ETV Bharat / entertainment

Parineeti Chopra and Raghav Chadha: ਇੱਕ ਦੂਜੇ ਦੇ ਹੋਏ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ, ਤਸਵੀਰਾਂ ਆਈਆਂ ਸਾਹਮਣੇ

author img

By ETV Bharat Punjabi Team

Published : Sep 25, 2023, 9:50 AM IST

Updated : Sep 25, 2023, 10:35 AM IST

Parineeti Chopra and Raghav Chadha
Parineeti Chopra and Raghav Chadha

Parineeti Chopra And Raghav Chadha: ਆਖੀਰਕਾਰ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਇੱਕ ਦੂਜੇ ਦੇ ਹੋ ਗਏ ਹਨ। ਹੁਣ ਉਹਨਾਂ ਦੀਆਂ ਪਤੀ ਪਤਨੀ ਦੇ ਰੂਪ ਵਿੱਚ ਪਹਿਲੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ।

ਉਦੈਪੁਰ (ਰਾਜਸਥਾਨ): ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ 24 ਸਤੰਬਰ ਨੂੰ ਉਦੈਪੁਰ 'ਚ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਪਤੀ-ਪਤਨੀ ਵਜੋਂ ਉਨ੍ਹਾਂ ਦੀਆਂ ਪਹਿਲੀਆਂ ਤਸਵੀਰਾਂ (Raghav Chadha Parineeti Chopra first wedding pic) ਸਾਹਮਣੇ ਆ ਗਈਆਂ ਹਨ। ਪਰਿਣੀਤੀ ਕਰੀਮ ਕਲਰ ਦੇ ਪਹਿਰਾਵੇ ਵਿੱਚ ਖੂਬਸੂਰਤ ਲੱਗ ਰਹੀ ਸੀ, ਜਦੋਂ ਕਿ ਰਾਘਵ ਨੇ ਵੀ ਮੇਲ ਖਾਂਦੀ ਹੀ ਸ਼ੇਰਵਾਨੀ ਪਹਿਨੀ ਹੋਈ ਸੀ।

ਵਿਆਹ ਦੀਆਂ ਰਸਮਾਂ (Raghav Chadha Parineeti Chopra first wedding pic) ਲੀਲਾ ਪੈਲੇਸ 'ਚ ਰੱਖੀਆਂ ਗਈਆਂ ਸਨ। ਇਸ ਵਿੱਚ ਮੰਨੋਰੰਜਨ ਉਦਯੋਗ ਦੇ ਕਈ ਜਾਣੇ-ਪਛਾਣੇ ਚਿਹਰਿਆਂ ਅਤੇ ਸਿਆਸਤਦਾਨਾਂ ਨੇ ਸ਼ਿਰਕਤ ਕੀਤੀ ਸੀ। ਦੁਪਹਿਰ ਤੋਂ ਪਹਿਲਾਂ ਸਾਰੇ ਬਾਰਾਤੀ ਕਿਸ਼ਤੀ 'ਤੇ ਪਹੁੰਚੇ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਵਿੱਚ ਪਹੁੰਚਦੇ ਹੋਏ ਦੇਖੇ ਗਏ।

ਟੈਨਿਸ ਸਟਾਰ ਸਾਨੀਆ ਮਿਰਜ਼ਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ, ਸ਼ਿਵ ਸੈਨਾ ਆਗੂ ਆਦਿਤਿਆ ਠਾਕਰੇ ਅਤੇ ਮਨੀਸ਼ ਮਲਹੋਤਰਾ ਨੇ ਵੀ ਵਿਆਹ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ। ਪਰਿਣੀਤੀ ਦੀ ਚਚੇਰੀ ਭੈਣ ਅਤੇ ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਨੇ ਪਰਿਣੀਤੀ ਅਤੇ ਰਾਘਵ ਦੇ ਵਿਆਹ ਨੂੰ ਮਿਸ ਕਰ ਦਿੱਤਾ ਪਰ ਪ੍ਰਿਅੰਕਾ ਦੀ ਮਾਂ ਮਧੂ ਚੋਪੜਾ ਵਿਆਹ ਵਿੱਚ ਸ਼ਾਮਲ ਹੋਈ ਸੀ।

