ETV Bharat / entertainment

ਆਮਿਰ ਖਾਨ ਦਾ ਇਹ ਗੁਣ ਗਿੱਪੀ ਗਰੇਵਾਲ ਨੂੰ ਲੱਗਿਆ ਖਾਸ, 'ਕੈਰੀ ਆਨ ਜੱਟਾ 3' ਦੇ ਅਦਾਕਾਰ ਨੇ ਕੀਤਾ ਖੁਲਾਸਾ

author img

By

Published : Jun 27, 2023, 3:12 PM IST

ਗਿੱਪੀ ਗਰੇਵਾਲ ਨੂੰ ਹਾਲ ਹੀ 'ਚ ਆਮਿਰ ਖਾਨ ਦੀ ਖੁੱਲ੍ਹ ਕੇ ਤਾਰੀਫ ਕਰਦੇ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ 'ਕੈਰੀ ਆਨ ਜੱਟਾ 3' ਦੀ ਪੂਰੀ ਟੀਮ ਨਾਲ 'ਮਿਸਟਰ ਪਰਫੈਕਸ਼ਨਿਸਟ' ਦੇ ਘਰ ਜਾਣ ਦਾ ਖਾਸ ਅਨੁਭਵ ਹੋਇਆ ਹੈ।

Gippy Grewal has praised Aamir Khan
Gippy Grewal has praised Aamir Khan

ਚੰਡੀਗੜ੍ਹ: ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈ ਕੇ ਚਰਚਾ 'ਚ ਹਨ। ਇਹ ਫਿਲਮ 29 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਟ੍ਰੇਲਰ ਪਿਛਲੇ ਮਹੀਨੇ ਰਿਲੀਜ਼ ਹੋਇਆ ਸੀ। ਟ੍ਰੇਲਰ ਈਵੈਂਟ ਵਿੱਚ ਆਮਿਰ ਖਾਨ ਨੇ ਵੀ ਆਪਣੀ ਮੌਜੂਦਗੀ ਦਾ ਸੰਕੇਤ ਦਿੱਤਾ। ਇੰਨਾ ਹੀ ਨਹੀਂ ਇਸ ਤੋਂ ਬਾਅਦ ਆਮਿਰ ਖਾਨ ਨੇ ਫਿਲਮ ਦੀ ਪੂਰੀ ਟੀਮ ਨੂੰ ਆਪਣੇ ਘਰ ਬੁਲਾਇਆ। ਹਾਲ ਹੀ 'ਚ ਗਿੱਪੀ ਤੋਂ ਪੁੱਛਿਆ ਗਿਆ ਸੀ ਕਿ ਆਮਿਰ ਦੇ ਘਰ ਜਾ ਕੇ ਉਨ੍ਹਾਂ ਨੂੰ ਸਭ ਤੋਂ ਖਾਸ ਕੀ ਲੱਗਿਆ ਤਾਂ ਇਸ ਦਾ ਜੁਆਬ ਗਿੱਪੀ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਦਿੱਤਾ।

ਉਨ੍ਹਾਂ ਦੱਸਿਆ ਕਿ 'ਕੈਰੀ ਆਨ ਜੱਟਾ 3' ਦੀ ਪੂਰੀ ਟੀਮ ਨਾਲ ਮਿਸਟਰ ਪਰਫੈਕਸ਼ਨਿਸਟ ਦੇ ਘਰ 'ਤੇ ਜਾਣਾ ਸਾਰਿਆਂ ਲਈ ਬਹੁਤ ਹੀ ਖਾਸ ਅਨੁਭਵ ਸੀ। ਗਿੱਪੀ ਨੇ ਦੱਸਿਆ ਕਿ ਆਮਿਰ ਖਾਨ ਉਨ੍ਹਾਂ ਦੇ ਪੁਰਾਣੇ ਦੋਸਤ ਹਨ ਅਤੇ ਉਨ੍ਹਾਂ ਦੀਆਂ ਫਿਲਮਾਂ ਨੂੰ ਹਮੇਸ਼ਾ ਸਪੋਰਟ ਕਰਦੇ ਹਨ। ਗਿੱਪੀ ਗਰੇਵਾਲ ਨੇ ਅੱਗੇ ਕਿਹਾ ਕਿ ਹਰ ਵਾਰ ਆਮਿਰ ਦੇ ਘਰ ਆਉਣਾ ਇਕ ਸੁਖਦ ਅਨੁਭਵ ਹੁੰਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਆਮਿਰ ਖਾਨ ਹਮੇਸ਼ਾ ਉਸ ਨੂੰ ਦੇਖਣ ਲਈ ਬਾਹਰ ਆਉਂਦੇ ਹਨ ਅਤੇ ਉਹ ਵੀ ਨੰਗੇ ਪੈਰੀਂ। ਗਿੱਪੀ ਨੇ ਅੱਗੇ ਕਿਹਾ ਕਿ ਇਸ ਵਾਰ ਆਮਿਰ ਦੇ ਘਰ ਬਹੁਤ ਸਾਰੇ ਲੋਕ ਸਨ। ਇਸ ਦੇ ਬਾਵਜੂਦ ਉਸ ਨੇ ਸਾਰਿਆਂ ਨੂੰ ਇਕੱਲਿਆਂ ਇੱਕੱਲਿਆਂ ਹੀ ਵਿਦਾ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਗਿੱਪੀ ਤੋਂ ਇਲਾਵਾ ਕਾਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਨੇ ਵੀ ਆਮਿਰ ਖਾਨ ਦੇ ਘਰ ਵਿੱਚ ਸ਼ਿਰਕਤ ਕੀਤੀ ਸੀ। ਕਪਿਲ ਸ਼ਰਮਾ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਅਦਾਕਾਰ ਦੇ ਘਰ ਇੱਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਸਨ।

ਦੱਸ ਦੇਈਏ ਕਿ 'ਕੈਰੀ ਆਨ ਜੱਟਾ 3' ਦੇ ਟ੍ਰੇਲਰ ਲਾਂਚ ਦੇ ਮੌਕੇ 'ਤੇ ਆਮਿਰ ਖਾਨ ਅਚਾਨਕ ਉੱਥੇ ਪਹੁੰਚ ਗਏ ਸਨ। ਗਿੱਪੀ ਅਤੇ ਪੂਰੀ ਟੀਮ ਲਈ ਇਹ ਸਰਪ੍ਰਾਈਜ਼ ਸੀ। ਹਾਲ ਹੀ 'ਚ ਗਿੱਪੀ ਨੇ ਆਮਿਰ ਦਾ ਇਸ ਕਦਮ ਲਈ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਮਿਸਟਰ ਪਰਫੈਕਸ਼ਨਿਸਟ ਦਾ ਇਹ ਸਹਿਯੋਗ ਉਨ੍ਹਾਂ ਦੀ ਫਿਲਮ ਨੂੰ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਾਉਣ 'ਚ ਮਦਦਗਾਰ ਸਾਬਤ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.