ETV Bharat / entertainment

KC Bokadia New Film: ਫਲੋਰ 'ਤੇ ਪੁੱਜੀ ਕੇ ਸੀ ਬੋਕਾਡੀਆ ਦੀ ਇਹ ਨਵੀਂ ਹਿੰਦੀ ਫਿਲਮ, ਸ਼੍ਰੇਅਸ ਤਲਪੜੇ ਨਿਭਾਉਣਗੇ ਲੀਡ ਭੂਮਿਕਾ

author img

By ETV Bharat Punjabi Team

Published : Oct 16, 2023, 11:30 AM IST

KC Bokadia: ਕੇ ਸੀ ਬੋਕਾਡੀਆ ਦੀ ਆਉਣ ਵਾਲੀ ਨਵੀਂ ਹਿੰਦੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ, ਫਿਲਮ ਵਿੱਚ ਦਿੱਗਜ ਅਦਾਕਾਰ ਸ਼੍ਰੇਅਸ ਤਲਪੜੇ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

kc bokadia
kc bokadia

ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕੇ ਸੀ ਬੋਕਾਡੀਆ ਅਤੇ ਬਾਲੀਵੁੱਡ ਅਦਾਕਾਰ ਸ਼੍ਰੇਅਸ ਤਲਪੜੇ ਇੱਕ ਵਿਸ਼ੇਸ਼ ਫਿਲਮ ਪ੍ਰੋਜੈਕਟ ਲਈ ਪਹਿਲੀ ਵਾਰ ਇਕੱਠੇ ਹੋਏ ਹਨ, ਜਿੰਨਾਂ ਦੀ ਸੈੱਟ 'ਤੇ ਪੁੱਜ ਚੁੱਕੀ ਇਸ ਵੱਡੀ ਫਿਲਮ ਦਾ ਨਾਂਅ ਹੈ 'ਜ਼ਿੰਦਗੀ ਨਮਕੀਨ ਹੈ', ਜਿਸ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੇ ਲਖਨਊ ਵਿਖੇ ਸ਼ੁਰੂ ਹੋ ਗਈ ਹੈ।

'ਬੀ.ਐਮ.ਬੀ ਫਿਲਮਜ਼' ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫਿਲਮ ਵਿੱਚ ਸ਼੍ਰੇਅਸ ਤਲਪੜੇ ਅਤੇ ਮੰਜਰੀ ਫਰਨਾਂਡਿਜ਼ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਦਕਿ ਇਸ ਫਿਲਮ ਦਾ ਨਿਰਦੇਸ਼ਨ ਗਜਿੰਦਰ ਅਹਿਰੇ ਕਰਨਗੇ। ਬਾਲੀਵੁੱਡ ਦੇ ਦਿੱਗਜ ਫਿਲਮ ਨਿਰਦੇਸ਼ਕ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਕੇ ਸੀ ਬੋਕਾਡੀਆ ਪਿਛਲੇ ਲੰਮੇ ਸਮੇਂ ਦੀ ਚੁੱਪ ਤੋਂ ਬਾਅਦ ਹੁਣ ਦੁਬਾਰਾ ਫਿਰ ਫਿਲਮੀ ਖਿੱਤੇ ਵਿੱਚ ਲਗਾਤਾਰ ਸਰਗਰਮ ਨਜ਼ਰ ਆ ਰਹੇ ਹਨ, ਜਿਨਾਂ ਦੀ ਇਹ ਨਵੀਂ ਫਿਲਮ ਬਹੁਤ ਹੀ ਭਾਵਨਾਤਮਕ ਅਤੇ ਦਿਲਚਸਪ ਕਹਾਣੀ ਆਧਾਰਿਤ ਹੈ, ਜਿਸ ਵਿੱਚ ਇਮੋਸ਼ਨਜ ਅਤੇ ਕਾਮੇਡੀ ਦੇ ਰੰਗ ਵੀ ਨਜ਼ਰ ਆਉਣਗੇ।

