ETV Bharat / entertainment

Diljit Dosanjh: ਗਾਇਕ ਦਿਲਜੀਤ ਦੁਸਾਂਝ ਨੇ ਫਿਰ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਕਲਾਕਾਰ

author img

By ETV Bharat Punjabi Team

Published : Oct 13, 2023, 11:22 AM IST

Rod Laver Arena In Melbourne: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ, ਗਾਇਕ ਮੈਲਬੌਰਨ ਵਿੱਚ ਰੋਡ ਲੇਬਰ ਅਰੀਨਾ ਨੂੰ ਸੋਲਡ ਆਊਟ ਕਰਨ ਵਾਲਾ ਪਹਿਲਾਂ ਭਾਰਤੀ ਕਲਾਕਾਰ ਬਣ ਗਿਆ ਹੈ।

Diljit Dosanjh
Diljit Dosanjh

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਦੁਨੀਆਂ ਭਰ ਦੇ ਲੋਕ ਉਸ ਦੇ ਗੀਤਾਂ ਦੇ ਦੀਵਾਨੇ ਹਨ। ਦਿਲਜੀਤ ਨੇ ਪੰਜਾਬੀ ਸਿਨੇਮਾ ਤੋਂ ਲੈ ਕੇ ਬਾਲੀਵੁੱਡ ਤੱਕ ਵੱਡਾ ਨਾਮ ਕਮਾਇਆ ਹੈ। ਇਸ ਦੌਰਾਨ ਅਦਾਕਾਰ ਨੇ ਵਿਦੇਸ਼ੀ ਧਰਤੀ 'ਤੇ ਆਪਣੇ ਦੇਸੀ ਗੀਤਾਂ ਨਾਲ ਹਲਚਲ ਮਚਾ ਰੱਖੀ ਹੈ।

ਗਾਇਕ-ਅਦਾਕਾਰ (Diljit Dosanjh Melbourne show) ਇੰਨੀ ਦਿਨੀਂ ਆਸਟ੍ਰੇਲੀਆ-ਨਿਊਜ਼ੀਲੈਂਡ 'ਬੌਰਨ ਟੂ ਸ਼ਾਈਨ' ਟੂਰ ਦੀ ਸ਼ੁਰੂਆਤ ਕਰਨ ਦੀ ਤਿਆਰ ਕਰ ਰਹੇ ਹਨ। ਹੁਣ ਅਦਾਕਾਰ ਨੇ ਹੁਣ ਇੱਕ ਅਜਿਹਾ ਕਾਰਨਾਮਾ ਕੀਤਾ ਹੈ, ਜਿਸ ਨੇ ਹਰ ਭਾਰਤੀ ਨੂੰ ਖੁਸ਼ੀ ਦਿੱਤੀ ਹੈ, ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਅਦਾਕਾਰ-ਗਾਇਕ ਮੈਲਬੌਰਨ ਵਿੱਚ ਰੋਡ ਲੇਬਰ ਅਰੀਨਾ ਨੂੰ ਸੋਲਡ ਆਊਟ ਕਰਨ ਵਾਲੇ ਪਹਿਲੇ ਭਾਰਤੀ ਅਤੇ ਪੰਜਾਬੀ ਗਾਇਕ ਬਣ ਗਏ ਹਨ। ਇਸ ਤੋਂ ਇਲਾਵਾ ਟਿਕਟਾਂ ਦੇ ਮਾਮਲੇ ਵਿੱਚ ਵੀ ਅਦਾਕਾਰ-ਗਾਇਕ ਪਹਿਲੇ ਅਜਿਹੇ ਕਲਾਕਾਰ ਬਣ ਗਏ ਹਨ, ਜਿਹਨਾਂ ਦੀਆਂ ਇੰਨੀਆਂ ਟਿਕਟਾਂ ਵਿਕੀਆਂ ਹਨ। ਤਹਾਨੂੰ ਦੱਸ ਦਈਏ ਕਿ ਰੋਡ ਲੇਬਰ ਅਰੀਨਾ (Diljit Dosanjh Rod Laver Arena) ਇੱਕ ਅਜਿਹਾ ਅਖਾੜਾ ਹੁੰਦਾ ਹੈ, ਜਿਸ ਵਿੱਚ 1.5 ਮਿਲੀਅਨ ਤੋਂ ਜਿਆਦਾ ਲੋਕ ਬੈਠ ਸਕਦੇ ਹਨ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੋਚੇਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕਰਨ ਵਾਲੇ ਦਿਲਜੀਤ ਪਹਿਲੇ ਪੰਜਾਬੀ ਭਾਰਤੀ ਬਣ ਗਏ ਸਨ। ਸਮਾਗਮ ਵਿੱਚ ਗਾਇਕ ਦੇ ਪ੍ਰਦਰਸ਼ਨ ਨੇ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੱਤੇ ਸਨ।

ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਇੰਨੀਂ ਦਿਨੀਂ ਆਪਣੀਆਂ ਕਈ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹੈ, ਜਿਸ ਵਿੱਚ ਪਰਿਣੀਤੀ ਚੋਪੜਾ ਨਾਲ 'ਚਮਕੀਲਾ', ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਨਾਲ 'ਰੰਨਾਂ 'ਚ ਧੰਨਾ' ਅਤੇ ਨੀਰੂ ਬਾਜਵਾ ਨਾਲ 'ਜੱਟ ਐਂਡ ਜੂਲੀਅਟ 3' ਆਦਿ ਹਨ। ਇਸ ਤੋਂ ਇਲਾਵਾ ਅਦਾਕਾਰ-ਗਾਇਕ ਦੇ ਕਈ ਗੀਤ ਵੀ ਇੰਨੀਂ ਦਿਨੀਂ ਸਫ਼ਲਤਾ ਦੀਆਂ ਉਚਾਈਆਂ ਨੂੰ ਛੂਹ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.