ETV Bharat / entertainment

Nawazuddin Siddiqui South Debut: ਹੁਣ ਸਾਊਥ 'ਚ ਚੱਲੇਗਾ ਨਵਾਜ਼ੂਦੀਨ ਸਿੱਦੀਕੀ ਦੀ ਐਕਟਿੰਗ ਦਾ ਜਾਦੂ

author img

By

Published : Jan 28, 2023, 4:26 PM IST

Updated : Jan 28, 2023, 4:35 PM IST

ਦਿੱਗਜ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਹੁਣ ਆਪਣਾ ਸਾਊਥ ਡੈਬਿਊ ਕਰਨ ਜਾ ਰਹੇ ਹਨ। ਅਦਾਕਾਰ ਨੇ ਫਿਲਮ ਦੇ ਸੈੱਟ ਤੋਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Nawazuddin Siddiqui South Debut
Nawazuddin Siddiqui South Debut

ਹੈਦਰਾਬਾਦ: 'ਬਾਪ ਕਾ, ਦਾਦਾ ਕਾ, ਭਾਈ ਕਾ, ਸਬਕਾ ਬਦਲਾ ਲੇਗਾ ਰੇ...ਤੇਰਾ ਫੈਜ਼ਲ', ਬਾਲੀਵੁੱਡ ਦੇ ਜ਼ਮੀਨੀ ਪੱਧਰ ਦੇ ਕਲਾਕਾਰ ਨਵਾਜ਼ੂਦੀਨ ਸਿੱਦੀਕੀ ਦੇ ਇਸ ਸ਼ਾਨਦਾਰ ਡਾਇਲਾਗ ਨੂੰ ਕੌਣ ਭੁੱਲ ਸਕਦਾ ਹੈ। ਨਵਾਜ਼ ਦੀ ਅਦਾਕਾਰੀ ਦੀ ਸਾਈਕੋ ਸ਼ੈਲੀ ਦਰਸ਼ਕਾਂ ਨੂੰ ਬਹੁਤ ਭਾਉਂਦੀ ਹੈ। ਦੇਸ਼-ਦੁਨੀਆ 'ਚ ਉਸ ਦੀ ਬਿਹਤਰੀਨ ਅਦਾਕਾਰੀ ਦੇ ਚਰਚੇ ਹਨ। ਬਾਲੀਵੁੱਡ ਅਤੇ ਹਾਲੀਵੁੱਡ 'ਚ ਆਪਣੀ ਅਦਾਕਾਰੀ ਦੀ ਛਾਪ ਛੱਡ ਚੁੱਕੇ ਅਦਾਕਾਰ ਨਵਾਜ਼ੂਦੀਨ ਹੁਣ ਸਾਊਥ ਸਿਨੇਮਾ 'ਚ ਐਂਟਰੀ ਕਰਨ ਜਾ ਰਹੇ ਹਨ।

ਨਵਾਜ਼ੂਦੀਨ ਦਾ ਸਾਊਥ ਡੈਬਿਊ: ਜੀ ਹਾਂ...ਨਵਾਜ਼ੂਦੀਨ ਸਿੱਦੀਕੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਹ ਵੀ ਦੱਸਿਆ ਕਿ ਉਹ ਕਿਸ ਫਿਲਮ ਨਾਲ ਤੇਲਗੂ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਨਵਾਜ਼ ਨੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ 'ਸਭ ਤੋਂ ਊਰਜਾਵਾਨ ਵਿਅਕਤੀ, ਵੈਂਕਟੇਸ਼ ਡੱਗੂਬਾਤੀ ਦੀ 75ਵੀਂ ਫਿਲਮ ਸਾਂਧਵ ਨਾਲ ਕੰਮ ਕਰਨਾ ਸ਼ਾਨਦਾਰ ਹੈ, ਇਹ ਫਿਲਮ ਸ਼ੈਲੇਸ਼ ਕੋਲਾਨੂ ਦੁਆਰਾ ਬਣਾਈ ਜਾ ਰਹੀ ਹੈ...ਤੇਲੁਗੂ ਡੈਬਿਊ ਕਰਨ ਲਈ'।

ਹਾਲ ਹੀ 'ਚ ਫਿਲਮ ਸਾਂਧਵ ਦੇ ਪੋਸਟਰ ਨੇ ਖਲਬਲੀ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਵੱਡੇ ਬਜਟ ਨਾਲ ਬਣਾਈ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਬਾਲੀਵੁੱਡ ਫਿਲਮ ਅਨਾਰੀ ਫੇਮ ਐਕਟਰ ਵੈਂਕਟੇਸ਼ ਲਈ ਸਭ ਤੋਂ ਮਹਿੰਗੀ ਫਿਲਮ ਬਣਨ ਜਾ ਰਹੀ ਹੈ। ਇਹ ਇਕ ਮਲਟੀਸਟਾਰਰ ਫਿਲਮ ਹੈ, ਜਿਸ 'ਚ ਵੇਕਤਾਂਸ਼ ਅਤੇ ਨਵਾਜ਼ੂਦੀਨ ਤੋਂ ਇਲਾਵਾ ਰਾਣਾ ਡੱਗੂਬਾਤੀ, ਨੈਚੁਰਲ ਸਟਾਰ ਨਾਨੀ ਅਤੇ ਨਾਗਾ ਚੈਤੰਨਿਆ ਵੀ ਨਜ਼ਰ ਆਉਣਗੇ। ਖੁਦ ਨਵਾਜ਼ ਨੇ ਇਨ੍ਹਾਂ ਸਿਤਾਰਿਆਂ ਨਾਲ ਸੈੱਟ ਤੋਂ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਨਵਾਜ਼ੂਦੀਨ ਫਿਲਮ ਦੀ ਮੁਹੂਰਤ ਪੂਜਾ 'ਚ ਸੈੱਟ 'ਤੇ ਨਜ਼ਰ ਆ ਰਹੇ ਹਨ।

ਫਿਲਮ 'ਚ ਸੰਗੀਤ ਸੰਤੋਸ਼ ਨਰਾਇਣਨ ਦੇਣਗੇ। ਸਾਂਧਵ ਇੱਕ ਪੈਨ ਇੰਡੀਆ ਫਿਲਮ ਹੈ ਜੋ ਸਾਰੀਆਂ ਦੱਖਣ ਭਾਸ਼ਾਵਾਂ ਦੇ ਨਾਲ ਹਿੰਦੀ ਵਿੱਚ ਵੀ ਰਿਲੀਜ਼ ਹੋਵੇਗੀ। ਫਿਲਮ 'ਚ ਨਵਾਜ਼ੂਦੀਨ ਸਿੱਦੀਕੀ ਦਾ ਕੀ ਰੋਲ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ:Pathaan Box Office Collection Day 3: ਤੀਜੇ ਦਿਨ ਬਾਕਸ ਆਫਿਸ 'ਤੇ ਸੁਸਤ ਪਈ 'ਪਠਾਨ', ਨਹੀਂ ਤੋੜ ਸਕੀ 'ਬਾਹੂਬਲੀ 2' ਦਾ ਇਹ ਰਿਕਾਰਡ

Last Updated : Jan 28, 2023, 4:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.