ETV Bharat / entertainment

Screening of Gulmohar: ਮੁੰਬਈ ਵਿੱਚ ਹੋਈ ਫਿਲਮ 'ਗੁਲਮੋਹਰ' ਦੀ ਗ੍ਰੈਂਡ ਸਕ੍ਰੀਨਿੰਗ, ਦਿਖਾਈ ਦਿੱਤੇ ਇਹ ਸਿਤਾਰੇ

author img

By

Published : Feb 23, 2023, 10:25 AM IST

ਡਿਜ਼ਨੀ+ਹੌਟਸਟਾਰ 'ਤੇ ਸਟ੍ਰੀਮ ਹੋਣ ਜਾ ਰਹੀ ਮਨੋਜ ਬਾਜਪਾਈ ਸਟਾਰਰ ਫਿਲਮ 'ਗੁਲਮੋਹਰ' ਦੀ ਬੀਤੇ ਦਿਨੀਂ ਗ੍ਰੈਂਡ ਸਕ੍ਰੀਨਿੰਗ ਆਯੋਜਿਤ ਕੀਤੀ, ਇਥੇ ਬਹੁਤ ਸਾਰੇ ਦਿੱਗਜ ਸਿਤਾਰਿਆਂ ਨੇ ਸ਼ਿਰਕਤ ਕੀਤੀ, ਆਓ ਇਥੇ ਫਿਲਮ ਬਾਰੇ ਹੋਰ ਜਾਣੀਏ...।

Screening of Gulmohar
Screening of Gulmohar

ਮੁੰਬਈ: ਦਿੱਗਜ ਹਿੰਦੀ ਅਦਾਕਾਰਾ ਸ਼ਰਮੀਲਾ ਟੈਗੋਰ ਲੰਬੇ ਸਮੇਂ ਬਾਅਦ 'ਗੁਲਮੋਹਰ' ਦੇ ਨਾਲ ਫਿਲਮ ਦੁਨੀਆਂ ਵਿਚ ਵਾਪਸੀ ਕਰ ਰਹੀ ਹੈ, ਸਰਬੋਤਮ ਸਿਤਾਰਿਆਂ ਨਾਲ ਸਜੀ ਹੋਈ ਇਸ ਫਿਲਮ ਦਾ ਟ੍ਰੇਲਰ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ, ਜੋ ਦਰਸ਼ਕਾਂ ਦੁਆਰਾ ਪਸੰਦ ਕੀਤਾ ਗਿਆ ਹੈ, ਅਤੇ ਹੁਣ ਫਿਲਮ 'ਗੁਲਮੋਹਰ' ਦੀ ਗ੍ਰੈਂਡ ਸਕ੍ਰੀਨਿੰਗ ਆਯੋਜਿਤ ਕੀਤੀ ਗਈ ਜੋ ਕਿ 3 ਮਾਰਚ ਨੂੰ ਡਿਜ਼ਨੀ + ਹੌਟਸਟਾਰ 'ਤੇ ਸਟ੍ਰੀਮ ਹੋਣ ਜਾ ਰਹੀ ਹੈ।

'ਗੁਲਮੋਹਰ' ਦੀ ਗ੍ਰੈਂਡ ਸਕ੍ਰੀਨਿੰਗ ਸੰਨੀ ਸੁਪਰ ਸਾਉਂਡ, ਜੁਹੂ ਮੁੰਬਈ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਫਿਲਮ ਦੇ ਮੁੱਖ ਕਲਾਕਾਰ ਮਨੋਜ ਬਾਜਪਾਈ, ਬੌਬੀ ਦਿਓਲ ਤੋਂ ਇਲਾਵਾ ਫਿਲਮ ਦੀ ਟੀਮ, ਫਰਦੀਨ ਖਾਨ, ਆਸ਼ੂਤੋਸ਼ ਰਾਣਾ, ਕਪਿਲ ਸ਼ਰਮਾ, ਮਹੇਸ਼ ਸ਼ੈਟੀ, ਮੁਕੇਸ਼ ਛਾਬੜਾ, ਹੁਮਾ ਕੁਰੈਸ਼ੀ, ਨੇਹਾ ਪੇਂਡਸੇ ਆਦਿ ਨੇ ਹਿੱਸਾ ਲਿਆ।










ਆਟੋਨੋਮਸ ਵਰਕਸ, ਚਾਕਬੋਰਡ ਐਂਟਰਟੇਨਮੈਂਟ ਅਤੇ ਫੌਕਸ ਸਟਾਰ ਸਟੂਡੀਓਜ਼ ਦੁਆਰਾ ਨਿਰਮਿਤ ਅਤੇ ਅਰਪਿਤਾ ਮੁਖਰਜੀ, ਰਾਹੁਲ ਚਿਟਲਾਜ਼ ਵੱਲੋਂ ਲਿਖੀ ਇਸ ਫਿਲਮ ਦਾ ਨਿਰਦੇਸ਼ਨ ਰਾਹੁਲ ਚਿਟਲਾਜ਼ ਨੇ ਕੀਤਾ ਹੈ, ਜਦੋਂ ਕਿ ਸਟਾਰ ਕਾਸਟ ਵਿੱਚ ਮਨੋਜ ਬਾਜਪਾਈ, ਅਮੋਲ ਪਾਲੇਕਰ, ਸੂਰਜ ਸ਼ਰਮਾ, ਕਾਵੇਰੀ ਸੇਠ, ਨਰਗਿਸ ਨੰਦਲ, ਤ੍ਰਿਪਤੀ ਸਾਹੂ, ਸਿਮਰਨ, ਸੂਰਜ ਮੁੱਖ ਭੂਮਿਕਾਵਾਂ ਵਿੱਚ ਹਨ।

