ETV Bharat / entertainment

ਫਿਲਮ 'ਜਵਾਨ' ਤੋਂ ਸ਼ਾਹਰੁਖ ਖਾਨ ਦਾ ਨਵਾਂ ਪੋਸਟਰ ਰਿਲੀਜ਼, ਬਿਲਕੁੱਲ ਗੰਜੇ ਨਜ਼ਰ ਆਏ ਕਿੰਗ ਖਾਨ

author img

By

Published : Jul 13, 2023, 3:54 PM IST

ਬਾਲੀਵੁੱਡ ਦੇ ਸੁਪਰ ਸਟਾਰ ਸ਼ਾਹਰੁਖ ਖਾਨ ਨੇ ਆਪਣੀ ਆਉਣ ਵਾਲੀ ਫਿਲਮ 'ਜਵਾਨ' ਤੋਂ ਇੱਕ ਨਵਾਂ ਪੋਸਟਰ ਸਾਂਝਾ ਕੀਤਾ ਹੈ, ਇਸ ਪੋਸਟਰ ਵਿੱਚ ਅਦਾਕਾਰ ਬਿਲਕੁੱਲ ਗੰਜੇ ਨਜ਼ਰ ਆ ਰਹੇ ਹਨ।

Shah Rukh Khan
Shah Rukh Khan

ਹੈਦਰਾਬਾਦ: ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ਨੂੰ ਲੈ ਕੇ ਕਿੰਗ ਖਾਨ ਦੇ ਪ੍ਰਸ਼ੰਸਕ ਕਾਫੀ ਉਤਸ਼ਾਹ ਵਿੱਚ ਹਨ, ਜਦੋਂ ਦਾ ਜਵਾਨ ਦਾ ਪ੍ਰੀਵਿਊ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਕਿੰਗ ਖਾਨ ਹਰ ਰੋਜ਼ ਸੁਰਖ਼ੀਆਂ ਬਟੋਰ ਰਹੇ ਹਨ, ਕਿੰਗ ਖਾਨ ਦੀ ਫਿਲਮ ਦੇ ਪ੍ਰੀਵਿਊ ਤੋਂ ਮਿਲੀਆਂ ਲੋਕਾਂ ਦੀਆਂ ਪ੍ਰਤੀਕਿਰਿਆ ਤੋਂ ਖਾਨ ਦੀ ਖੁਸ਼ੀ ਆਸਮਾਨ ਨੂੰ ਛੂਹ ਰਹੀ ਹੈ। ਹੁਣ ਖੁਦ ਅਦਾਕਾਰ ਵੀ ਫਿਲਮ ਦਾ ਇੰਤਜ਼ਾਰ ਨਹੀਂ ਕਰ ਪਾ ਰਹੇ। ਇਸ ਲਈ ਕਿੰਗ ਖਾਨ ਆਪਣੇ ਪ੍ਰਸ਼ੰਸਕਾਂ ਨਾਲ ਟਵਿੱਟਰ ਉਤੇ ਜੁੜੇ ਹੋਏ ਹਨ ਅਤੇ ਉਹਨਾਂ ਨਾਲ ਫਿਲਮ ਦਾ ਅਨੁਭਵ ਸਾਂਝਾ ਕਰ ਰਹੇ ਹਨ। ਹੁਣ ਇਸ ਸਭ ਦੇ ਵਿਚਕਾਰ ਅਦਾਕਾਰ ਨੇ ਆਪਣੀ ਫਿਲਮ ਦਾ ਇੱਕ ਨਵਾਂ ਪੋਸਟਰ ਸਾਂਝਾ ਕੀਤਾ ਹੈ।

