ETV Bharat / entertainment

ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ’ਚ ਵੀ ਵਿਲੱਖਣ ਪਹਿਚਾਣ ਬਣਾ ਰਹੀ ਹੈ ਅਦਾਕਾਰਾ ਕਾਇਨਾਤ ਅਰੋੜਾ, ਨਵੀਂ ਫਿਲਮ ’ਚ ਨਿਭਾ ਰਹੀ ਹੈ ਲੀਡ ਭੂਮਿਕਾ

author img

By ETV Bharat Punjabi Team

Published : Aug 23, 2023, 3:48 PM IST

Kainaat Arora: ਅਦਾਕਾਰਾ ਕਾਇਨਾਤ ਅਰੋੜਾ ਪਾਲੀਵੁੱਡ ਦੇ ਨਾਲ-ਨਾਲ ਹੁਣ ਬਾਲੀਵੁੱਡ ਵਿੱਚ ਵੀ ਵਿਲੱਖਣ ਸਥਾਨ ਬਣਾ ਰਹੀ ਹੈ, ਆਉਣ ਵਾਲੇ ਦਿਨਾਂ ਵਿੱਚ ਅਦਾਕਾਰਾ ਦੀ ਨਵੀਂ ਫਿਲਮ ਰਿਲੀਜ਼ ਹੋ ਰਹੀ ਹੈ।

Kainaat Arora
Kainaat Arora

ਚੰਡੀਗੜ੍ਹ: ਪੰਜਾਬੀ ਸਿਨੇਮਾ ’ਚ ਸ਼ਾਨਦਾਰ ਵਜ਼ੂਦ ਸਥਾਪਿਤ ਕਰ ਚੁੱਕੀ ਅਦਾਕਾਰਾ ਕਾਇਨਾਤ ਅਰੋੜਾ ਤੇਲਗੂ, ਮਲਿਆਲਮ ਦੇ ਨਾਲ-ਨਾਲ ਬਾਲੀਵੁੱਡ ’ਚ ਵੀ ਪੜ੍ਹਾਅ ਦਰ ਪੜ੍ਹਾਅ ਆਪਣੀਆਂ ਜੜ੍ਹਾਂ ਹੋਰ ਮਜ਼ਬੂਤ ਕਰਨ ਵੱਲ ਵੱਧ ਰਹੀ ਹੈ, ਜੋ ਹੁਣ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਕੇ.ਸੀ ਬੋਕਾਡੀਆਂ ਵੱਲੋਂ ਬਣਾਈ ਜਾ ਰਹੀ ਨਵੀਂ ਹਿੰਦੀ ਫਿਲਮ ‘ਤੀਸਰੀ ਬੇਗਮ’ ਵਿਚ ਅਹਿਮ ਅਤੇ ਲੀਡ ਭੂਮਿਕਾ ਵਿਚ ਨਜ਼ਰ ਆਵੇਗੀ।


ਕਾਇਨਾਤ ਅਰੋੜਾ ਦੀ ਨਵੀਂ ਫਿਲਮ ਦੀ ਟੀਮ
ਕਾਇਨਾਤ ਅਰੋੜਾ ਦੀ ਨਵੀਂ ਫਿਲਮ ਦੀ ਟੀਮ

ਪਾਲੀਵੁੱਡ ਦੀਆਂ ਚਰਚਿਤ ਰਹੀਆਂ ਫਿਲਮਾਂ ਵਿੱਚ ਗਿੱਪੀ ਗਰੇਵਾਲ ਸਟਾਰਰ ਬਲਜੀਤ ਸਿੰਘ ਦਿਓ ਨਿਰਦੇਸ਼ਿਤ ‘ਫ਼ਰਾਰ’ ਤੋਂ ਇਲਾਵਾ ’ਜੱਗਾ ਜਿਓਦਾ ਏ’ ਅਤੇ ਨਵ ਬਾਜਵਾ ਦੁਆਰਾ ਨਿਰਦੇਸ਼ਿਤ ‘ਕਿੱਟੀ ਪਾਰਟੀ’ ਆਦਿ ਦਾ ਬਤੌਰ ਮੁੱਖ ਅਦਾਕਾਰਾ ਪ੍ਰਭਾਵੀ ਹਿੱਸਾ ਰਹੀ ਇਹ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿਚ ਆਪਣੀ ਬਾਕਮਾਲ ਅਦਾਕਾਰੀ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੀ ਹੈ।



ਕਾਇਨਾਤ ਅਰੋੜਾ
ਕਾਇਨਾਤ ਅਰੋੜਾ

ਮੂਲ ਰੂਪ ਵਿਚ ਉਤਰ ਪ੍ਰਦੇਸ਼ ਦੇ ਸਹਾਰਨਪੁਰ ਨਾਲ ਸੰਬੰਧਤ ਇਸ ਅਦਾਕਾਰਾ ਨੇ ਹਾਲੀਆ ਸਿਨੇਮਾ ਸਫ਼ਰ ਵੱਲ ਨਜ਼ਰਸਾਨ ਕੀਤੀ ਜਾਵੇ ਤਾਂ ਉਸ ਵੱਲੋਂ ਕੀਤੀਆਂ ਹਿੰਦੀ ਫਿਲਮਾਂ ਵਿਚ ਪ੍ਰਿਆ ਦਰਸ਼ਨ ਦੀ ਅਕਸ਼ੈ ਕੁਮਾਰ ਸਟਾਰਰ ‘ਖੱਟਾ ਮਿੱਠਾ’, ਨਿਰਦੇਸ਼ਕ ਇੰਦਰ ਕੁਮਾਰ ਦੀ ਰਿਤੇਸ਼ ਦੇਸ਼ਮੁੱਖ, ਵਿਵੇਕ ਓਬਰਾਏ ਅਤੇ ਆਫ਼ਤਾਬ ਸਿਵਦਿਸਵਾਨੀ ਨਾਲ ‘ਗਰੈਂਡ ਮਸਤੀ’, ਇਸ਼ਕ ਪਾਸ਼ੀਮਾ ਤੋਂ ਇਲਾਵਾ ਮਲਿਆਲਮ ‘ਲੈਲਾ ਓ ਲੈਲਾ’ ਅਤੇ ਤੇਲਗੂ ‘ਮੋਗਾਲੀ ਪਵੂ’ ਆਦਿ ਸ਼ੁਮਾਰ ਰਹੀਆਂ ਹਨ।


