ETV Bharat / entertainment

R Nait and Laabh Heera New Song: ਇਸ ਨਵੇਂ ਗੀਤ ਨਾਲ ਮੁੜ ਇਕੱਠੇ ਹੋਏ ਆਰ ਨੇਤ ਅਤੇ ਲਾਭ ਹੀਰਾ, ਗੀਤ ਇਸ ਦਿਨ ਹੋਵੇਗਾ ਰਿਲੀਜ਼

author img

By ETV Bharat Punjabi Team

Published : Oct 18, 2023, 4:11 PM IST

R Nait and Laabh Heera: ਗਾਇਕ ਆਰ ਨੇਤ ਅਤੇ ਲਾਭ ਹੀਰਾ ਇੰਨੀਂ ਦਿਨੀਂ ਆਪਣੇ ਨਵੇਂ ਗੀਤ 'ਡਿਊਟੀ' ਨੂੰ ਲੈ ਕੇ ਚਰਚਾ ਵਿੱਚ ਹਨ, ਗੀਤ ਦਾ ਪਹਿਲਾਂ ਪੋਸਟਰ ਰਿਲੀਜ਼ ਹੋ ਗਿਆ ਹੈ।

R Nait and Laabh Heera New Song
R Nait and Laabh Heera New Song

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਆਪਣੀ-ਆਪਣੀ ਉਮਦਾ ਗਾਇਕੀ ਦੀ ਧਾਂਕ ਜਮਾਉਣ ਵਿੱਚ ਕਾਮਯਾਬ ਰਹੇ ਦੋ ਗਾਇਕ ਆਰ ਨੇਤ ਅਤੇ ਲਾਭ ਹੀਰਾ ਇੱਕ ਵਿਸ਼ੇਸ਼ ਸੰਗੀਤਕ ਟਰੈਕ ਲਈ ਮੁੜ ਇਕੱਠੇ ਹੋਏ ਹਨ, ਜੋ ਚਰਚਿਤ ਗਾਣੇ ''ਡਿਊਟੀ'' ਨਾਲ ਦਰਸ਼ਕਾਂ ਅਤੇ ਸਰੋਤਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤ ਪਲੇਟਫਾਰਮ 'ਤੇ ਰਿਲੀਜ਼ (R Nait and Laabh Heera New Song) ਕੀਤਾ ਜਾ ਰਿਹਾ ਹੈ।

'ਆਰਨੇਤ ਮਿਊਜ਼ਿਕ 'ਅਤੇ ਰਚੇਤ ਸ਼ਰਮਾ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਆਰ ਨੇਤ ਨੇ ਦਿੱਤੀ ਹੈ, ਜਦਕਿ ਇਸ ਦੀ ਕੰਪੋਜੀਸ਼ਨ ਅਤੇ ਬੋਲ ਵੀ ਉਨ੍ਹਾਂ ਦੇ ਹੀ ਹਨ।

ਨੌਜਵਾਨੀ ਵਰਗ ਦੀ ਤਰਜ਼ਮਾਨੀ ਕਰਦੇ ਅਤੇ ਜੋਸ਼ੋ-ਖਰੋਸ਼ ਨਾਲ ਭਰਪੂਰ ਇਸ ਗਾਣੇ ਦਾ ਬਹੁ-ਪ੍ਰਭਾਵੀ ਸੰਗੀਤ ਮਿਕਸ ਸਿੰਘ ਨੇ ਤਿਆਰ ਕੀਤਾ ਹੈ, ਜਿਨ੍ਹਾਂ ਦੇ ਸ਼ਾਨਦਾਰ ਸੰਗੀਤਬੱਧ ਕੀਤੇ ਗਏ ਇਸ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਲਾਭ ਹੀਰੇ ਦੇ ਨਾਲ-ਨਾਲ ਇੰਦਰ ਛਾਂਜਲੀ ਅਤੇ ਸਾਕਸ਼ੀ ਸ਼ਰਮਾ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿਨ੍ਹਾਂ ਦੁਆਰਾ ਸੰਬੰਧਤ ਮਿਊਜ਼ਿਕ ਵੀਡੀਓ ਵਿੱਚ ਬਹੁਤ ਹੀ ਮਨਮੋਹਕ ਅਤੇ ਦਿਲਕਸ਼ ਫੀਚਰਿੰਗ ਕੀਤੀ ਗਈ ਹੈ।

