ETV Bharat / entertainment

Tiger 3 Box Office Collection Day 3: ਰਿਲੀਜ਼ ਦੇ ਤੀਜੇ ਦਿਨ ਹੀ ਬਾਕਸ ਆਫਿਸ 'ਤੇ ਦਮ ਤੋੜਦੀ ਨਜ਼ਰ ਆਈ 'ਟਾਈਗਰ 3', ਜਾਣੋ ਕਲੈਕਸ਼ਨ

author img

By ETV Bharat Entertainment Team

Published : Nov 14, 2023, 3:51 PM IST

Tiger 3 Box Office Collection Day 3: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ ਟਾਈਗਰ 3 ਬਾਕਸ ਆਫਿਸ 'ਤੇ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ। ਫਿਲਮ ਤੀਜੇ ਦਿਨ ਇੰਨੇ ਕਰੋੜ ਰੁਪਏ ਦੀ ਕਮਾਈ ਕਰਦੀ ਨਜ਼ਰ ਆਵੇਗੀ।

Tiger 3 Box Office Collection Day 3
Tiger 3 Box Office Collection Day 3

ਹੈਦਰਾਬਾਦ: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ ਟਾਈਗਰ 3 ਅੱਜ 14 ਨਵੰਬਰ ਨੂੰ ਰਿਲੀਜ਼ ਦੇ ਤੀਜੇ ਦਿਨ ਵਿੱਚ ਦਾਖਲ ਹੋ ਗਈ ਹੈ। ਫਿਲਮ ਨੇ ਦੋ ਦਿਨਾਂ 'ਚ ਦੁਨੀਆ ਭਰ ਦੇ ਬਾਕਸ ਆਫਿਸ 'ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ। ਟਾਈਗਰ 3 ਨੇ ਪਹਿਲੇ ਦਿਨ ਦੁਨੀਆ ਭਰ 'ਚ 94 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਟਾਈਗਰ 3 ਦੀਵਾਲੀ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਬਣ ਗਈ ਹੈ।

ਫਿਲਮ ਨੇ ਪਹਿਲੇ ਦਿਨ ਭਾਰਤੀ ਬਾਕਸ ਆਫਿਸ 'ਤੇ 44.50 ਕਰੋੜ ਰੁਪਏ ਅਤੇ ਵਿਦੇਸ਼ਾਂ 'ਚ 41.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਹੀ ਫਿਲਮ ਨੇ ਦੂਜੇ ਦਿਨ 11 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਦੋ ਦਿਨਾਂ 'ਚ 55 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ ਅਤੇ ਹੁਣ ਤੀਜੇ ਦਿਨ ਬਾਕਸ ਆਫਿਸ 'ਤੇ ਟਾਈਗਰ 3 ਦੀ ਕੀ ਹਾਲਤ ਹੈ, ਆਓ ਇਸ ਉਤੇ ਸਰਸਰੀ ਨਜ਼ਰ ਮਾਰੀਏ।

ਟਾਈਗਰ 3 ਦੀ ਤੀਜੇ ਦਿਨ ਦੀ ਕਮਾਈ: ਸੈਕਨਿਲਕ ਦੀ ਰਿਪੋਰਟ ਮੁਤਾਬਕ ਬਾਕਸ ਆਫਿਸ 'ਤੇ ਤੀਜੇ ਦਿਨ ਟਾਈਗਰ 3 ਦੀ ਹਾਲਤ ਖਰਾਬ ਨਜ਼ਰ ਆ ਰਹੀ ਹੈ। ਰਿਪੋਰਟ ਮੁਤਾਬਕ ਟਾਈਗਰ 3 ਬਾਕਸ ਆਫਿਸ 'ਤੇ ਤੀਜੇ ਦਿਨ ਸਿਰਫ 2.04 ਕਰੋੜ ਰੁਪਏ ਦੀ ਕਮਾਈ ਕਰਦੀ ਨਜ਼ਰ ਆ ਰਹੀ ਹੈ। ਯਾਨੀ ਕਿ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ਤੀਜੇ ਦਿਨ ਸਿੰਗਲ ਡਿਜਿਟ 'ਤੇ ਪਹੁੰਚ ਰਹੀ ਹੈ। ਇਸ ਨਾਲ ਸਾਰੀਆਂ ਭਾਸ਼ਾਵਾਂ 'ਚ ਫਿਲਮ ਦਾ ਘਰੇਲੂ ਕਲੈਕਸ਼ਨ 56.43 ਕਰੋੜ ਰੁਪਏ ਅਤੇ ਦੁਨੀਆ ਭਰ 'ਚ 104.06 ਕਰੋੜ ਰੁਪਏ ਹੋਣ ਦਾ ਅੰਦਾਜ਼ਾ ਹੈ।

100 ਕਰੋੜ ਦੀ ਕਮਾਈ ਕਰਨ ਵਾਲੀ 17ਵੀਂ ਫਿਲਮ: ਤੁਹਾਨੂੰ ਦੱਸ ਦਈਏ ਕਿ ਟਾਈਗਰ 3 100 ਕਰੋੜ ਦੀ ਕਮਾਈ ਕਰਨ ਵਾਲੀ ਸਲਮਾਨ ਖਾਨ ਦੇ ਕਰੀਅਰ ਦੀ 17ਵੀਂ ਫਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ਦਬੰਗ 2 (150 ਕਰੋੜ), ਬਾਡੀਗਾਰਡ (148.86 ਕਰੋੜ), ਰੈਡੀ (120.82 ਕਰੋੜ), ਏਕ ਥਾ ਟਾਈਗਰ (198.78 ਕਰੋੜ), ਟਾਈਗਰ ਜ਼ਿੰਦਾ ਹੈ (565 ਕਰੋੜ)। ਇਨ੍ਹਾਂ ਤੋਂ ਇਲਾਵਾ ਸਲਮਾਨ ਖਾਨ ਦੀਆਂ ਹੋਰ ਫਿਲਮਾਂ ਜੈ ਹੋ, ਟਿਊਬਲਾਈਟ ਅਤੇ ਕਿਸੀ ਕਾ ਭਾਈ ਕਿਸੀ ਕੀ ਜਾਨ ਹੈ ਹਨ, ਜਿਨ੍ਹਾਂ ਨੇ 100 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.