ETV Bharat / entertainment

Parineeti Chopra and Raghav Chadha are married : ਵਿਆਹ ਦੇ ਬੰਧਨ 'ਚ ਬੱਝੇ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ, ਵਿਆਹ ਦੀ ਪਹਿਲੀ ਤਸਵੀਰ ਦਾ ਇੰਤਜ਼ਾਰ

author img

By ETV Bharat Punjabi Team

Published : Sep 24, 2023, 4:50 PM IST

Updated : Sep 24, 2023, 10:53 PM IST

Ragneeti Wedding
Parineeti Chopra Weds Raghav Chadha Groom Lefts On 18 boats With Baratis From Udaipur Taj Lek Palace Manish Malhotra Lehnga CM Kejriwal

ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਐਤਵਾਰ ਨੂੰ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੇ ਪਰਿਵਾਰ ਨਾਲ ਉਦੈਪੁਰ ਪਹੁੰਚ ਗਏ ਹਨ। ਰਾਘਵ ਚੱਢਾ ਹੋਟਲ ਤਾਜ ਲੇਕ ਪੈਲੇਸ ਤੋਂ 18 ਕਿਸ਼ਤੀਆਂ ਵਿੱਚ ਬਾਰਾਤ ਲੈ ਕਿ ਰਵਾਨਾ ਹੋਏ ਹਨ।

ਰਾਜਸਥਾਨ/ਉਦੈਪੁਰ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ 'ਆਪ' ਸੰਸਦ ਰਾਘਵ ਚੱਢਾ ਦਾ ਸ਼ਾਹੀ ਵਿਆਹ ਅੱਜ ਰਾਜਸਥਾਨ 'ਚ ਹੋ ਰਿਹਾ ਹੈ। ਸਵੇਰ ਤੋਂ ਹੀ ਰਸਮਾਂ ਜਾਰੀ ਹਨ। ਰਾਘਵ ਚੱਢਾ 18 ਕਿਸ਼ਤੀਆਂ 'ਤੇ ਆਪਣੇ ਵਿਆਹ ਦੀ ਬਾਰਾਤ ਨਾਲ ਲੀਲਾ ਪੈਲੇਸ ਲਈ ਤਾਜ ਲੇਕ ਪੈਲੇਸ ਤੋਂ ਰਵਾਨਾ ਹੋ ਗਏ ਹਨ। ਇਸ ਬਾਰਾਤ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕ੍ਰਿਕਟਰ ਹਰਭਜਨ ਸਿੰਘ ਸਮੇਤ ਨਾਮੀ ਸ਼ਖ਼ਸੀਅਤਾਂ ਨੇ ਸ਼ਾਮਿਲ ਹਨ।

ਮਨੀਸ਼ ਮਲਹੋਤਰਾ ਲਹਿੰਗਾ ਲੈ ਕੇ ਪਹੁੰਚੇ: ਬਾਰਾਤ ਦੇ ਸੁਆਗਤ ਤੋਂ ਬਾਅਦ ਮਾਲਾ ਪਹਿਨਾਈ ਜਾਵੇਗੀ ਅਤੇ ਉਸ ਤੋਂ ਬਾਅਦ ਫੇਰੇ ਸ਼ੁਰੂ ਹੋਣਗੇ। ਸ਼ਾਮ 6.30 ਵਜੇ ਵਿਦਾਇਗੀ ਹੋਵੇਗੀ ਅਤੇ ਰਾਤ 8.30 ਵਜੇ ਰਿਸੈਪਸ਼ਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਦੁਪਹਿਰ 1 ਵਜੇ ਰਾਘਵ ਦੀ ਸਹਿਰਾਬੰਦੀ ਦੀ ਰਸਮ ਹੋਈ, ਡਿਜ਼ਾਈਨਰ ਮਨੀਸ਼ ਮਲਹੋਤਰਾ ਪਰਿਣੀਤੀ ਦਾ ਡਿਜ਼ਾਈਨਰ ਲਹਿੰਗਾ ਲੈ ਕੇ ਪਹੁੰਚੇ।

ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਜਾਰੀ: ਇਸ ਸ਼ਾਹੀ ਵਿਆਹ ਵਿੱਚ ਸ਼ਾਮਲ ਹੋਣ ਲਈ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਇਸ ਸਿਲਸਿਲੇ 'ਚ ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਹਰਭਜਨ ਸਿੰਘ ਐਤਵਾਰ ਨੂੰ ਆਪਣੇ ਪਰਿਵਾਰ ਨਾਲ ਉਦੈਪੁਰ ਪਹੁੰਚੇ। ਮਹਾਰਾਸ਼ਟਰ ਦੇ ਸਾਬਕਾ ਮੰਤਰੀ ਆਦਿਤਿਆ ਠਾਕਰੇ ਵੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ। ਆਦਿਤਿਆ ਠਾਕਰੇ ਨੇ ਉਦੈਪੁਰ ਦੇ ਡਬੋਕ ਏਅਰਪੋਰਟ 'ਤੇ ਪਰਿਣੀਤੀ ਅਤੇ ਰਾਘਵ ਦੇ ਵਿਆਹ 'ਤੇ ਖੁਸ਼ੀ ਜ਼ਾਹਰ ਕੀਤੀ। ਰਾਜਨੀਤੀ ਦੇ ਸਵਾਲ 'ਤੇ ਆਦਿਤਿਆ ਠਾਕਰੇ ਨੇ ਕਿਹਾ ਕਿ 'ਅੱਜ ਰਾਜਨੀਤੀ ਦਾ ਦਿਨ ਨਹੀਂ ਹੈ'।

ਮਹਿਮਾਨ ਵੱਖ-ਵੱਖ ਪਕਵਾਨਾਂ ਦਾ ਲੈਣਗੇ ਸੁਆਦ: ਇਸ ਸ਼ਾਹੀ ਵਿਆਹ ਵਿੱਚ ਮਹਿਮਾਨਾਂ ਨੂੰ ਵੱਖ-ਵੱਖ ਰਾਜਾਂ ਦੇ ਵਿਸ਼ੇਸ਼ ਪਕਵਾਨ ਪਰੋਸੇ ਜਾਣਗੇ। ਵਿਆਹ ਦੇ ਮੇਨੂ ਵਿੱਚ ਪੰਜਾਬੀ ਭੋਜਨ ਸ਼ਾਮਿਲ ਹੋਵੇਗਾ। ਮਹਿਮਾਨਾਂ ਨੂੰ ਰਾਜਸਥਾਨੀ ਪਕਵਾਨ ਵੀ ਪਰੋਸੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਖਾਣੇ 'ਚ ਰਾਜਸਥਾਨੀ ਪਕਵਾਨਾਂ ਦੇ ਨਾਲ-ਨਾਲ ਵੱਖ-ਵੱਖ ਰਾਜਾਂ ਦੇ ਪਕਵਾਨ ਵੀ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਇਟਾਲੀਅਨ ਅਤੇ ਫਰੈਂਚ ਪਕਵਾਨ ਵੀ ਰੱਖੇ ਗਏ ਹਨ।

Last Updated :Sep 24, 2023, 10:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.