ਰਮਾ ਨਜ਼ਰ ਆਈ ਸੀ। ਫਿਲਮ ਨੇ ਪਹਿਲੇ ਦਿਨ ਕੁੱਲ 15.25 ਕਰੋੜ ਦੀ ਕਮਾਈ ਕੀਤੀ ਸੀ।

ਜ਼ੀਰੋ (2018): ਇਸ ਤੋਂ ਬਾਅਦ ਸਾਲ 2018 'ਚ ਰਿਲੀਜ਼ ਹੋਈ ਫਿਲਮ 'ਜ਼ੀਰੋ' ਦੇ ਫਲਾਪ ਹੋਣ ਤੋਂ ਬਾਅਦ ਬਾਲੀਵੁੱਡ 'ਚ ਸ਼ਾਹਰੁਖ ਖਾਨ ਦਾ ਕਰੀਅਰ ਖਤਮ ਮੰਨਿਆ ਗਿਆ। ਫਿਲਮ ਬਾਕਸ ਆਫਿਸ 'ਤੇ ਫਲਾਪ ਹੋ ਗਈ ਅਤੇ ਸ਼ਾਹਰੁਖ ਖਾਨ ਘਰ ਬੈਠ ਗਏ। ਫਿਲਮ ਜ਼ੀਰੋ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਸਿਰਫ 19.35 ਕਰੋੜ ਦਾ ਕਾਰੋਬਾਰ ਕੀਤਾ ਸੀ।

ਪਠਾਨ (2023): ਇਸ ਦੇ ਨਾਲ ਹੀ ਸ਼ਾਹਰੁਖ ਖਾਨ ਨੇ ਆਪਣੇ 30 ਸਾਲਾਂ ਤੋਂ ਵੱਧ ਲੰਬੇ ਕਰੀਅਰ ਵਿੱਚ ਫਿਲਮ ਜ਼ੀਰੋ ਦੇ ਫਲਾਪ ਹੋਣ ਤੋਂ ਬਾਅਦ ਮੌਜੂਦਾ ਸਾਲ 2023 ਵਿੱਚ ਪਠਾਨ ਦਾ ਕਿਰਦਾਰ ਨਿਭਾਇਆ। ਫਿਲਮ ਪਠਾਨ ਨੇ ਸ਼ਾਹਰੁਖ ਖਾਨ ਦੇ ਧਮਾਕੇਦਾਰ ਸਟਾਰਡਮ ਨੂੰ ਰਾਤੋ-ਰਾਤ ਬਚਾ ਲਿਆ ਅਤੇ ਸ਼ਾਹਰੁਖ ਨੇ ਉਦੋਂ ਹੀ ਸੋਚਿਆ ਕਿ ਬਾਲੀਵੁੱਡ ਵਿੱਚ ਉਨ੍ਹਾਂ ਲਈ ਅਜੇ ਵੀ ਜਗ੍ਹਾ ਹੈ।

ਪਠਾਨ ਸ਼ਾਹਰੁਖ ਖਾਨ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ। ਜਿਸ ਨੇ ਰਿਲੀਜ਼ ਦੇ ਪਹਿਲੇ ਦਿਨ 57 ਕਰੋੜ ਦੀ ਕਮਾਈ ਕਰਕੇ ਹਿੰਦੀ ਸਿਨੇਮਾ 'ਚ ਦਹਿਸ਼ਤ ਪੈਦਾ ਕਰ ਦਿੱਤੀ ਸੀ। ਪਠਾਨ ਨੇ ਦੁਨੀਆ ਭਰ 'ਚ 1000 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ।

ਜਵਾਨ: 7 ਸਤੰਬਰ ਨੂੰ ਰਿਲੀਜ਼ ਹੋਈ ਫਿਲਮ ਜਵਾਨ ਕਹਿ ਰਹੀ ਹੈ ਕਿ ਸ਼ਾਹਰੁਖ ਖਾਨ ਬਾਲੀਵੁੱਡ ਦਾ 'ਜ਼ਿੰਦਾ ਬੰਦਾ' ਹੈ, ਜੋ ਆਉਣ ਵਾਲੇ ਸਮੇਂ 'ਚ ਹੋਰ ਵੀ ਧਮਾਕੇਦਾਰ ਪ੍ਰਦਰਸ਼ਨ ਕਰੇਗਾ। ਜਵਾਨ ਦੀ ਪਹਿਲੇ ਦਿਨ ਦੀ ਕਮਾਈ 70 ਤੋਂ 80 ਕਰੋੜ ਅਤੇ ਦੁਨੀਆ ਭਰ ਵਿੱਚ 102-125 ਕਰੋੜ ਦੱਸੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.