ਕਰੀਬ ਤਿੰਨ ਸਾਲ ਪਹਿਲਾਂ ਜਾਰੀ ਹੋਏ ਗਾਣੇ 'ਰੀਲਾਂ ਵਾਲਾ ਡੈਕ' ਨਾਲ ਸੰਗੀਤਕ ਜਗਤ ਵਿੱਚ ਖਾਸੀ ਧਮਾਲ ਪਾਉਣ ਵਿੱਚ ਸਫਲ ਰਹੇ ਸਨ ਇਹ ਦੋਨੋਂ ਗਾਇਕ, ਜੋ ਹੁਣ ਆਪਣੇ ਉਕਤ ਨਵੇਂ ਟਰੈਕ ਨਾਲ ਮੁੜ ਪੂਰੀ ਚਰਚਾ ਵਿਚ ਹਨ, ਜਿਨ੍ਹਾਂ ਦੇ ਇਸ ਰਿਲੀਜ਼ ਹੋਣ ਜਾ ਰਹੇ ਨਵੇਂ ਗਾਣੇ ਨੂੰ ਲੈ ਕੇ ਦਰਸ਼ਕਾਂ ਅਤੇ ਸਰੋਤਿਆਂ ਵਿੱਚ ਕਾਫੀ ਉਤਸੁਕਤਾ ਪਾਈ ਜਾ ਰਹੀ ਹੈ।

ਸਤਕਰਨਵੀਰ ਸਿੰਘ ਵੱਲੋਂ ਪ੍ਰੋਜੈਕਟ ਪ੍ਰਮੁੱਖ ਦੇ ਤੌਰ 'ਤੇ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਨੂੰ ਵਜੂਦ ਦੇਣ ਵਿੱਚ ਵੀਰਵਿੰਦਰ ਸਿੰਘ ਕਾਕੂ ਵੱਲੋਂ ਵੀ ਅਹਿਮ ਯੋਗਦਾਨ ਦਿੱਤਾ ਗਿਆ ਹੈ, ਜਿਨ੍ਹਾਂ ਅਨੁਸਾਰ 23 ਅਕਤੂਬਰ ਨੂੰ ਜਾਰੀ ਕੀਤੇ ਜਾ ਰਹੇ ਇਸ ਗਾਣੇ ਨੂੰ ਪੰਜਾਬੀ ਟੱਚ ਅਤੇ ਮਿਆਰੀ ਰੂਪ ਦੇਣ ਲਈ ਉਚੇਚਾ ਤਰੱਦਦ ਕੀਤਾ ਗਿਆ ਹੈ, ਤਾਂਕਿ ਹਰ ਪਰਿਵਾਰ ਇਸ ਨੂੰ ਇਕੱਠਿਆਂ ਬੈਠ ਕੇ ਸੁਣ ਅਤੇ ਦੇਖ ਸਕੇ।

ਉਧਰ ਜੇਕਰ ਹੋਣਹਾਰ ਗਾਇਕ ਆਰ ਨੇਤ ਦੇ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਇੰਨੀ ਦਿਨੀਂ ਗਾਇਕੀ ਦੇ ਨਾਲ-ਨਾਲ ਉਹ ਪੰਜਾਬੀ ਸਿਨੇਮਾ ਵਿੱਚ ਵੀ ਕਦਮ ਵਧਾਉਂਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਕੁਝ ਅਹਿਮ ਸਿਨੇਮਾ ਪ੍ਰੋਜੈਕਟਾਂ ਦਾ ਆਗਾਜ਼ ਵੀ ਜਲਦ ਹੋਣ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.