ETV Bharat / entertainment

Jallianwala Bagh Massacre: 'ਸਰਦਾਰ ਊਧਮ' ਤੋਂ ਲੈ ਕੇ 'ਫਿਲੌਰੀ' ਤੱਕ, ਇਨ੍ਹਾਂ ਬਾਲੀਵੁੱਡ ਫਿਲਮਾਂ 'ਚ ਨਜ਼ਰ ਆਉਂਦਾ ਹੈ ਜਲ੍ਹਿਆਂਵਾਲੇ ਬਾਗ ਦਾ ਦਰਦ

author img

By

Published : Apr 12, 2023, 12:04 PM IST

Jallianwala Bagh Massacre
Jallianwala Bagh Massacre

Jallianwala Bagh Massacre: 13 ਅਪ੍ਰੈਲ 1919 ਦਾ ਦਿਨ ਇਤਿਹਾਸ ਦੇ ਕਾਲੇ ਦਿਨਾਂ ਵਿੱਚ ਗਿਣਿਆ ਜਾਂਦਾ ਹੈ, ਜਿਸ ਨੂੰ ਸ਼ਾਇਦ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਹੀ ਕਾਰਨ ਹੈ ਕਿ ਉਦੋਂ ਤੋਂ ਲੈ ਕੇ ਅੱਜ ਤੱਕ ਬਾਲੀਵੁੱਡ 'ਚ ਇਸ ਘਟਨਾ 'ਤੇ ਆਧਾਰਿਤ ਕਈ ਫਿਲਮਾਂ ਬਣ ਚੁੱਕੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਜ਼ਖਮ ਇਕ ਵਾਰ ਫਿਰ ਤਾਜ਼ਾ ਹੋ ਜਾਂਦੇ ਹਨ।

ਹੈਦਰਾਬਾਦ: 13 ਅਪ੍ਰੈਲ ਨੂੰ 104 ਸਾਲ ਪਹਿਲਾਂ ਬ੍ਰਿਗੇਡੀਅਰ-ਜਨਰਲ ਰੇਜੀਨਾਲਡ ਡਾਇਰ ਨੇ ਵਿਸਾਖੀ ਦੇ ਮੌਕੇ 'ਤੇ ਪੰਜਾਬ ਦੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਇਕੱਠੇ ਹੋਏ ਨਿਹੱਥੇ ਪ੍ਰਦਰਸ਼ਨਕਾਰੀਆਂ ਅਤੇ ਸ਼ਰਧਾਲੂਆਂ ਨੂੰ ਬੇਰਹਿਮੀ ਨਾਲ ਕਤਲ ਕਰਨ ਦਾ ਹੁਕਮ ਦਿੱਤਾ ਸੀ। ਕਈ ਲੋਕਾਂ ਨੇ ਮੌਤਾਂ ਦੇ ਪ੍ਰਤੀਕਰਮ ਵਿੱਚ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਕਈ ਫਿਲਮ ਨਿਰਮਾਤਾਵਾਂ ਨੇ ਦਰਸ਼ਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੁਖਾਂਤ ਵਾਲੀ ਥਾਂ 'ਤੇ ਦ੍ਰਿਸ਼ ਕਿਹੋ ਜਿਹਾ ਸੀ। ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਉਜਾਗਰ ਕਰਨ ਵਾਲੀਆਂ ਕੁਝ ਫਿਲਮਾਂ 'ਤੇ ਇੱਕ ਨਜ਼ਰ ਮਾਰੋ।

ਸਰਦਾਰ ਊਧਮ
ਸਰਦਾਰ ਊਧਮ

ਸਰਦਾਰ ਊਧਮ: 'ਸਰਦਾਰ ਊਧਮ' ਆਜ਼ਾਦੀ ਘੁਲਾਟੀਏ ਸਰਦਾਰ ਊਧਮ ਸਿੰਘ ਦੀ ਬਾਇਓਪਿਕ ਹੈ, ਜਿਸ ਨੇ 1919 ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ 1940 ਵਿੱਚ ਬ੍ਰਿਟਿਸ਼ ਭਾਰਤ ਵਿੱਚ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੀ ਹੱਤਿਆ ਕਰ ਦਿੱਤੀ ਸੀ। ਸ਼ੂਜੀਤ ਸਰਕਾਰ ਦੁਆਰਾ ਨਿਰਦੇਸ਼ਤ, ਅਦਾਕਾਰ ਵਿੱਕੀ ਕੌਸ਼ਲ ਨੇ ਇਸ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਇਆ। ਫਿਲਮ ਦਾ ਪ੍ਰੀਮੀਅਰ ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਕੀਤਾ ਗਿਆ ਸੀ ਅਤੇ ਅਦਾਕਾਰ ਵਿੱਕੀ ਨੂੰ ਫਿਲਮ ਵਿੱਚ ਆਪਣੇ ਪ੍ਰਦਰਸ਼ਨ ਲਈ ਬਹੁਤ ਪ੍ਰਸ਼ੰਸਾ ਮਿਲੀ।

'ਦਿ ਲੀਜੈਂਡ ਆਫ਼ ਭਗਤ ਸਿੰਘ'
'ਦਿ ਲੀਜੈਂਡ ਆਫ਼ ਭਗਤ ਸਿੰਘ'

