ETV Bharat / entertainment

Mitran Da Naa Chalda On OTT: ਜੀ5 'ਤੇ ਇਸ ਦਿਨ ਦੇਖਣ ਨੂੰ ਮਿਲੇਗੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ'

author img

By

Published : Apr 12, 2023, 1:05 PM IST

ਪੰਜਾਬੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਨੂੰ ਬਾਕਸ ਆਫਿਸ 'ਤੇ ਬਹੁਤ ਵਧੀਆ ਹੁੰਗਾਰਾ ਮਿਲਿਆ, ਜਿਸ ਤੋਂ ਬਾਅਦ ਫਿਲਮ ਦੇ ਨਿਰਮਾਤਾ ਹੁਣ ਇਸ ਨੂੰ OTT ਪਲੇਟਫਾਰਮ ZEE5 'ਤੇ ਲਿਆ ਰਹੇ ਹਨ।

Mitran Da Naa Chalda On OTT
Mitran Da Naa Chalda On OTT

ਚੰਡੀਗੜ੍ਹ: ਨਿਰਦੇਸ਼ਕ ਪੰਕਜ ਬੱਤਰਾ ਦੁਆਰਾ ਨਿਰਦੇਸ਼ਿਤ ਪੰਜਾਬੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਆਪਣੇ ਵਿਸ਼ਵ ਡਿਜੀਟਲ ਪ੍ਰੀਮੀਅਰ ਲਈ ਤਿਆਰ ਹੈ। ਗਿੱਪੀ ਗਰੇਵਾਲ, ਸ਼ਵੇਤਾ ਤਿਵਾਰੀ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ ਅਤੇ ਅਨੀਤਾ ਦੇਵਗਨ ਸਟਾਰਰ ਫਿਲਮ ਨੂੰ ਬਾਕਸ ਆਫਿਸ 'ਤੇ ਵਧੀਆ ਹੁੰਗਾਰਾ ਮਿਲਿਆ, ਜਿਸ ਤੋਂ ਬਾਅਦ ਫਿਲਮ ਦੇ ਨਿਰਮਾਤਾ ਹੁਣ ਇਸਨੂੰ OTT ਪਲੇਟਫਾਰਮ ZEE5 'ਤੇ ਲਿਆ ਰਹੇ ਹਨ। 'ਮਿੱਤਰਾਂ ਦਾ ਨਾਂ ਚੱਲਦਾ' ਦਾ ਵਰਲਡ ਪ੍ਰੀਮੀਅਰ 14 ਅਪ੍ਰੈਲ ਨੂੰ ZEE5 'ਤੇ ਹੋਵੇਗਾ।


ਤੁਹਾਨੂੰ ਦੱਸ ਦਈਏ ਕਿ ਫਿਲਮ ਦੀ ਕਹਾਣੀ ਤਿੰਨ ਮੁਟਿਆਰਾਂ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਚੰਡੀਗੜ੍ਹ ਵਿੱਚ ਕੰਮ ਕਰਨ ਲਈ ਆਪਣਾ ਘਰ ਛੱਡ ਕੇ ਪੇਇੰਗ ਗੈਸਟ ਵਜੋਂ ਇਕੱਠੇ ਰਹਿੰਦੀਆਂ ਹਨ। ਕੰਮ 'ਤੇ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਲਈ ਸੰਘਰਸ਼ ਕਰਨ ਦੀ ਜ਼ਰੂਰਤ ਹੈ, ਪਰ ਉਦੋਂ ਉਹ ਕਤਲ ਦੀ ਜਾਂਚ ਵਿੱਚ ਸ਼ੱਕੀ ਹੋ ਜਾਂਦੀਆਂ ਹਨ ਤਾਂ ਸਭ ਕੁਝ ਬਦਲ ਜਾਂਦਾ ਹੈ। ਫਿਲਮ ਦੇ ਮੂਲ ਵਿੱਚ ਇੱਕ ਮਜ਼ਬੂਤ ​​ਸੰਦੇਸ਼ ਹੈ ਅਤੇ ਇਹ ਸਮਾਜ ਦੇ ਪ੍ਰਮੁੱਖ ਮੁੱਦਿਆਂ ਜਿਵੇਂ ਕਿ ਲਿੰਗ ਭੇਦ, ਕੰਮ ਵਾਲੀ ਥਾਂ 'ਤੇ ਔਰਤਾਂ ਨੂੰ ਆਉਂਦੀ ਪਰੇਸ਼ਾਨੀ ਨੂੰ ਉਜਾਗਰ ਕਰਦੀ ਹੈ।

