ETV Bharat / entertainment

Honey Singh New Song Kalaastar: ਲੋਕਾਂ ਦੀ ਪਹਿਲੀ ਪਸੰਦ ਬਣਿਆ ਹਨੀ ਸਿੰਘ ਦਾ ਨਵਾਂ ਗੀਤ 'ਕਲਾਸਟਾਰ', 24 ਘੰਟੇ ਵਿੱਚ ਮਿਲੇ 56 ਮਿਲੀਅਨ ਵਿਊਜ਼

author img

By ETV Bharat Punjabi Team

Published : Oct 16, 2023, 3:59 PM IST

Kalaastar song: ਗਾਇਕ ਹਨੀ ਸਿੰਘ ਦੇ 2014 ਦੇ ਬਲਾਕਬਸਟਰ ਗੀਤ ‘ਦੇਸੀ ਕਲਾਕਾਰ’ ਦਾ ਦੂਜਾ ਚੈਪਟਰ ‘ਕਲਾਸਟਾਰ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਰਿਲੀਜ਼ ਹੋਣ ਦੇ 24 ਘੰਟਿਆਂ ਦੇ ਅੰਦਰ ਹੀ ਯੂਟਿਊਬ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਕੁੱਲ 56 ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ। ਹੁਣ ਇਹ ਗੀਤ ਯੂਟਿਊਬ ਉਤੇ ਨੰਬਰ ਇੱਕ 'ਤੇ ਚੱਲ ਰਿਹਾ ਹੈ।

Honey Singh New Song Kalaastar
Honey Singh New Song Kalaastar

ਚੰਡੀਗੜ੍ਹ: ਬਾਲੀਵੁੱਡ ਰੈਪਰ ਅਤੇ ਗਾਇਕ ਹਨੀ ਸਿੰਘ ਨੇ ਇੱਕ ਵਾਰ ਆਪਣੇ ਗੀਤਾਂ ਨਾਲ ਦੇਸ਼ ਭਰ ਵਿੱਚ ਹਲਚਲ ਮਚਾ ਦਿੱਤੀ ਹੈ, ਹਨੀ ਸਿੰਘ ਦਾ ਹਰ ਗੀਤ ਅੱਜ ਵੀ ਪਾਰਟੀਆਂ 'ਚ ਵਜਾਇਆ ਜਾਂਦਾ ਹੈ। ਉਸ ਨੇ 'ਬ੍ਰਾਊਨ ਰੰਗ', 'ਦੇਸੀ ਕਲਾਕਾਰ', 'ਬਲੂ ਆਈਜ਼' ਆਦਿ ਕਈ ਬਲਾਕਬਸਟਰ ਗੀਤ ਰਿਲੀਜ਼ (Kalaastar 1 on Trending for music) ਕੀਤੇ ਹਨ।

ਪਰ ਅਚਾਨਕ ਇਹ ਗਾਇਕ ਇੰਡਸਟਰੀ ਤੋਂ ਗਾਇਬ ਹੋ ਗਿਆ ਸੀ, ਇਸ ਤੋਂ ਬਾਅਦ ਪ੍ਰਸ਼ੰਸਕ ਹਨੀ ਸਿੰਘ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹੁਣ ਆਪਣੇ ਪ੍ਰਸ਼ੰਸਕਾਂ ਦੇ ਭਰੋਸੇ ਦੇ ਜਵਾਬ ਵਿੱਚ ਹਨੀ ਸਿੰਘ ਲੰਬੇ 9 ਸਾਲਾਂ ਬਾਅਦ ਇੰਡਸਟਰੀ ਵਿੱਚ ਵਾਪਸ ਆ ਗਏ ਹਨ।

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਨੀ ਸਿੰਘ ਨੇ ਹਾਲ ਹੀ 'ਚ ਆਪਣੇ ਮਸ਼ਹੂਰ ਗੀਤ 'ਦੇਸੀ ਕਲਾਕਾਰ' ਦੇ ਦੂਜੇ ਚੈਪਟਰ 'ਕਲਾਸਟਾਰ' ਦਾ ਐਲਾਨ ਕੀਤਾ ਸੀ। ਹਨੀ ਸਿੰਘ ਨੇ ਇਸ ਗੱਲ ਦਾ ਐਲਾਨ ਗੀਤ ਦੇ ਟੀਜ਼ਰ ਨਾਲ ਕੀਤਾ ਸੀ, ਫਿਰ ਇਹ ਗੀਤ 15 ਅਕਤੂਬਰ ਨੂੰ ਰਿਲੀਜ਼ ਹੋ ਗਿਆ। ਹੁਣ ਗੀਤ ਨੂੰ ਰਿਲੀਜ਼ ਹੋਏ ਨੂੰ ਪੂਰੇ 24 ਘੰਟੇ ਹੋ ਗਏ ਹਨ, ਗੀਤ ਨੇ ਹੁਣ ਤੱਕ ਕਈ ਰਿਕਾਰਡ ਤੋੜ ਦਿੱਤੇ ਹਨ, ਗੀਤ ਨੂੰ ਇੱਕ ਦਿਨ ਵਿੱਚ ਵੱਖ-ਵੱਖ ਸ਼ੋਸਲ ਮੀਡੀਆ ਪਲੇਟਫਾਰਮਾਂ ਉਤੇ 56 ਮਿਲੀਅਨ ਲੋਕਾਂ ਦੁਆਰਾ ਦੇਖਿਆ ਜਾ ਚੁੱਕਿਆ ਹੈ।

ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਰੈਪਰ ਅਤੇ ਗਾਇਕ ਹਨੀ ਸਿੰਘ (Kalaastar 1 on Trending for music) ਅਤੇ ਅਦਾਕਾਰਾ ਸੋਨਾਕਸ਼ੀ ਸਿਨਹਾ ਆਪਣੇ ਗੀਤ 'ਦੇਸੀ ਕਲਾਕਾਰ' ਦੇ ਅਗਲੇ ਚੈਪਟਰ ਨਾਲ ਨੌਂ ਸਾਲਾਂ ਬਾਅਦ ਵਾਪਸੀ ਕਰ ਰਹੇ ਹਨ। ਇਸ ਤੋਂ ਪਹਿਲਾਂ ਇਹਨਾਂ ਦਾ ਗੀਤ 'ਦੇਸੀ ਕਲਾਕਾਰ' 2014 'ਚ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਹੁਣ ਇਸ ਗੀਤ ਦਾ ਦੂਜਾ ਚੈਪਟਰ 'ਕਲਾਸਟਾਰ' ਰਿਲੀਜ਼ ਹੋ ਗਿਆ ਹੈ।

  • " class="align-text-top noRightClick twitterSection" data="">

ਸੋਨਾਕਸ਼ੀ ਅਤੇ ਹਨੀ ਸਿੰਘ ਦੇ ਗੀਤ 'ਦੇਸੀ ਕਲਾਕਾਰ' ਦੀ ਕਹਾਣੀ 2014 'ਚ ਰਿਲੀਜ਼ ਹੋਈ ਸੀ ਅਤੇ ਆਖਿਰਕਾਰ ਹਨੀ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਇਸ ਕਹਾਣੀ ਨੂੰ ਜਾਰੀ ਰੱਖਦੇ ਹੋਏ ਜੇਲ੍ਹ ਵਿੱਚ ਕਲਾਸਟਾਰ ਦੀ ਕਹਾਣੀ ਸ਼ੁਰੂ ਹੁੰਦੀ ਹੈ, ਜਦੋਂ ਹਨੀ ਸਿੰਘ ਨੌਂ ਸਾਲਾਂ ਬਾਅਦ ਜੇਲ੍ਹ ਵਿੱਚੋਂ ਰਿਹਾਅ ਹੋਇਆ ਤਾਂ ਉਸ ਦਾ ਇੱਕ ਮਿੱਤਰ ਉਸ ਨੂੰ ਲੈਣ ਆਇਆ। ਇਸ ਦੌਰਾਨ ਹਨੀ ਆਪਣੇ ਦੋਸਤ ਨੂੰ ਸੋਨਾਕਸ਼ੀ ਬਾਰੇ ਪੁੱਛਦਾ ਹੈ, ਜਿਸ ਦਾ ਜਵਾਬ ਹੈ ਕਿ ਉਸ ਦਾ ਵਿਆਹ ਹੋ ਗਿਆ ਹੈ। ਅੱਗੇ ਗੀਤ ਦੀ ਕਹਾਣੀ ਵਿੱਚ ਕੀ ਹੋਇਆ, ਇਹ ਦੇਖਣ ਲਈ ਗੀਤ ਨੂੰ ਦੇਖੋ।

ਉਲੇਖਯੋਗ ਹੈ ਕਿ ਗੀਤ ਨੂੰ ਪ੍ਰਸ਼ੰਸਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਇੱਕ ਪ੍ਰਸ਼ੰਸਕ ਨੇ ਗੀਤ 'ਤੇ ਟਿੱਪਣੀ ਕੀਤੀ, "ਯੋ ਯੋ ਹਨੀ ਸਿੰਘ ਭਾਰਤ ਵਿੱਚ ਸਭ ਤੋਂ ਸਟਾਈਲਿਸ਼ ਰੈਪਰ ਹਨ, ਕੋਈ ਵੀ ਉਸਨੂੰ ਹਰਾ ਨਹੀਂ ਸਕਦਾ।"

ETV Bharat Logo

Copyright © 2024 Ushodaya Enterprises Pvt. Ltd., All Rights Reserved.