ETV Bharat / entertainment

ਰਿਤਿਕ ਰੋਸ਼ਨ ਦੀ ਨਾਨੀ ਦਾ 91 ਸਾਲ ਦੀ ਉਮਰ 'ਚ ਹੋਇਆ ਦਿਹਾਂਤ...

author img

By

Published : Jun 17, 2022, 12:18 PM IST

ਰਿਤਿਕ ਰੋਸ਼ਨ ਦੀ ਨਾਨੀ ਪਦਮਾ ਰਾਣੀ ਓਮ ਪ੍ਰਕਾਸ਼ ਦਾ ਦੇਹਾਂਤ ਹੋ ਗਿਆ ਹੈ। ਸਾਲ 2019 ਵਿੱਚ ਰਿਤਿਕ ਨੇ ਆਪਣੇ ਨਾਨਾ ਜੇ ਓਮ ਪ੍ਰਕਾਸ਼ ਨੂੰ ਗੁਆ ਦਿੱਤਾ। ਜੇ ਓਮ ਪ੍ਰਕਾਸ਼ ਇੱਕ ਫਿਲਮ ਨਿਰਮਾਤਾ-ਨਿਰਦੇਸ਼ਕ ਸਨ।

ਰਿਤਿਕ ਰੋਸ਼ਨ ਦੀ ਨਾਨੀ ਦਾ 91 ਸਾਲ ਦੀ ਉਮਰ 'ਚ ਹੋਇਆ ਦਿਹਾਂਤ...
ਰਿਤਿਕ ਰੋਸ਼ਨ ਦੀ ਨਾਨੀ ਦਾ 91 ਸਾਲ ਦੀ ਉਮਰ 'ਚ ਹੋਇਆ ਦਿਹਾਂਤ...

ਹੈਦਰਾਬਾਦ: ਫਿਲਮ ਜਗਤ ਤੋਂ ਇੱਕ ਵਾਰ ਫਿਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਨਾਨੀ ਪਦਮਾ ਰਾਣੀ ਓਮ ਪ੍ਰਕਾਸ਼ ਦਾ ਮੁੰਬਈ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 91 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਮਸ਼ਹੂਰ ਫਿਲਮ ਨਿਰਦੇਸ਼ਕ ਰਾਕੇਸ਼ ਰੋਸ਼ਨ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਰਾਕੇਸ਼ ਨੇ ਇਸ ਨੂੰ ਪਰਿਵਾਰ ਲਈ ਬਹੁਤ ਦੁੱਖ ਦਾ ਪਲ ਦੱਸਿਆ ਹੈ। ਤੁਹਾਨੂੰ ਦੱਸ ਦੇਈਏ ਰਿਤਿਕ ਰੋਸ਼ਨ ਆਪਣੇ ਨਾਨਾ-ਨਾਨੀ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਹ ਉਨ੍ਹਾਂ ਦੇ ਸਭ ਤੋਂ ਕਰੀਬ ਸਨ। ਸਾਲ 2019 ਵਿੱਚ ਰਿਤਿਕ ਨੇ ਆਪਣੇ ਨਾਨਾ ਜੇ ਓਮ ਪ੍ਰਕਾਸ਼ ਨੂੰ ਗੁਆ ਦਿੱਤਾ। ਜੇ ਓਮ ਪ੍ਰਕਾਸ਼ ਇੱਕ ਫਿਲਮ ਨਿਰਮਾਤਾ-ਨਿਰਦੇਸ਼ਕ ਸਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ ਰਿਤਿਕ ਰੋਸ਼ਨ ਦੀ ਨਾਨੀ ਪਦਮਾ ਰਾਣੀ ਦੀ ਮੌਤ ਦਾ ਕਾਰਨ ਵਧਦੀ ਉਮਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਨੂੰ ਮੰਨਿਆ ਗਿਆ ਹੈ। ਉਹ ਪਿਛਲੇ ਦੋ ਸਾਲਾਂ ਤੋਂ ਰੌਸ਼ਨ ਪਰਿਵਾਰ ਨਾਲ ਰਹਿ ਰਹੀ ਸੀ ਅਤੇ ਪੂਰਾ ਪਰਿਵਾਰ ਉਸ ਦੀ ਦੇਖਭਾਲ ਵਿੱਚ ਸ਼ਾਮਲ ਸੀ। ਰਿਤਿਕ ਦੀ ਮਾਂ ਪਿੰਕੀ ਰੋਸ਼ਨ ਘਰ 'ਚ ਆਪਣੀ ਮਾਂ ਦਾ ਸਭ ਤੋਂ ਜ਼ਿਆਦਾ ਧਿਆਨ ਰੱਖਦੀ ਸੀ। ਪਿੰਕੀ ਰੋਸ਼ਨ ਨੇ ਵੀ ਕਈ ਵਾਰ ਆਪਣੀ ਮਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ।

ਤੁਹਾਨੂੰ ਦੱਸ ਦੇਈਏ ਕਿ ਜੇ ਓਮ ਪ੍ਰਕਾਸ਼ ਨੇ ਰਾਜੇਸ਼ ਖੰਨਾ ਦੀ ਫਿਲਮ 'ਆਪ ਕੀ ਕਸਮ' ਨਾਲ ਫਿਲਮੀ ਦੁਨੀਆ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ 'ਅਪਨਾ ਬਣਾ ਲੋ', 'ਅਪਨਾ', 'ਆਸ਼ਾ' ਅਤੇ 'ਆਦਮੀ ਖਿਡੌਣਾ ਹੈ' ਵਰਗੀਆਂ ਫਿਲਮਾਂ ਕੀਤੀਆਂ। ਜੇ ਓਮ ਪ੍ਰਕਾਸ਼ ਨੇ 'ਆਈ ਮਿਲਨ ਕੀ ਬੇਲਾ', 'ਆਸ ਕਾ ਪੰਚੀ', 'ਆਏ ਦਿਨ ਬਹਾਰ ਕੇ', 'ਆਂਖੋਂ ਆਂਖੋਂ ਮੈਂ' ਅਤੇ 'ਆਇਆ ਸਾਵਨ ਝੂਮ' ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ ਸੀ। ਜੇ ਓਮ ਪ੍ਰਕਾਸ਼ ਦੀ 93 ਸਾਲ ਦੀ ਉਮਰ ਵਿੱਚ ਸਾਲ 2019 ਵਿੱਚ ਮੌਤ ਹੋ ਗਈ ਸੀ।

ਇਸ ਦੇ ਨਾਲ ਹੀ ਰਾਕੇਸ਼ ਰੋਸ਼ਨ ਵੀ ਸਫਲ ਨਿਰਦੇਸ਼ਕਾਂ ਵਿੱਚੋਂ ਇੱਕ ਹਨ। ਰਿਤਿਕ ਰੋਸ਼ਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ 'ਫਾਈਟਰ' ਅਤੇ 'ਵਿਕਰਮ ਵੇਧਾ' ਫਿਲਮਾਂ 'ਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ:ਮਿਸਿਜ਼ ਇੰਡੀਆ ਵਰਲਡ 2022-23: ਸਰਗਮ ਕੌਸ਼ਲ ਦੇ ਸਿਰ ਸਜਿਆ 'ਮਿਸਿਜ਼ ਇੰਡੀਆ ਵਰਲਡ' ਦਾ ਤਾਜ

ETV Bharat Logo

Copyright © 2024 Ushodaya Enterprises Pvt. Ltd., All Rights Reserved.