'ਦਿ ਲੀਜੈਂਡ ਆਫ਼ ਭਗਤ ਸਿੰਘ': ਰਾਜਕੁਮਾਰ ਸੰਤੋਸ਼ੀ ਦੁਆਰਾ ਨਿਰਦੇਸ਼ਤ ਫਿਲਮ 7 ਜੂਨ, 2002 ਨੂੰ ਰਿਲੀਜ਼ ਹੋਈ ਸੀ, 'ਦਿ ਲੀਜੈਂਡ ਆਫ਼ ਭਗਤ ਸਿੰਘ' ਸਮਾਜਵਾਦੀ ਕ੍ਰਾਂਤੀਕਾਰੀ ਭਗਤ ਸਿੰਘ ਦੇ ਜੀਵਨ ਦੁਆਲੇ ਘੁੰਮਦੀ ਹੈ, ਜਿਸਨੇ ਭਾਰਤ ਦੀ ਆਜ਼ਾਦੀ ਲਈ ਲੜਾਈ ਲੜੀ ਸੀ। ਫਿਲਮ ਭਗਤ ਸਿੰਘ ਦੇ ਬਚਪਨ ਤੋਂ ਲੈ ਕੇ ਉਸ ਦੇ ਜੀਵਨ ਨੂੰ ਦਰਸਾਉਂਦੀ ਹੈ ਜਦੋਂ ਉਸਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਆਪਣੀ ਅੱਖੀ ਦੇਖਿਆ ਸੀ। ਅਜੈ ਦੇਵਗਨ ਨੇ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਸੀ।

ਰੰਗ ਦੇ ਬਸੰਤੀ
ਰੰਗ ਦੇ ਬਸੰਤੀ

ਰੰਗ ਦੇ ਬਸੰਤੀ: ਹਾਲਾਂਕਿ ਫਿਲਮ ਦੀ ਕਹਾਣੀ ਪੂਰੀ ਤਰ੍ਹਾਂ ਕਤਲੇਆਮ 'ਤੇ ਆਧਾਰਿਤ ਨਹੀਂ ਸੀ, ਪਰ ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮਹਿਰਾ ਨੇ ਤ੍ਰਾਸਦੀ ਅਤੇ ਆਜ਼ਾਦੀ ਘੁਲਾਟੀਆਂ 'ਤੇ ਇਸ ਦੇ ਪ੍ਰਭਾਵ ਨੂੰ ਦਰਸਾਉਣ ਲਈ ਫਿਲਮ ਵਿੱਚ ਕਈ ਦ੍ਰਿਸ਼ ਪੇਸ਼ ਕੀਤੇ।

ਫਿਲੌਰੀ
ਫਿਲੌਰੀ

ਫਿਲੌਰੀ: ਰੋਮਾਂਟਿਕ ਡਰਾਮਾ ਫਿਲਮ ਵਿੱਚ ਅਨੁਸ਼ਕਾ ਸ਼ਰਮਾ ਅਤੇ ਦਿਲਜੀਤ ਦੁਸਾਂਝ ਮੁੱਖ ਭੂਮਿਕਾਵਾਂ ਵਿੱਚ ਸਨ। ਕਹਾਣੀ ਇੱਕ ਆਤਮਾ ਦੁਆਲੇ ਘੁੰਮਦੀ ਹੈ ਜੋ ਆਪਣੇ ਪ੍ਰੇਮੀ ਦੇ ਗਾਇਬ ਹੋਣ ਤੋਂ ਬਾਅਦ ਸ਼ਾਂਤੀ ਪ੍ਰਾਪਤ ਕਰਨ ਵਿੱਚ ਅਸਮਰੱਥ ਹੈ। ਉਸਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸ ਦੇ ਪ੍ਰੇਮੀ ਦਾ ਜਲ੍ਹਿਆਂਵਾਲਾ ਬਾਗ ਵਿੱਚ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।

ਜਲ੍ਹਿਆਂਵਾਲਾ ਬਾਗ ਦੇ ਸਾਕੇ ਉਤੇ ਬਾਲੀਵੁੱਡ ਫਿਲਮਾਂ
ਜਲ੍ਹਿਆਂਵਾਲਾ ਬਾਗ ਦੇ ਸਾਕੇ ਉਤੇ ਬਾਲੀਵੁੱਡ ਫਿਲਮਾਂ

ਜਲ੍ਹਿਆਂਵਾਲਾ ਬਾਗ: ਬਲਰਾਜ ਤਾਹ ਦੁਆਰਾ ਨਿਰਦੇਸ਼ਤ ਫਿਲਮ ਵਿੱਚ ਵਿਨੋਦ ਖੰਨਾ, ਪਰੀਕਸ਼ਤ ਸਾਹਨੀ, ਸ਼ਬਾਨਾ ਆਜ਼ਮੀ, ਗੁਲਜ਼ਾਰ ਅਤੇ ਦੀਪਤੀ ਨਵਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਸ ਵਿੱਚ ਸ਼ਹੀਦ ਊਧਮ ਸਿੰਘ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ, ਜਿਸ ਨੇ ਜਲ੍ਹਿਆਂਵਾਲਾ ਬਾਗ ਕਾਂਡ ਦਾ ਬਦਲਾ ਲੈਣ ਲਈ 1940 ਵਿੱਚ ਮਾਈਕਲ ਓਡਵਾਇਰ ਦਾ ਕਤਲ ਕੀਤਾ ਸੀ।

ਇਹ ਵੀ ਪੜ੍ਹੋ: Punjabi Film Brown Babe: ਲੰਦਨ ਪੁੱਜੀ ਪੰਜਾਬੀ ਫਿਲਮ ‘ਬਰਾਊਨ ਬਾਬੇ’ ਦੀ ਟੀਮ, ਸ਼ੂਟਿੰਗ ਹੋਈ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.