ਹਾਲ ਹੀ ਵਿਚ ਰਿਲੀਜ਼ ਹੋਈ ਪੰਜਾਬੀ ਫਿਲਮ 'ਭੂਤ ਅੰਕਲ ਤੁਸੀਂ ਗ੍ਰੇਟ ਹੋ' ਨਾਲ ਪੰਜਾਬੀ ਫਿਲਮ ਜਗਤ ਵਿੱਚ ਵੀ ਨਵੇਂ ਅਧਿਆਏ ਕਾਇਮ ਕਰਨ ਵੱਲ ਵਧੇ ਇਹ ਸ਼ਾਨਦਾਰ ਫਿਲਮਕਾਰ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਪੰਜਾਬੀ ਫਿਲਮਜ਼ ਪ੍ਰੋਜੈਕਟਸ ਨੂੰ ਅੰਜ਼ਾਮ ਦੇਣ ਜਾ ਰਹੇ ਹਨ, ਜਿਸ ਸੰਬੰਧੀ ਪ੍ਰੀ-ਪ੍ਰੋਡੋਕਸ਼ਨਜ਼ ਤਿਆਰੀਆਂ ਨੂੰ ਉਨ੍ਹਾਂ ਦੇ ਫਿਲਮ ਨਿਰਮਾਣ ਹਾਊਸ ਵੱਲੋਂ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ।

'ਫੂਲ ਬਣੇ ਅੰਗਾਰੇ', 'ਤੇਰੀ ਮਿਹਰਬਾਨੀ', 'ਆਜ ਕਾ ਅਰੁਜਨ', 'ਲਾਲ ਬਾਦਸ਼ਾਹ' ਵਰਗੀਆਂ ਅਨੇਕਾਂ ਸੁਪਰ ਹਿੱਟ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕਰ ਚੁੱਕੇ ਇਸ ਉਮਦਾ ਨਿਰਦੇਸ਼ਕ ਨੇ ਦੱਸਿਆ ਕਿ ਉਹਨਾਂ ਦੀ ਇਸ ਨਵੀਂ ਫਿਲਮ ਨੂੰ ਜ਼ਿਆਦਾਤਰ ਉੱਤਰ ਪ੍ਰਦੇਸ਼ ਦੀਆਂ ਵੱਖ-ਵੱਖ ਲੋਕੇਸ਼ਨਜ 'ਤੇ ਹੀ ਸੰਪੂਰਨ ਕੀਤਾ ਜਾਵੇਗਾ, ਇਸ ਦੇ ਮੱਦੇਨਜ਼ਰ ਆਉਣ ਵਾਲੇ ਕਈ ਦਿਨਾਂ ਤੱਕ ਸ਼ੂਟਿੰਗ ਇਥੇ ਹੀ ਜਾਰੀ ਰਹੇਗੀ, ਜਿਸ ਵਿੱਚ ਹਿੰਦੀ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਐਕਟਰਜ਼ ਸ਼ਾਮਿਲ ਹੋਣਗੇ।

ਮੁੰਬਈ ਤੋਂ ਬਾਅਦ ਅੱਜਕੱਲ੍ਹ ਜ਼ਿਆਦਾਤਰ ਲਖਨਊ ਵਿੱਚ ਆਪਣੀਆਂ ਫਿਲਮਾਂ ਸ਼ੂਟ ਕਰ ਰਹੇ ਨਿਰਮਾਤਾ-ਨਿਰਦੇਸਕ ਕੇ ਸੀ ਬੋਕਾਡੀਆ ਬੀਤੇਂ ਦਿਨੀ ਹੀ ਆਪਣੀ ਇੱਕ ਹੋਰ ਅਹਿਮ ਫਿਲਮ 'ਤੀਸਰੀ ਬੇਗਮ' ਇਥੇ ਹੀ ਪੂਰੀ ਕਰਕੇ ਹਟੇ ਹਨ, ਜਿਸ ਵਿੱਚ ਮੁਗਧਾ ਗੋਡਸੇ, ਰਾਣਾ ਜੰਗ ਬਹਾਦਰ, ਕਾਇਨਾਤ ਅਰੋੜਾ ਲੀਡ ਭੂਮਿਕਾਵਾਂ ਵਿੱਚ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.