ETV Bharat / entertainment

Rashmika Mandanna First Look: ਫਿਲਮ 'ਐਨੀਮਲ' ਤੋਂ ਰਸ਼ਮਿਕਾ ਮੰਡਾਨਾ ਦਾ ਪਹਿਲਾਂ ਲੁੱਕ ਰਿਲੀਜ਼, ਹੁਣ ਗੀਤਾਂਜਲੀ ਦੇ ਰੋਲ ਵਿੱਚ ਨਜ਼ਰ ਆਵੇਗੀ 'ਸ਼੍ਰੀਵੱਲੀ'

author img

By ETV Bharat Punjabi Team

Published : Sep 23, 2023, 1:11 PM IST

Rashmika Mandanna Role in Animal: ਆਗਾਮੀ ਗੈਂਗਸਟਰ ਡਰਾਮਾ 'ਐਨੀਮਲ' ਤੋਂ ਰਸ਼ਮਿਕਾ ਮੰਡਾਨਾ ਦੀ ਪਹਿਲੀ ਝਲਕ ਸ਼ਨੀਵਾਰ ਨੂੰ ਰਿਲੀਜ਼ ਕੀਤੀ ਗਈ ਹੈ। ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਰਣਬੀਰ ਕਪੂਰ ਦੇ ਨਾਲ ਰਸ਼ਮਿਕਾ ਨਜ਼ਰ ਆਵੇਗੀ।

Rashmika Mandanna First Look
Rashmika Mandanna First Look

ਹੈਦਰਾਬਾਦ: ਬਾਲੀਵੁੱਡ ਸਟਾਰ ਰਣਬੀਰ ਕਪੂਰ, ਅਨਿਲ ਕਪੂਰ ਅਤੇ ਬੌਬੀ ਦਿਓਲ ਸਟਾਰਰ ਐਕਸ਼ਨ ਥ੍ਰਿਲਰ ਫਿਲਮ 'ਐਨੀਮਲ' ਤੋਂ ਹੁਣ ਫਿਲਮ ਦੀ ਮੁੱਖ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਪਹਿਲਾਂ ਲੁੱਕ ਸਾਹਮਣੇ (rashmika mandanna animal first look) ਆਇਆ ਹੈ। ਇਸ ਤੋਂ ਪਹਿਲਾਂ ਫਿਲਮ ਦੇ ਨਿਰਮਾਤਾ ਨੇ ਰਣਬੀਰ ਕਪੂਰ ਅਤੇ ਅਨਿਲ ਕਪੂਰ ਦਾ ਪੋਸਟਰ ਸਾਂਝਾ ਕੀਤਾ ਹੈ।

ਅਨਿਲ ਕਪੂਰ 'ਐਨੀਮਲ' ਵਿੱਚ ਰਣਬੀਰ ਕਪੂਰ ਦੇ ਪਿਤਾ ਦੇ ਰੋਲ ਨੂੰ ਨਿਭਾ ਰਹੇ ਹਨ। ਹੁਣ 23 ਸਤੰਬਰ ਨੂੰ ਫਿਲਮ 'ਐਨੀਮਲ' ਤੋਂ ਰਸ਼ਮਿਕਾ ਮੰਡਾਨਾ ਦਾ ਪਹਿਲਾਂ ਪੋਸਟਰ ਸਾਹਮਣੇ ਆਇਆ ਹੈ। ਸਾਊਥ ਅਦਾਕਾਰ ਵਿਜੇ ਦੇਵਰਕੋਂਡਾ ਨਾਲ 'ਅਰਜੁਨ ਰੈੱਡੀ' ਅਤੇ ਸ਼ਾਹਿਦ ਕਪੂਰ ਨਾਲ 'ਕਬੀਰ ਸਿੰਘ' ਬਣਾ ਚੁੱਕੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਇਸ ਫਿਲਮ ਦਾ ਨਿਰਦੇਸ਼ਨ (rashmika mandanna animal first look) ਕਰ ਰਹੇ ਹਨ।

ਫਿਲਮ ਦੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਨੇ ਅੱਜ 23 ਸਤੰਬਰ ਨੂੰ ਫਿਲਮ 'ਐਨੀਮਲ' ਤੋਂ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਪਹਿਲਾਂ ਪੋਸਟਰ ਸਾਂਝਾ ਕੀਤਾ ਹੈ। ਆਪਣੇ ਪਹਿਲੇ ਲੁੱਕ ਵਿੱਚ ਰਸ਼ਮਿਕਾ ਦੇਸੀ ਲੁੱਕ ਵਿੱਚ ਨਜ਼ਰ ਆ ਰਹੀ ਹੈ। ਰਸ਼ਮਿਕਾ ਨੇ ਮੈਰੂਨ ਅਤੇ ਕ੍ਰੀਮ ਰੰਗ ਦੀ ਮੇਲ ਖਾਂਦੀ ਸਾੜੀ ਪਾਈ ਹੋਈ ਹੈ ਅਤੇ ਨਾਲ ਹੀ ਅਦਾਕਾਰਾ ਦੇ ਗਲੇ ਵਿੱਚ ਮੰਗਲਸੂਤਰ ਵੀ ਪਾਇਆ ਹੋਇਆ ਦੇਖਿਆ ਜਾ ਸਕਦਾ ਹੈ। ਰਸ਼ਮਿਕਾ ਫਿਲਮ 'ਐਨੀਮਲ' ਦੇ ਪਹਿਲੇ ਪੋਸਟਰ ਵਿੱਚ ਹਲਕਾ-ਹਲਕਾ ਮੁਸਕਰਾ ਰਹੀ ਹੈ।

ਫਿਲਮ ਵਿੱਚ ਰਸ਼ਮਿਕਾ ਦੇ ਕਿਰਦਾਰ ਦਾ ਨਾਂ 'ਗੀਤਾਂਜਲੀ' ਹੈ। ਫਿਲਮ ਵਿੱਚ ਰਸ਼ਮਿਕਾ ਅਦਾਕਾਰ ਰਣਬੀਰ ਸਿੰਘ ਦੇ ਨਾਲ ਨਜ਼ਰ ਆਵੇਗੀ ਅਤੇ ਅਨਿਲ ਕਪੂਰ, ਰਣਬੀਰ ਕਪੂਰ ਦੇ ਪਿਤਾ ਬਲਵੀਰ ਸਿੰਘ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਫਿਲਮ ਕਦੋਂ ਹੋਵੇਗੀ ਰਿਲੀਜ਼: ਦੱਸ ਦਈਏ ਕਿ 'ਐਨੀਮਲ' ਪਹਿਲਾਂ 11 ਅਗਸਤ ਨੂੰ 'ਗਦਰ 2' ਅਤੇ 'OMG 2' ਨਾਲ ਰਿਲੀਜ਼ ਹੋਣੀ ਸੀ, ਪਰ ਨਿਰਮਾਤਾ ਨੇ ਫਿਰ ਫਿਲਮ ਦੀ ਰਿਲੀਜ਼ ਮਿਤੀ ਬਦਲ ਦਿੱਤੀ ਅਤੇ ਹੁਣ ਇਹ ਫਿਲਮ 1 ਦਸੰਬਰ 2023 ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਹਿੰਦੀ, ਤੇਲਗੂ, ਤਾਮਿਲ, ਕੰਨੜ, ਮਲਿਆਲਮ 'ਚ ਰਿਲੀਜ਼ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.