ਦਿਲਚਸਪ ਗੱਲ ਇਹ ਹੈ ਕਿ 'ਗੁਲਮੋਹਰ' ਵਿੱਚ ਰਾਸ਼ਟਰੀ ਪੁਰਸਕਾਰ ਵਿਜੇਤਾ ਸ਼ਰਮੀਲਾ ਟੈਗੋਰ ਮਾਂ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ, ਜਦੋਂਕਿ ਮਨੋਜ ਬਾਜਪਾਈ ਉਨ੍ਹਾਂ ਦੇ ਪੁੱਤਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਹਾਲ ਹੀ 'ਚ ਫਿਲਮ ਦਾ ਗੀਤ 'ਹੋਰੀ' ਵੀ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਸਿਧਾਰਥ ਖੋਸਲਾ ਨੇ ਸ਼ੈਲੀ ਦੇ ਬੋਲਾਂ ਨਾਲ ਇਸ ਖੂਬਸੂਰਤ ਗੀਤ ਨੂੰ ਕੰਪੋਜ਼ ਕੀਤਾ ਹੈ ਅਤੇ ਇਸ ਨੂੰ ਕਵਿਤਾ ਸੇਠ ਨੇ ਗਾਇਆ ਹੈ। ਇਸ ਗੀਤ ਦੀ ਕੋਰੀਓਗ੍ਰਾਫੀ ਵਿਜੇ ਗਾਂਗੁਲੀ ਨੇ ਕੀਤੀ ਹੈ, ਜਦਕਿ ਇਸ਼ੀਥ ਨਾਰਾਇਣ (ਡੀਓਪੀ) ਨੇ ਇਸ ਦੀ ਖੂਬਸੂਰਤੀ ਨੂੰ ਕੈਮਰੇ 'ਚ ਕੈਦ ਕੀਤਾ ਹੈ।

ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਮਨੋਜ ਬਾਜਪਾਈ ਨੇ ਇੰਸਟਾਗ੍ਰਾਮ 'ਤੇ 'ਗੁਲਮੋਹਰ' ਦਾ ਪੋਸਟਰ ਸ਼ੇਅਰ ਕਰਦੇ ਹੋਏ ਰਿਲੀਜ਼ ਡੇਟ ਦੀ ਜਾਣਕਾਰੀ ਦਿੱਤੀ ਸੀ। ਪੋਸਟਰ 'ਚ ਮਨੋਜ ਬਾਜਪਾਈ ਸ਼ਰਮੀਲਾ ਟੈਗੋਰ ਨਾਲ ਨਜ਼ਰ ਆ ਰਹੇ ਹਨ ਅਤੇ ਬੈਕਗ੍ਰਾਊਂਡ 'ਚ ਉਨ੍ਹਾਂ ਦਾ ਘਰ ਦਿਖਾਈ ਦੇ ਰਿਹਾ ਹੈ। ਇਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਸੀ, ‘ਗੁਲਮੋਹਰ ਵਿੱਚ ਤੁਹਾਡਾ ਸੁਆਗਤ ਹੈ। ਇਨ੍ਹਾਂ ਦੋਹਾਂ ਵਿਚਕਾਰ ਪਿਆਰ ਹੈ, ਝਗੜਾ ਹੈ ਅਤੇ ਇਕ ਪਿਆਰਾ ਪਰਿਵਾਰ ਹੈ। ਡਿਜ਼ਨੀ ਪਲੱਸ ਹੌਟਸਟਾਰ 'ਤੇ 3 ਮਾਰਚ ਤੋਂ ਗੁਲਮੋਹਰ।'

ਹੁਣ ਪੋਸਟਰ ਅਤੇ ਟ੍ਰੇਲਰ ਦੇਖ ਕੇ ਪ੍ਰਸ਼ੰਸਕ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ ਅਤੇ ਲਗਾਤਾਰ ਫਿਲਮ ਪ੍ਰਤੀ ਉਤਸ਼ਾਹ ਦਿਖਾ ਰਹੇ ਹਨ।

ਇਹ ਵੀ ਪੜ੍ਹੋ: Neeru Bajwa Hollywood Debut: ਪਾਲੀਵੁੱਡ ਤੋਂ ਬਾਅਦ ਹੁਣ ਹਾਲੀਵੁੱਡ ਦੀ ਇਸ ਫਿਲਮ ਵਿੱਚ ਅਦਾਕਾਰੀ ਦੇ ਜੌਹਰ ਦਿਖਾਏਗੀ ਨੀਰੂ ਬਾਜਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.