ETV Bharat / entertainment

ਪੰਜਾਬੀ ਗਾਇਕ ਨਿੰਜਾ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

author img

By

Published : Oct 10, 2022, 11:35 AM IST

ਪੰਜਾਬੀ ਗਾਇਕ ਨਿੰਜਾ (actor ninja became father) ਬੀਤੇ ਦਿਨੀਂ ਪਿਤਾ ਬਣ ਗਏ, ਅਦਾਕਾਰ ਨੇ ਇਸ ਦੀ ਫੋਟੋ ਸਾਂਝੀ ਕੀਤੀ।

Etv Bharat
Etv Bharat

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ(actor ninja became father) ਦੇ ਘਰ ਕਿਲਕਾਰੀਆਂ ਗੂੰਜ ਗਈਆਂ ਹਨ, ਕਿਉਂਕਿ ਉਸ ਦੀ ਪਤਨੀ ਨੇ ਪੁੱਤ ਨੂੰ ਜਨਮ ਦਿੱਤਾ। ਇਸ ਖੁਸ਼ੀ ਨਾਲ ਪੂਰੇ ਨਿੰਜਾ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਬਾਰੇ ਜਾਣਕਾਰੀ ਖੁਦ ਅਦਾਕਾਰ ਅਤੇ ਗਾਇਕ ਨਿੰਜਾ ਨੇ ਦਿੱਤੀ।

ਨਿੰਜਾ ਨੇ ਸ਼ੋਸਲ ਮੀਡੀਆ ਰਾਹੀਂ ਇਸ ਗੱਲ ਦੀ ਸੂਚਨਾ ਦਿੱਤੀ, ਅਦਾਕਾਰ ਨੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਕਿ 'ਮੇਰੀ ਜਿੰਦਗੀ ਵਿੱਚ ਤੇਰੇ ਆਉਣ ਤੋਂ ਬਾਅਦ, ਇਹ ਦੁਬਾਰਾ ਸਮਝ ਆਉਣ ਲੱਗ ਪਈ"। ਅਤੇ ਨਾਲ ਹੀ ਗਾਇਕ ਨੇ ਆਪਣੇ ਪੁੱਤਰ ਦੇ ਪੈਰਾਂ ਦੀ ਫੋਟੋ ਸਾਂਝੀ ਕੀਤੀ।

ਗਾਇਕ ਦੀ ਇਸ ਪੋਸਟ ਉਤੇ ਕਈ ਅਦਾਕਾਰ ਅਤੇ ਹਸਤੀਆਂ ਕਮੈਂਟਸ ਕਰ ਰਹੇ ਹਨ ਅਤੇ ਗਾਇਕ ਨੂੰ ਮੁਬਾਰਕਬਾਦ ਦੇ ਰਹੇ ਹਨ। ਰਾਣਾ ਰਣਬੀਰ ਨੇ ਲਿਖਿਆ "ਮੁਬਾਰਕਾਂ 😍🙌❤️ ਸੋਹਣੀ ਲੰਬੀ ਉਮਰ ਵਾਲਾ ਤੰਦਰੁਸਤ ਰੌਸ਼ਨ ਦਿਮਾਗ ਹੋਵੇ। ਪਿਆਰ।"ਪ੍ਰਸ਼ੰਸਕਾਂ ਨੇ ਕਮੈਂਟਸ ਬਾਕਸ ਲਾਲ ਇਮੋਜੀ ਅਤੇ ਮੁਬਾਰਕਾਂ ਨਾਲ ਭਰ ਦਿੱਤਾ।

ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਸੈਡ ਗੀਤਾਂ ਜਾਣਿਆ ਜਾਂਦਾ ਹੈ। ਜੇ ਨਿੰਜਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਨਿੰਜਾ ਦੀ ਪਹਿਲੀ ਫ਼ਿਲਮ 'ਚੰਨ ਮਾਹੀਆ' ਸੀ ਤੇ ਕੁਝ ਕ ਸਮਾਂ ਪਹਿਲਾ ਨਿੰਜਾ ਦੀ ਇੱਕ ਹੋਰ ਫ਼ਿਲਮ 'ਦੂਰਬੀਨ' ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਿਆਰ ਮਿਲਿਆ।

ਇਹ ਵੀ ਪੜ੍ਹੋ:ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਬਣੇ ਨਯਨਤਾਰਾ-ਵਿਗਨੇਸ਼, ਜੋੜੇ ਨੇ ਬੱਚਿਆਂ ਦੇ ਰੱਖੇ ਇਹ ਨਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.