ETV Bharat / entertainment

Dunki Promotion: ਫਿਲਮ ਰਿਲੀਜ਼ ਹੋਣ ਤੋਂ ਪਹਿਲਾ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ 'ਤੇ ਦਿਖਾਇਆ ਗਿਆ ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਦਾ ਟ੍ਰੇਲਰ

author img

By ETV Bharat Entertainment Team

Published : Dec 20, 2023, 11:01 AM IST

Dunki Promotion in Dubai: ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਡੰਕੀ' ਦਾ ਟ੍ਰੇਲਰ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ 'ਤੇ ਦਿਖਾਇਆ ਗਿਆ। ਇਸ ਦੌਰਾਨ ਫਿਲਮ ਦੇ ਪ੍ਰਮੋਸ਼ਨ ਲਈ ਸਪੈਸ਼ਲ ਡ੍ਰੋਨ ਸ਼ੋਅ ਵੀ ਆਯੋਜਿਤ ਕੀਤਾ ਗਿਆ।

Dunki Promotion in Dubai
Dunki Promotion in Dubai

ਦੁਬਈ: ਅਦਾਕਾਰ ਸ਼ਾਹਰੁਖ ਖਾਨ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਡੰਕੀ' ਦੇ ਪ੍ਰਮੋਸ਼ਨ 'ਚ ਵਿਅਸਤ ਹਨ। ਬੀਤੇ ਮੰਗਲਵਾਰ ਨੂੰ ਫਿਲਮ ਦਾ ਟ੍ਰੇਲਰ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ 'ਤੇ ਚਲਾਇਆ ਗਿਆ। ਇਸਦੇ ਨਾਲ ਹੀ, ਕਿੰਗ ਖਾਨ ਦੀ ਫਿਲਮ ਦੇ ਪ੍ਰਮੋਸ਼ਨ ਲਈ ਇੱਕ ਸਪੈਸ਼ਲ ਡ੍ਰੋਨ ਸ਼ੋਅ ਵੀ ਆਯੋਜਿਤ ਕੀਤਾ ਗਿਆ। ਇਸ ਸ਼ੋਅ ਦੀਆ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ।

ਸ਼ਾਹਰੁਖ ਖਾਨ ਦੀ ਮੌਜ਼ੂਦਗੀ 'ਚ ਇਸ ਪਲ ਨੂੰ ਦੇਖਣ ਲਈ ਪ੍ਰਸ਼ੰਸਕ ਵੱਡੀ ਗਿਣਤੀ 'ਚ ਇਕੱਠੇ ਹੋਏ। ਸ਼ੋਅ ਦੇ ਦੌਰਾਨ ਕਈ ਡ੍ਰੋਨ ਨਜ਼ਰ ਆਏ। ਇਸ ਦੌਰਾਨ ਸ਼ਾਹਰੁਖ ਖਾਨ ਦੇ ਨਾਮ ਤੋਂ ਲੈ ਕੇ 'ਡੰਕੀ' ਦੇ ਟਾਈਟਲ ਅਤੇ ਕਿੰਗ ਖਾਨ ਦੇ ਸਿਗਨੇਚਰ ਓਪਨ ਆਰਮ ਪੋਜ਼ ਦੇ ਪੈਟਰਨ ਨੂੰ ਡ੍ਰੋਨ ਦੁਆਰਾ ਬੱਦਲ 'ਚ ਬਣਾਇਆ ਗਿਆ ਸੀ। ਇਸ ਪ੍ਰੋਗਰਾਮ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ।

ਅਦਾਕਾਰ ਸ਼ਾਹਰੁਖ ਖਾਨ ਦੇ ਫੈਨ ਕਲੱਬ srk universe ਨੇ ਗ੍ਰੈਂਡ ਇਵੈਂਟ ਤੋਂ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆ ਹਨ। ਵਾਈਰਲ ਤਸਵੀਰਾਂ 'ਚ ਕਿੰਗ ਖਾਨ ਦੀ ਝਲਕ ਵੀ ਦੇਖੀ ਜਾ ਸਕਦੀ ਹੈ। ਉਨ੍ਹਾਂ ਨੇ ਬਲੈਕ ਟੀ-ਸ਼ਰਟ ਅਤੇ ਮੈਚਿੰਗ ਡੇਨਿਮ ਦੇ ਨਾਲ ਰੈਡ ਜੈਕੇਟ ਅਤੇ ਬਲੈਕ ਸਨਗਲਾਸ ਪਾਏ ਹੋਏ ਸੀ। ਦੁਬਈ 'ਚ ਫਿਲਮ ਦੇ ਪ੍ਰਮੋਸ਼ਨ ਦੌਰਾਨ ਸ਼ਾਹਰੁਖ ਖਾਨ ਕਾਫ਼ੀ ਕੂਲ ਅੰਦਾਜ਼ 'ਚ ਨਜ਼ਰ ਆਏ। ਇਸ ਪ੍ਰੋਗਰਾਮ 'ਚ ਸ਼ਾਹਰੁਖ ਖਾਨ ਤੋਂ ਇਲਾਵਾ ਫਿਲਮ ਦੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਅਤੇ ਲੇਖਕ ਅਭਿਜਾਤ ਜੋਸ਼ੀ ਵੀ ਮੌਜ਼ੂਦ ਸੀ।

ਫਿਲਮ 'ਡੰਕੀ' ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫਿਲਮ 'ਚ ਸ਼ਾਹਰੁਖ ਖਾਨ ਤੋਂ ਇਲਾਵਾ ਤਾਪਸੀ ਪੰਨੂ, ਬੋਮਨ ਈਰਾਨੀ ਅਤੇ ਵਿੱਕੀ ਕੌਸ਼ਲ ਵੀ ਮੁੱਖ ਭੂਮਿਕਾਵਾਂ 'ਚ ਹਨ। ਅਭਿਜਾਤ ਜੋਸ਼ੀ, ਰਾਜਕੁਮਾਰ ਹਿਰਾਨੀ ਅਤੇ ਕਨਿਕਾ ਢਿੱਲੋਂ ਦੁਆਰਾ ਲਿਖੀ 'ਡੰਕੀ' ਚਾਰ ਦੋਸਤਾਂ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ। ਇਹ ਕਹਾਣੀ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੀਤੇ ਗਏ ਔਖੇ, ਪਰ ਜੀਵਨ ਨੂੰ ਬਦਲਣ ਵਾਲੇ ਸਫ਼ਰ ਨੂੰ ਦਰਸਾਉਂਦੀ ਹੈ। ਅਸਲ ਜ਼ਿੰਦਗੀ ਦੇ ਤਜ਼ਰਬਿਆਂ ਤੋਂ ਪ੍ਰੇਰਿਤ ਫਿਲਮ 'ਡੰਕੀ' ਪਿਆਰ ਅਤੇ ਦੋਸਤੀ ਦੀ ਇੱਕ ਕਹਾਣੀ ਹੈ। ਇਹ ਫਿਲਮ 21 ਦਸੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.