ਇਸ ਤੋਂ ਪਹਿਲਾਂ ਪਰਿਣੀਤੀ ਅਤੇ ਰਾਘਵ ਨੇ ਉਦੈਪੁਰ ਵਿੱਚ 90 ਦੇ ਦਹਾਕੇ ਦੀ ਥੀਮ ਨਾਲ ਇੱਕ ਸੰਗੀਤ ਆਯੋਜਿਤ ਕੀਤਾ। ਸੰਗੀਤ ਸਮਾਰੋਹ ਵਿੱਚ ਪੰਜਾਬੀ ਗਾਇਕ ਨਵਰਾਜ ਹੰਸ ਨੇ ਪੇਸ਼ਕਾਰੀ ਦਿੱਤੀ ਸੀ। ਇਸ ਜੋੜੇ ਨੇ ਸ਼ੁਭ ਮੌਕੇ 'ਤੇ ਆਪਣੀ ਵੱਖਰੀ ਨਿੱਜੀ ਸ਼ੈਲੀ ਦਾ ਪ੍ਰਦਰਸ਼ਨ ਕੀਤਾ।

ਇਸ ਤੋਂ ਪਹਿਲਾਂ ਇਸ ਜੋੜੇ ਨੇ 13 ਮਈ ਨੂੰ ਦਿੱਲੀ 'ਚ ਮੰਗਣੀ ਕੀਤੀ ਸੀ। ਸਿਤਾਰਿਆਂ ਨਾਲ ਭਰੇ ਇਸ ਸਮਾਰੋਹ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਅਤੇ ਸ਼ਿਵ ਸੈਨਾ ਆਗੂ ਆਦਿੱਤਿਆ ਠਾਕਰੇ ਸਮੇਤ ਕਈ ਸਿਆਸਤਦਾਨਾਂ ਨੇ ਸ਼ਿਰਕਤ ਕੀਤੀ ਸੀ।

ਤੁਹਾਨੂੰ ਦੱਸ ਦਈਏ ਕਿ ਪਰਿਣੀਤੀ ਅਤੇ ਰਾਘਵ ਡੇਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ। ਰਾਘਵ-ਪਰਿਣੀਤੀ ਦੀ ਪ੍ਰੇਮ ਕਹਾਣੀ ਸ਼ਾਇਦ ਲੰਡਨ ਵਿੱਚ ਸ਼ੁਰੂ ਹੋ ਗਈ ਸੀ ਕਿਉਂਕਿ ਦੋਵੇਂ ਉੱਥੇ ਇੱਕ ਕਾਲਜ ਵਿੱਚ ਇਕੱਠੇ ਪੜ੍ਹਦੇ ਸਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ 'ਚਮਕੀਲਾ' ਵਿੱਚ ਦਿਲਜੀਤ ਦੁਸਾਂਝ ਨਾਲ ਸਕ੍ਰੀਨ ਸਪੇਸ ਸ਼ੇਅਰ ਕਰੇਗੀ। ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਿਤ ਇਹ ਫਿਲਮ ਦੋ ਮਸ਼ਹੂਰ ਪੰਜਾਬੀ ਗਾਇਕਾਂ ਅਮਰਜੋਤ ਕੌਰ ਅਤੇ ਅਮਰ ਸਿੰਘ ਚਮਕੀਲਾ ਦੇ ਦੁਆਲੇ ਘੁੰਮਦੀ ਹੈ। ਇਸ ਤੋਂ ਇਲਾਵਾ ਪਰੀ ਕੋਲ ਅਕਸ਼ੈ ਕੁਮਾਰ ਦੇ ਨਾਲ 'ਮਿਸ਼ਨ ਰਾਣੀਗੰਜ' ਵੀ ਹੈ।

Last Updated :Sep 25, 2023, 10:35 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.