ਨਿਰਦੇਸ਼ਕ ਪੰਕਜ ਬੱਤਰਾ ਨੇ ਫਿਲਮ ਦੇ ਬਾਰੇ ਕਿਹਾ ਕਿ ਮੈਂ ਹਮੇਸ਼ਾ ਸਾਰਥਕ ਪਰ ਮੰਨੋਰੰਜਕ ਕਹਾਣੀਆਂ ਸੁਣਾਉਂਣਾ ਚਾਹੁੰਦਾ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਆਪਣੀਆਂ ਫਿਲਮਾਂ ਰਾਹੀਂ ਅਜਿਹਾ ਕਰਨ ਦਾ ਮੌਕਾ ਮਿਲਿਆ ਹੈ। ਬਾਕਸ ਆਫਿਸ 'ਤੇ ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ZEE5 'ਤੇ ਫਿਲਮ ਨੂੰ ਰਿਲੀਜ਼ ਕਰਨ ਜਾ ਰਹੇ ਹਾਂ।

ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ ਮਿੱਤਰਾਂ ਦਾ ਨਾਂ ਚੱਲਦਾ ਵਿੱਚ ਕੰਮ ਕਰਨਾ ਘਰ ਵਰਗਾ ਮਹਿਸੂਸ ਹੋਇਆ ਕਿਉਂਕਿ ਸਾਰੀ ਕਾਸਟ, ਕਰੂ ਅਤੇ ਸਹਿ-ਅਦਾਕਾਰ ਇੰਨੇ ਦੋਸਤਾਨਾ ਸਨ ਕਿ ਸਾਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਕਿਸੇ ਫਿਲਮ ਵਿੱਚ ਕੰਮ ਕਰ ਰਹੇ ਹਾਂ। ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਨੇ ਬਾਕਸ ਆਫਿਸ ਉਤੇ ਚੰਗੀ ਕਮਾਈ ਕੀਤੀ ਸੀ, ਫਿਲਮ ਪਿਛਲੇ ਮਹੀਨੇ 8 ਮਾਰਚ ਨੂੰ ਰਿਲੀਜ਼ ਹੋਈ ਸੀ, ਫਿਲਮ ਨੂੰ ਰਾਕੇਸ਼ ਧਵਨ ਨੇ ਲਿਖਿਆ ਅਤੇ ਪੰਕਜ ਬੱਤਰਾ ਨੇ ਨਿਰਦੇਸ਼ਨ ਕੀਤਾ ਹੈ।

ਹੁਣ ਇਥੇ ਜੇਕਰ ਇਸ ਫਿਲਮ ਦੇ ਦਿੱਗਜ ਅਦਾਕਾਰ ਗਿੱਪੀ ਗਰੇਵਾਲ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਅਦਾਕਾਰ ਦੀਆਂ ਦੋ ਫਿਲਮਾਂ 'ਮੌਜਾਂ ਹੀ ਮੌਜਾਂ' ਅਤੇ 'ਕੈਰੀ ਆਨ ਜੱਟਾ 3' ਰਿਲੀਜ਼ ਲਈ ਤਿਆਰ ਹਨ, ਇਹਨਾਂ ਫਿਲਮਾਂ ਵਿੱਚ ਅਦਾਕਾਰ ਨੇ ਨਾਲ ਕਾਮੇਡੀਅਨ ਬਿਨੂੰ ਢਿਲੋਂ ਅਤੇ ਕਰਮਜੀਤ ਅਨਮੋਲ ਵੀ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। 'ਕੈਰੀ ਆਨ ਜੱਟਾ 3' ਦੀ ਪਹਿਲੀ ਲੁੱਕ ਜਾਰੀ ਹੋ ਗਈ ਹੈ।

ਇਹ ਵੀ ਪੜ੍ਹੋ: Jallianwala Bagh Massacre: 'ਸਰਦਾਰ ਊਧਮ' ਤੋਂ ਲੈ ਕੇ 'ਫਿਲੌਰੀ' ਤੱਕ, ਇਨ੍ਹਾਂ ਬਾਲੀਵੁੱਡ ਫਿਲਮਾਂ 'ਚ ਨਜ਼ਰ ਆਉਂਦਾ ਹੈ ਜਲ੍ਹਿਆਂਵਾਲੇ ਬਾਗ ਦਾ ਦਰਦ

ETV Bharat Logo

Copyright © 2024 Ushodaya Enterprises Pvt. Ltd., All Rights Reserved.