ਬੀ ਪਰਾਕ ਨੇ ਪੂਰੀ ਕੀਤੀ 'ਐਨੀਮਲ' ਦੇ ਆਉਣ ਵਾਲੇ ਕਲਾਈਮੈਕਸ ਗੀਤ ਦੀ ਰਿਕਾਰਡਿੰਗ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ
Published: Nov 17, 2023, 3:40 PM

ਬੀ ਪਰਾਕ ਨੇ ਪੂਰੀ ਕੀਤੀ 'ਐਨੀਮਲ' ਦੇ ਆਉਣ ਵਾਲੇ ਕਲਾਈਮੈਕਸ ਗੀਤ ਦੀ ਰਿਕਾਰਡਿੰਗ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ
Published: Nov 17, 2023, 3:40 PM
Animal Upcoming Climax Song: ਹਾਲ ਹੀ ਵਿੱਚ ਗਾਇਕ ਬੀ ਪਰਾਕ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਫਿਲਮ ਐਨੀਮਲ ਦੇ ਆਉਣ ਵਾਲੇ ਕਲਾਈਮੈਕਸ ਗੀਤ ਨੂੰ ਪੂਰਾ ਕਰ ਲਿਆ ਹੈ। ਅਜਿਹੇ 'ਚ ਹੁਣ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਹੈ। ਉਹ ਗੀਤ ਨੂੰ ਜਲਦੀ ਰਿਲੀਜ਼ ਕਰਨ ਲਈ ਕਹਿ ਰਹੇ ਹਨ।
ਹੈਦਰਾਬਾਦ: ਬਾਲੀਵੁੱਡ ਦੇ ਖੂਬਸੂਰਤ ਅਦਾਕਾਰ ਰਣਬੀਰ ਕਪੂਰ ਅਤੇ ਅਨਿਲ ਕਪੂਰ ਸਟਾਰਰ ਫਿਲਮ 'ਐਨੀਮਲ' ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਹੁਣ ਤੱਕ ਇਸ ਫਿਲਮ ਦਾ ਟੀਜ਼ਰ ਅਤੇ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਸ ਤੋਂ ਬਾਅਦ ਦਰਸ਼ਕਾਂ 'ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।
ਹੁਣ ਇਸ ਫਿਲਮ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਫਿਲਮ ਦਾ ਕਲਾਈਮੈਕਸ ਗੀਤ ਜਲਦ ਹੀ ਰਿਲੀਜ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਗਾਇਕ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਆਉਣ ਵਾਲੇ ਕਲਾਈਮੈਕਸ ਗੀਤ ਦੇ ਪੂਰਾ ਹੋਣ ਦੀ ਜਾਣਕਾਰੀ ਦਿੱਤੀ ਹੈ।
ਗਾਇਕ ਬੀ ਪਰਾਕ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ, 'ਰਣਬੀਰ ਕਪੂਰ ਦੀ ਫਿਲਮ 'ਐਨੀਮਲ' 'ਚ ਸਾਡਾ ਗੀਤ ਪੂਰਾ ਹੋ ਗਿਆ ਹੈ। ਸਾਡਾ ਸੁਪਨਾ ਸੀ ਕਿ ਅਸੀਂ ਰਣਬੀਰ ਕਪੂਰ ਅਤੇ ਸੰਦੀਪ ਰੈਡੀ ਵਾਂਗਾ ਲਈ ਗੀਤ ਪੇਸ਼ ਕਰਾਂ ਅਤੇ ਵਿਸ਼ਵਾਸ ਕਰੋ ਕਿ ਇਹ ਗੀਤ ਤੁਹਾਨੂੰ ਬਹੁਤ ਭਾਵੁਕ ਕਰ ਦੇਵੇਗਾ।' ਬੀ ਪਰਾਕ ਨੇ ਅੱਗੇ ਦੱਸਿਆ, 'ਫਿਲਮ 'ਐਨੀਮਲ' ਦਾ ਇਹ ਕਲਾਈਮੈਕਸ ਗੀਤ ਗਾਇਕ ਜਾਨੀ ਨੇ ਲਿਖਿਆ ਹੈ, 'ਇਹ ਪਿਉ-ਪੁੱਤ ਦੇ ਖੂਬਸੂਰਤ ਰਿਸ਼ਤੇ 'ਤੇ ਆਧਾਰਿਤ ਹੈ। ਮੈਂ ਇਸ ਕਲਾਈਮੈਕਸ ਗੀਤ ਲਈ ਬਹੁਤ ਉਤਸ਼ਾਹਿਤ ਹਾਂ।'
- Hua Main song out: 'ਐਨੀਮਲ' ਦਾ ਪਹਿਲਾਂ ਰੁਮਾਂਟਿਕ ਗੀਤ ਹੋਇਆ ਰਿਲੀਜ਼, ਹੱਦ ਤੋਂ ਜਿਆਦਾ ਰੁਮਾਂਸ ਕਰਦੇ ਨਜ਼ਰ ਆਏ ਰਣਬੀਰ-ਰਸ਼ਮਿਕਾ
- Song Satranga Out: ਕਰਵਾ ਚੌਥ ਸਪੈਸ਼ਲ ਹੈ 'ਐਨੀਮਲ' ਦਾ 'ਸਤਰੰਗ' ਗੀਤ, ਰਣਬੀਰ ਕਪੂਰ-ਰਸ਼ਮਿਕਾ ਮੰਡਾਨਾ ਦੀ ਕੈਮਿਸਟਰੀ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ
- Ranbir Kapoor Animal: ਅਮਰੀਕਾ 'ਚ ਇੰਨੀਆਂ ਸਕ੍ਰੀਨਜ਼ 'ਤੇ ਰਿਲੀਜ਼ ਹੋਵੇਗੀ 'ਐਨੀਮਲ', ਰਣਬੀਰ ਕਪੂਰ ਨੇ ਸ਼ਾਹਰੁਖ ਖਾਨ ਨੂੰ ਛੱਡਿਆ ਪਿੱਛੇ
ਉਲੇਖਯੋਗ ਹੈ ਕਿ ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ 'ਐਨੀਮਲ' ਇਸ ਸਾਲ ਦੀਆਂ ਸਭ ਤੋਂ ਉਡੀਕੀਆਂ ਜਾ ਰਹੀਆਂ ਫਿਲਮਾਂ 'ਚੋਂ ਇੱਕ ਹੈ। ਖਬਰਾਂ ਮੁਤਾਬਕ 'ਐਨੀਮਲ' ਇੱਕ ਖੂਨੀ ਗੈਂਗਸਟਰ ਡਰਾਮਾ ਫਿਲਮ ਹੈ। ਫਿਲਮ 'ਚ ਰਣਬੀਰ ਤੋਂ ਇਲਾਵਾ ਬੌਬੀ ਦਿਓਲ, ਤ੍ਰਿਪਤੀ ਡਿਮਰੀ ਅਤੇ ਰਸ਼ਮਿਕਾ ਮੰਡਾਨਾ ਮੁੱਖ ਭੂਮਿਕਾਵਾਂ 'ਚ ਹਨ। 'ਐਨੀਮਲ' ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਨੇ ਕੀਤਾ ਹੈ। ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' 1 ਦਸੰਬਰ ਨੂੰ ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ 'ਚ ਰਿਲੀਜ਼ ਹੋਵੇਗੀ।