ਉਕਤ ਨਵੀਂ ਹਿੰਦੀ ਫਿਲਮ ਨੂੰ ਸਿਨੇਮਾ ਗਲਿਆਰਿਆਂ ਵਿਚ ਫਿਰ ਚਰਚਾ ਦਾ ਕੇਂਦਰਬਿੰਦੂ ਬਣੀ ਅਦਾਕਾਰਾ ਕਾਇਨਾਤ ਅਰੋੜਾ ਅਨੁਸਾਰ ਉਨਾਂ ਦੀ ਨਵੀਂ ਫਿਲਮ 'ਤੀਸਰੀ ਬੇਗਮ' ਇਕ ਭਾਵਪੂਰਨ ਮੁਸਲਿਮ ਕਹਾਣੀ ਆਧਾਰਿਤ ਹੈ, ਜਿਸ ਵਿਚ ਉਨਾਂ ਤੋਂ ਇਲਾਵਾ ਮੁਗਧਾ ਗੋਡਸੇ ਅਤੇ ਹੋਰ ਕਈ ਨਾਮੀ ਗਿਰਾਮੀ ਹਿੰਦੀ ਸਿਨੇਮਾ ਕਲਾਕਾਰ ਅਹਿਮ ਭੂਮਿਕਾਵਾਂ ਅਦਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਤਰ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ 'ਤੇ ਇਸ ਫਿਲਮ ਦਾ ਇਕ ਵਿਸ਼ੇਸ਼ ਸ਼ਡਿਊਲ ਇੰਨ੍ਹੀਂ ਦਿਨ੍ਹੀਂ ਤੇਜ਼ੀ ਨਾਲ ਸੰਪੂਰਨ ਕੀਤਾ ਜਾ ਰਿਹਾ ਹੈ, ਜਿਸ ਵਿਚ ਉਨਾਂ ਤੋਂ ਇਲਾਵਾ ਫਿਲਮ ਟੀਮ ਨਾਲ ਜੁੜੇ ਸਾਰੇ ਕਲਾਕਾਰ ਹਿੱਸਾ ਲੈ ਰਹੇ ਹਨ।



ਕਾਇਨਾਤ ਅਰੋੜਾ
ਕਾਇਨਾਤ ਅਰੋੜਾ

ਹਿੰਦੀ ਸਿਨੇਮਾ ਦੇ ਦਿੱਗਜ ਨਿਰਮਾਤਾ ਨਿਰਦੇਸ਼ਕਾਂ ਵਿਚ ਸ਼ਾਮਿਲ ਅਤੇ ‘ਆਜ ਕਾ ਅਰਜੁਨ’, ‘ਲਾਲ ਬਾਦਸ਼ਾਹ’, ‘ਤੇਰੀ ਮੇਹਰਬਾਨੀਆਂ’, ‘ਫੂਲ ਬਣੇ ਅੰਗਾਰੇ’ ਆਦਿ ਜਿਹੀਆਂ ਕਈ ਵੱਡੀਆਂ ਅਤੇ ਮਲਟੀਸਟਾਰਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਕੇ.ਸੀ ਬੋਕਾਡੀਆਂ ਦੀ ਇਸ ਨਵੀਂ ਫਿਲਮ ਨਾਲ ਜੁੜਨ ਸੰਬੰਧੀ ਅਪਣੇ ਜ਼ਜ਼ਬਾਤ ਸਾਂਝੇ ਕਰਦਿਆਂ ਇਸ ਦਿਲਕਸ਼ ਅਦਾਕਾਰਾ ਨੇ ਦੱਸਿਆ ਕਿ ਬਹੁਤ ਹੀ ਸਾਊ ਅਤੇ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ ਬੋਕਾਡੀਆਂ ਜੀ, ਜੋ ਆਪਣੇ ਨਾਲ ਕੰਮ ਕਰ ਰਹੇ ਨਵੇਂ ਚਿਹਰਿਆਂ ਨੂੰ ਕਦੀ ਵੀ ਆਪਣੇ ਵੱਡੇ ਕੱਦ ਦਾ ਅਹਿਸਾਸ ਕਦੇ ਨਹੀਂ ਕਰਵਾਉਂਦੇ। ਉਨ੍ਹਾਂ ਦੱਸਿਆ ਕਿ ਬਹੁਤ ਹੀ ਖੁਸ਼ਕਿਸਮਤੀ ਭਰੀ ਗੱਲ ਹੈ ਉਨਾਂ ਦੀ ਨਿਰਦੇਸ਼ਨਾਂ ਹੇਠ ਕੰਮ ਕਰਨਾ, ਜਿੰਨ੍ਹਾਂ ਦੀ ਇਹ ਫਿਲਮ ਬਹੁਤ ਹੀ ਬੇਮਿਸਾਲ ਰੂਪ ਵਿਚ ਫ਼ਿਲਮਾਈ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.