ਇਸ ਪੋਸਟਰ ਨੂੰ ਸ਼ਾਹਰੁਖ ਖਾਨ ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਸਾਂਝਾ ਕੀਤਾ ਹੈ, ਇਸ ਪੋਸਟਰ ਨੂੰ ਸਾਂਝਾ ਕਰਨ ਲਈ ਸ਼ਾਹਰੁਖ ਖਾਨ ਨੇ ਲਿਖਿਆ ਹੈ 'ਜਦੋਂ ਮੈਂ ਵਿਲੇਨ ਬਣਦਾ ਹਾਂ ਤਾਂ ਕੋਈ ਵੀ ਹੀਰੋ ਮੇਰੇ ਸਾਹਮਣੇ ਟਿਕ ਨਹੀਂ ਪਾਉਂਦਾ।' ਸਾਹਮਣੇ ਆਏ ਸ਼ਾਹਰੁਖ ਖਾਨ ਦੇ ਨਵੇਂ ਪੋਸਟਰ ਵਿੱਚ ਅਦਾਕਾਰ ਬਿਲਕੁੱਲ ਗੰਜੇ ਨਜ਼ਰ ਆ ਰਹੇ ਹਨ, ਸ਼ਾਹਰੁਖ ਖਾਨ ਦੇ ਹੱਥ ਵਿੱਚ ਪਿਸਤੌਲ ਦਿਖਾਈ ਦੇ ਰਿਹਾ ਹੈ ਅਤੇ ਕਿੰਗ ਖਾਨ ਨੇ ਅੱਖਾਂ ਉਤੇ ਚਸ਼ਮਾ ਲਾਇਆ ਹੋਇਆ ਹੈ, ਹੁਣ ਸ਼ਾਹਰੁਖ ਖਾਨ ਦੇ ਇਸ ਰੂਪ ਉਤੇ ਉਸ ਦੇ ਫੈਨਜ਼ ਪਿਆਰ ਦਾ ਮੀਂਹ ਵਰ੍ਹਾ ਰਹੇ ਹਨ ਅਤੇ ਪਿਆਰੇ ਪਿਆਰੇ ਕਮੈਂਟ ਕਰ ਰਹੇ ਹਨ।

ਪੋਸਟਰ ਨੂੰ ਦੇਖ ਕੇ ਆਏ ਲੋਕਾਂ ਦੇ ਅਜਿਹੇ ਰਿਐਕਸ਼ਨ: ਇਸ ਰੂਪ ਨੂੰ ਦੇਖ ਕੇ ਅਦਾਕਾਰ ਦੇ ਇੱਕ ਪ੍ਰਸ਼ੰਸਕ ਨੇ ਲਿਖਿਆ '1500 ਕਰੋੜ ਲੌਡਿੰਗ।' ਇੱਕ ਹੋਰ ਨੇ ਲਿਖਿਆ 'ਮਜ਼ਾ ਆ ਗਿਆ ਖਾਨ ਸਾਹਿਬ'। ਸ਼ਾਹਰੁਖ ਖਾਨ ਦੀ ਇਸ ਪੋਸਟ ਨੂੰ ਸਾਂਝਾ ਕੀਤੇ ਅਜੇ ਕੁੱਝ ਮਿੰਟ ਹੀ ਹੋਏ ਸਨ ਕਿ ਪ੍ਰਸ਼ੰਸਕਾਂ ਨੇ ਕਮੈਂਟ ਬਾਕਸ ਵਿੱਚ ਹੜ੍ਹ ਲਿਆ ਦਿੱਤਾ। ਪ੍ਰਸ਼ੰਸਕ ਅੰਨ੍ਹੇਵਾਹ ਲਾਈਕ ਦੇ ਬਟਨ ਦੱਬ ਰਹੇ ਹਨ।

ਫਿਲਮ ਜਵਾਨ ਦੇ ਬਾਰੇ: ਫਿਲਮ ਜਵਾਨ ਨੂੰ ਸਾਊਥ ਦੇ ਨਿਰਦੇਸ਼ਕ ਅਰੁਣ ਕੁਮਾਰ ਐਂਟਲੀ ਨੇ ਬਣਾਇਆ ਹੈ, ਐਂਟਲੀ ਨੇ ਆਪਣੇ ਕਰੀਅਰ ਵਿੱਚ ਚਾਰ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਅਤੇ ਦਿਲਚਸਪ ਗੱਲ ਇਹ ਹੈ ਕਿ ਹਰ ਫਿਲਮ ਹਿੱਟ ਸਾਬਿਤ ਹੋਈ ਹੈ। 'ਜਵਾਨ' ਐਂਟਲੀ ਦੇ ਕਰੀਅਰ ਦੀ ਪੰਜਵੀਂ ਫਿਲਮ ਹੈ। ਜਿਸ ਦੇ ਪ੍ਰੀਵਿਊ ਤੋਂ ਅਨੁਭਵ ਕਰ ਸਕਦੇ ਹਾਂ ਕਿ ਫਿਲਮ ਹਿੱਟ ਹੋਣ ਵਾਲੀ ਹੈ। ਇਹ ਫਿਲਮ ਸਤੰਬਰ ਮਹੀਨੇ ਦੀ 7 ਤਾਰੀਖ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿੱਚ ਦੀਪਿਕਾ ਪਾਦੂਕੋਣ, ਨਯਨਤਾਰਾ, ਸਾਨਿਆ ਮਲੋਹਤਰਾ, ਪ੍ਰਿਆਮਣੀ, ਵਿਜੇ ਸੇਤੂਪਤੀ ਅਤੇ ਸੰਜੇ ਦੱਤ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ ਕਿਆਰਾ ਅਡਵਾਨੀ ਦੀ ਵੀ ਐਂਟਰੀ ਹੋ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.