ETV Bharat / entertainment

ਇਸ ਸਾਲ ਪੰਜਾਬ ਨੇ ਗੁਆਏ ਇਹ ਤਿੰਨ ਸਿਤਾਰੇ...ਜਾਣੋ ਕੁੱਝ ਖ਼ਾਸ ਗੱਲਾਂ

author img

By

Published : May 30, 2022, 5:44 PM IST

ਇਸ ਸਾਲ ਪੰਜਾਬ ਨੇ ਗੁਆਏ ਇਹ ਤਿੰਨ ਸਿਤਾਰੇ...ਜਾਣੋ ਕੁੱਝ ਖ਼ਾਸ ਗੱਲਾਂ
ਇਸ ਸਾਲ ਪੰਜਾਬ ਨੇ ਗੁਆਏ ਇਹ ਤਿੰਨ ਸਿਤਾਰੇ...ਜਾਣੋ ਕੁੱਝ ਖ਼ਾਸ ਗੱਲਾਂ

ਪੰਜਾਬ ਨੇ ਪਿਛਲੇ ਸਮੇਂ ਤਿੰਨ ਅਜਿਹੇ ਸਿਤਾਰੇ ਖੋਹ ਦਿੱਤੇ ਹਨ ਜਿਹਨਾਂ ਦਾ ਘਾਟਾ ਪੂਰਾ ਨਾ ਹੋਣ ਵਾਲਾ ਹੈ। ਆਓ ਇਹਨਾਂ ਸਿਤਾਰਿਆਂ ਬਾਰੇ ਗੱਲ ਕਰੀਏ...।

ਚੰਡੀਗੜ੍ਹ: ਪੰਜਾਬ ਨੇ ਇਸ ਸਾਲ ਅਜਿਹੇ ਸਿਤਾਰੇ ਗੁਆ ਦਿੱਤੇ ਹਨ, ਜਿਹਨਾਂ ਦਾ ਘਾਟਾ ਕਦੇ ਵੀ ਪੰਜਾਬ ਪੂਰਾ ਨਹੀਂ ਕਰ ਪਾਏ ਗਾ। ਇਹਨਾਂ ਬਾਰੇ ਸਾਡੀ ਰਿਪੋਰਟ।

ਦੀਪ ਸਿੱਧੂ: ਸੜਕ ਹਾਦਸੇ ਵਿੱਚ ਮਾਰੇ ਗਏ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌਤ ਨੇ ਪੰਜਾਬੀ ਨੂੰ ਤੋੜ ਕੇ ਰੱਖ ਦਿੱਤਾ ਸੀ। ਦੱਸ ਦਈਏ ਕਿ ਦੀਪ ਸਿੱਧੂ ਦੀ ਹਰਿਆਣਾ ਦੇ ਸੋਨੀਪਤ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੀਪ ਸਿੱਧੂ ਇੱਕ ਭਾਰਤੀ ਅਦਾਕਾਰ, ਮਾਡਲ ਅਤੇ ਵਕੀਲ ਸੀ। ਉਸਦਾ ਜਨਮ 2 ਅਪ੍ਰੈਲ 1984 ਨੂੰ ਪੰਜਾਬ ਦੇ ਜ਼ਿਲ੍ਹੇ ਮੁਕਤਸਰ ਵਿੱਚ ਹੋਇਆ ਸੀ। ਉਸਨੇ ਜਿਆਦਾਤਰ ਪੰਜਾਬੀ ਅਤੇ ਬਾਲੀਵੁੱਡ (ਹਿੰਦੀ) ਫਿਲਮਾਂ ਵਿੱਚ ਕੰਮ ਕੀਤਾ ਸੀ। ਉਸ ਨੇ ਆਪਣੀ ਸ਼ੁਰੂਆਤ ਫਿਲਮ 'ਰਮਤਾ ਜੋਗੀ' ਨਾਲ ਕੀਤੀ ਜੋ ਕਿ ਆਲੋਚਨਾਤਮਕ ਤੌਰ 'ਤੇ ਮੰਨੇ-ਪ੍ਰਮੰਨੇ ਅਭਿਨੇਤਾ ਧਰਮਿੰਦਰ ਦੁਆਰਾ ਉਸਦੇ ਬੈਨਰ ਵਿਜੇਤਾ ਫਿਲਮਜ਼ ਹੇਠ ਬਣਾਈ ਗਈ ਸੀ।ਫਿਲਮਾਂ ਤੋਂ ਕਿਥੇ ਕਿੱਥੇ ਹੱਥ ਅਜ਼ਮਾਇਆ ਸੀ ਦੀਪ ਸਿੱਧੂ: ਫਿਲਮਾਂ ਤੋਂ ਇਲਾਵਾ ਉਹ ਬਾਸਕਟਬਾਲ ਦਾ ਖਿਡਾਰੀ ਵੀ ਸੀ। ਉਸਨੇ ਸਕੂਲ ਅਤੇ ਕਾਲਜ ਵਿੱਚ ਬਾਸਕਟਬਾਲ ਵੀ ਖੇਡੀ ਅਤੇ ਪੰਜ ਨੈਸ਼ਨਲ ਚੈਂਪੀਅਨਸ਼ਿਪ ਵੀ ਖੇਡੀ ਸੀ। ਉਹ ਰਾਸ਼ਟਰੀ ਪੱਧਰ 'ਤੇ ਜੂਨੀਅਰ ਇੰਡੀਆ ਅਤੇ ਬਾਸਕਟਬਾਲ ਲਈ ਖੇਡ ਚੁੱਕਾ ਸੀ। ਦੀਪ ਨੇ ਕਿੰਗਫਿਸ਼ਰ ਮਾਡਲ ਹੰਟ, ਗ੍ਰਾਸੀਮ ਮਿਸਟਰ ਪਰਸਨੈਲਿਟੀ ਅਤੇ ਗ੍ਰਾਸੀਮ ਮਿਸਟਰ ਟੈਲੇਂਟਿਡ ਵੀ ਜਿੱਤੇ ਸਨ।

