Song Satranga Out: ਕਰਵਾ ਚੌਥ ਸਪੈਸ਼ਲ ਹੈ 'ਐਨੀਮਲ' ਦਾ 'ਸਤਰੰਗ' ਗੀਤ, ਰਣਬੀਰ ਕਪੂਰ-ਰਸ਼ਮਿਕਾ ਮੰਡਾਨਾ ਦੀ ਕੈਮਿਸਟਰੀ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

author img

By ETV Bharat Punjabi Desk

Published : Oct 27, 2023, 4:03 PM IST

Song Satranga Out

Animal Second Song: ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਐਨੀਮਲ ਦੇ ਮੇਕਰਜ਼ ਨੇ ਸ਼ੁੱਕਰਵਾਰ ਨੂੰ ਸਤਰੰਗ ਗੀਤ ਨੂੰ ਰਿਲੀਜ਼ ਕਰ ਦਿੱਤਾ ਹੈ। ਐਨੀਮਲ ਇਹ ਦੂਜਾ ਗੀਤ ਸੋਸ਼ਲ ਮੀਡੀਆ 'ਤੇ ਸਕਾਰਾਤਮਕ ਹੁੰਗਾਰਾ ਪ੍ਰਾਪਤ ਕਰ ਰਿਹਾ ਹੈ।

ਹੈਦਰਾਬਾਦ: ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ (Animal second song OUT) ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ਐਨੀਮਲ ਇੰਨੀਂ ਦਿਨੀਂ ਚਰਚਾ ਵਿੱਚ ਹੈ। ਨਿਰਮਾਤਾਵਾਂ ਨੇ ਹੁਣੇ ਹੀ ਫਿਲਮ ਦਾ ਦੂਸਰਾ ਗੀਤ ਰਿਲੀਜ਼ ਕੀਤਾ ਹੈ, ਜਿਸਦਾ ਸਿਰਲੇਖ ਹੈ ਸਤਰੰਗ। ਇਹ ਖੂਬਸੂਰਤ ਆਵਾਜ਼ ਵਾਲੇ ਗਾਇਕ ਅਰਿਜੀਤ ਸਿੰਘ ਦੁਆਰਾ ਗਾਇਆ ਗਿਆ ਹੈ। ਇਸ ਗੀਤ 'ਚ ਰਣਬੀਰ ਅਤੇ ਰਸ਼ਮੀਕਾ ਕਰਵਾ ਚੌਥ ਮਨਾਉਂਦੇ ਨਜ਼ਰ ਆ ਰਹੇ ਹਨ।

ਸੰਦੀਪ ਰੈੱਡੀ ਵਾਂਗਾ (Animal second song OUT) ਦੁਆਰਾ ਨਿਰਦੇਸ਼ਿਤ ਅਤੇ ਰਣਬੀਰ ਕਪੂਰ, ਅਨਿਲ ਕਪੂਰ, ਰਸ਼ਮੀਕਾ ਮੰਡਨਾ, ਬੌਬੀ ਦਿਓਲ ਸਟਾਰਰ ਇਹ ਫਿਲਮ ਘੋਸ਼ਣਾ ਹੋਣ ਤੋਂ ਬਾਅਦ ਹੀ ਲਗਾਤਾਰ ਸੁਰਖ਼ੀਆਂ ਵਿੱਚ ਹੈ। ਪਹਿਲੇ ਟਰੈਕ 'ਹੁਆ ਮੈਂ' ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ।

ਸਤਰੰਗ ਨੂੰ ਰਿਲੀਜ਼ ਕਰਨ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਸਕਾਰਾਤਮਕ ਹੁੰਗਾਰੇ ਨਾਲ ਭਰ ਗਿਆ। ਪ੍ਰਸ਼ੰਸਕ ਅਰਿਜੀਤ ਅਤੇ ਸੰਦੀਪ ਵਾਂਗਾ ਦੀ ਤਾਰੀਫ਼ ਕਰ ਰਹੇ ਹਨ।

  • " class="align-text-top noRightClick twitterSection" data="">

ਗਾਣੇ ਦੇ ਵੀਡੀਓ (Satranga Out) ਵਿੱਚ ਰਸ਼ਮੀਕਾ ਨੂੰ ਰਣਬੀਰ ਲਈ ਕਰਵਾ ਚੌਥ ਮਨਾਉਂਦੇ ਹੋਏ ਦਿਖਾਇਆ ਗਿਆ ਹੈ, ਪਰ ਉਹਨਾਂ ਦਾ ਰਿਸ਼ਤਾ ਇੱਕ ਗੜਬੜ ਵਾਲਾ ਮੋੜ ਲੈ ਲੈਂਦਾ ਹੈ, ਪਿਆਰ ਅਤੇ ਦਿਲ ਟੁੱਟਣ ਦੇ ਪਲਾਂ ਦੇ ਨਾਲ ਸਭ ਨੂੰ ਅਰਿਜੀਤ ਸਿੰਘ ਦੇ ਮਨਮੋਹਕ ਗੀਤ ਨੇ ਆਪਣੇ ਵੱਲ ਖਿੱਚਿਆ ਹੈ। ਗੀਤ ਦਾ ਹਿੰਦੀ ਵਿੱਚ ਸਤਰੰਗ ਸਿਰਲੇਖ ਹੈ ਅਤੇ ਹੋਰ ਭਾਸ਼ਾਵਾਂ ਵਿੱਚ ਵੱਖ-ਵੱਖ ਸਿਰਲੇਖ ਹਨ।

ਐਨੀਮਲ ਇੱਕ ਪਿਤਾ-ਪੁੱਤਰ ਦੀ ਕਹਾਣੀ ਹੈ, ਜਿਸ ਵਿੱਚ ਰਣਬੀਰ ਕਪੂਰ ਇੱਕ ਵਿਅਕਤੀ ਦੀ ਭੂਮਿਕਾ ਨਿਭਾ ਰਿਹਾ ਹੈ, ਜੋ ਆਪਣੇ ਪਰਿਵਾਰ ਅਤੇ ਉਹਨਾਂ ਦੇ ਡੂੰਘੇ ਰਾਜ਼ਾਂ ਦੀ ਰੱਖਿਆ ਲਈ ਸਮਰਪਿਤ ਹੈ। ਅਨਿਲ ਕਪੂਰ ਨੇ ਰਣਬੀਰ ਦੇ ਪਿਤਾ ਬਲਬੀਰ ਸਿੰਘ ਦੀ ਭੂਮਿਕਾ ਨਿਭਾਈ ਹੈ, ਜਦੋਂ ਕਿ ਰਸ਼ਮਿਕਾ ਮੰਡਾਨਾ ਗੀਤਾਂਜਲੀ ਦੀ ਭੂਮਿਕਾ ਨਿਭਾਉਂਦੀ ਹੈ। ਬੌਬੀ ਦਿਓਲ ਫਿਲਮ ਵਿੱਚ ਇੱਕ ਜ਼ਬਰਦਸਤ ਵਿਰੋਧੀ ਦੇ ਰੂਪ ਵਿੱਚ ਵੀ ਦਿਖਾਈ ਦਿੰਦਾ ਹੈ, ਜਿਵੇਂ ਕਿ ਉਸਦੇ ਕਿਰਦਾਰ ਪੋਸਟਰ ਵਿੱਚ ਪ੍ਰਗਟ ਹੋਇਆ ਹੈ। ਇਹ ਫਿਲਮ 1 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.