ETV Bharat / entertainment

International Villager 2: 11 ਸਾਲ ਬਾਅਦ ਫਿਰ ਇੱਕਠੇ ਨਜ਼ਰ ਆਉਣਗੇ ਗਿੱਪੀ ਗਰੇਵਾਲ ਅਤੇ ਹਨੀ ਸਿੰਘ

author img

By ETV Bharat Punjabi Team

Published : Oct 9, 2023, 4:02 PM IST

Gippy Grewal and Honey Singh: ਹਾਲ ਹੀ ਵਿੱਚ ਗਾਇਕ-ਅਦਾਕਾਰ ਗਿੱਪੀ ਗਰੇਵਾਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉਤੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰ ਨੇ ਦੱਸਿਆ ਹੈ ਕਿ ਉਹ ਰੈਪਰ ਹਨੀ ਸਿੰਘ ਨਾਲ ਐਲਬਮ ਲੈ ਕੇ ਆ ਰਿਹਾ ਹੈ।

International Villager 2
International Villager 2

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਗਲਿਆਰੇ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਪ੍ਰਸ਼ੰਸਕਾਂ ਨੂੰ ਇਹ ਪਤਾ ਲੱਗਿਆ ਕਿ 11 ਸਾਲ ਗਿੱਪੀ ਗਰੇਵਾਲ ਅਤੇ ਹਨੀ ਸਿੰਘ ਇੱਕਠੇ ਨਜ਼ਰ ਆ ਰਹੇ ਹਨ। ਜੀ ਹਾਂ, ਤੁਸੀਂ ਸਹੀ ਪੜ੍ਹਿਆ...ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉਤੇ ਦੱਸਿਆ ਹੈ ਕਿ ਉਹ ਰੈਪਰ ਹਨੀ ਸਿੰਘ ਨਾਲ ਇੰਟਰਨੈਸ਼ਨਲ ਵਿਲੇਜ਼ਰ ਦਾ ਸੀਕਵਲ (International Villager 2) ਲੈ ਕੇ ਆ ਰਹੇ ਹਨ, ਇਸ ਜਾਣਕਾਰੀ ਨੇ ਲੋਕਾਂ ਵਿੱਚ ਐਲਬਮ ਨੂੰ ਲੈ ਕੇ ਕਾਫੀ ਉਤਸ਼ਾਹ ਪੈਦਾ ਕਰ ਦਿੱਤਾ ਹੈ।

ਗਿੱਪੀ ਗਰੇਵਾਲ ਦੀ ਸਟੋਰੀ
ਗਿੱਪੀ ਗਰੇਵਾਲ ਦੀ ਸਟੋਰੀ

ਤੁਹਾਨੂੰ ਦੱਸ ਦਈਏ ਕਿ ਪਹਿਲੇ "ਇੰਟਰਨੈਸ਼ਨਲ ਵਿਲੇਜ਼ਰ" (International Villager 2) ਦੀ ਸ਼ਾਨਦਾਰ ਸਫਲਤਾ ਨੂੰ ਦੇਖਦੇ ਹੋਏ ਇਸਦੇ ਸੀਕਵਲ ਲਈ ਉਮੀਦਾਂ ਅਸਮਾਨੀ ਚੜੀਆਂ ਹੋਈਆਂ ਹਨ, ਜਦੋਂ ਕਿ ਪ੍ਰਸ਼ੰਸਕਾਂ ਨੂੰ ਐਲਬਮ ਦੇ ਵੇਰਵਿਆਂ ਨੇ ਤੰਗ ਕੀਤਾ ਹੋਇਆ ਹੈ, ਕਿਉਂਕਿ ਉਹ ਜਾਣਨ ਲਈ ਕਾਫੀ ਉਤਸ਼ਾਹਿਤ ਹਨ।

ਗਿੱਪੀ ਗਰੇਵਾਲ ਦੀ ਸਟੋਰੀ
ਗਿੱਪੀ ਗਰੇਵਾਲ ਦੀ ਸਟੋਰੀ

ਉਲੇਖਯੋਗ ਹੈ ਕਿ ਇੰਟਰਨੈਸ਼ਨਲ ਵਿਲੇਜਰ ਸਭ ਤੋਂ ਵੱਧ ਪਿਆਰੀਆਂ ਐਲਬਮਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਪੰਜਾਬੀ ਗੀਤਾਂ ਅਤੇ ਵਿਦੇਸ਼ੀ ਬੀਟਾਂ ਦੇ ਵਿਲੱਖਣ ਸੰਯੋਗ ਨਾਲ ਹਨੀ ਸਿੰਘ ਭਾਰਤੀ ਸੰਗੀਤ ਦੇ ਦ੍ਰਿਸ਼ਾਂ ਵਿੱਚ ਕ੍ਰਾਂਤੀ ਲਿਆਉਣ ਲਈ ਮਸ਼ਹੂਰ ਹੈ।

ਪਹਿਲੀ ਐਲਬਮ ਤੋਂ ਬਾਅਦ 'ਇੰਟਰਨੈਸ਼ਨਲ ਵਿਲੇਜ਼ਰ' ਦੇ ਦੂਜੇ ਭਾਗ 'ਤੇ ਬਹੁਤ ਉਮੀਦਾਂ ਲਗਾਈਆਂ ਗਈਆਂ ਹਨ, 'ਇੰਟਰਨੈਸ਼ਨਲ ਵਿਲੇਜ਼ਰ' ਨੇ 2011 ਵਿੱਚ ਡੈਬਿਊ ਕੀਤਾ ਸੀ, ਜਿਸ ਵਿੱਚ 'ਬ੍ਰਾਊਨ ਰੰਗ' ਅਤੇ 'ਹਾਈ ਹੀਲਜ਼' ਵਰਗੇ ਗੀਤਾਂ ਨੂੰ ਬਹੁਤ ਸਫਲਤਾ ਮਿਲੀ ਸੀ ਅਤੇ ਹੁਣ ਪ੍ਰਸ਼ੰਸਕ ਸਭ ਤੋਂ ਉਡੀਕੀ ਜਾ ਰਹੀ ਐਲਬਮ ਦੇ ਦੂਜੇ ਭਾਗ ਦੀ ਉਡੀਕ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.