ਸੰਦੀਪ ਸਿੰਘ ਨੰਗਲ: ਸ਼ਾਹਕੋਟ ਇਲਾਕੇ ਦੇ ਪਿੰਡ ਮੱਲ੍ਹੀਆਂ ਵਿਖੇ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਵੇਲੇ ਇਹ ਗੋਲੀਬਾਰੀ ਹੋਈ ਉਸ ਵੇਲੇ ਮੈਦਾਨ ਵਿੱਚ ਕਬੱਡੀ ਦਾ ਮੈਚ ਚੱਲ ਰਿਹਾ ਸੀ।

ਸਿੱਧੂ ਮੂਸੇਵਾਲਾ: 29 ਮਈ 2022 ਨੂੰ ਗੋਲਡੀ ਬਰਾੜ ਗੈਂਗ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਛਾਤੀ ਵਿੱਚ 30 ਗੋਲੀਆਂ ਮਾਰੀਆਂ ਹਨ। ਇਸ ਘਟਨਾ ਵਿੱਚ ਕੇਵਲ 28 ਸਾਲਾ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ। ਸਿੱਧੂ ਦੇ ਘਰ ਸੋਗ ਦੀ ਲਹਿਰ ਹੈ ਅਤੇ ਉਨ੍ਹਾਂ ਦੇ ਪਿੰਡ ਮੂਸੇਵਾਲਾ 'ਚ ਲੋਕਾਂ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇੱਥੇ ਸਿੱਧੂ ਮੂਸੇਵਾਲੇ ਦੇ ਦੇਹਾਂਤ 'ਤੇ ਸੈਲੇਬਸ ਅਤੇ ਪ੍ਰਸ਼ੰਸਕ ਦੁਖੀ ਹਨ।

ਇਹ ਵੀ ਪੜ੍ਹੋ:ਇਸ ਸਾਲ ਸਿੱਧੂ ਮੂਸੇਵਾਲਾ ਬਣਨ ਜਾ ਰਿਹਾ ਸੀ ਲਾੜਾ, ਮਾਂ ਨੂੰਹ ਨੂੰ ਘਰ ਲਿਆਉਣ ਦੀ ਕਰ ਰਹੀ ਸੀ ਤਿਆਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.