ETV Bharat / entertainment

ਰਿਲੀਜ਼ ਲਈ ਤਿਆਰ ਹੈ ਗਿੱਪੀ ਗਰੇਵਾਲ ਦਾ ਇੱਕ ਹੋਰ ਚਰਚਿਤ ਗੀਤ, ਦੇਖੋ ਪੋਸਟਰ

author img

By ETV Bharat Entertainment Team

Published : Jan 5, 2024, 10:27 AM IST

Gippy Grewal Upcoming Song: ਅਦਾਕਾਰ-ਗਾਇਕ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਫਿਲਮ 'ਵਾਰਨਿੰਗ 2' ਨੂੰ ਲੈ ਕੇ ਚਰਚਾ ਵਿੱਚ ਹੈ, ਹੁਣ ਨਾਲ ਹੀ ਗਾਇਕ ਨੇ ਆਪਣੇ ਨਵੇਂ ਗੀਤ ਦਾ ਵੀ ਐਲਾਨ ਕੀਤਾ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋ ਜਾਵੇਗਾ।

Gippy Grewal
Gippy Grewal

ਚੰਡੀਗੜ੍ਹ: ਬੀਤੇ ਵਰ੍ਹੇ 2023 ਵਿੱਚ ਗਾਇਕ-ਅਦਾਕਾਰ ਵਜੋਂ ਸਿਨੇਮਾ ਅਤੇ ਸੰਗੀਤਕ ਗਲਿਆਰਿਆਂ ਵਿੱਚ ਆਪਣੀ ਪ੍ਰਭਾਵੀ ਮੌਜੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਸਨ ਗਿੱਪੀ ਗਰੇਵਾਲ, ਜਿੰਨਾਂ ਦੀਆਂ ਸਾਹਮਣੇ ਆਈਆਂ ਫਿਲਮਾਂ 'ਕੈਰੀ ਆਨ ਜੱਟਾ 3' ਅਤੇ 'ਮੌਜਾਂ ਹੀ ਮੌਜਾਂ' ਨੇ ਅਪਾਰ ਸਫਲਤਾ ਅਤੇ ਚਰਚਾ ਹਾਸਿਲ ਕਰਕੇ ਉਨਾਂ ਦੀ ਸ਼ਾਨਦਾਰ ਧਾਂਕ ਨੂੰ ਪੂਰਾ ਸਾਲ ਪਾਲੀਵੁੱਡ ਵਿੱਚ ਕਾਇਮ ਰੱਖਿਆ।

ਜਿਸ ਨਾਲ ਉਤਸ਼ਾਹਿਤ ਹੋਏ ਇਹ ਸਟਾਰ ਗਾਇਕ-ਅਦਾਕਾਰ ਇਸ ਨਵੇਂ ਸਾਲ 2024 'ਚ ਵੀ ਇੱਕ ਵਾਰ ਫਿਰ ਆਪਣੀ ਗਾਇਕੀ ਅਤੇ ਅਦਾਕਾਰੀ ਦੀ ਧੱਕ ਲੋਕਮਨਾਂ ਵਿੱਚ ਪਾਉਣ ਲਈ ਤਿਆਰ ਹਨ, ਜੋ ਸਫਲਤਾ ਦੇ ਆਪਣੇ ਇਸੇ ਸਿਲਸਿਲੇ ਨੂੰ ਬਾਦਸਤੂਰ ਕਾਇਮ ਰੱਖਦੇ ਹੋਏ ਆਪਣਾ ਨਵਾਂ ਗਾਣਾ 'ਗੈਂਗ ਗੈਂਗ' ਲੈ ਕੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਵੱਲੋਂ ਆਪਣਾ ਇਹ ਸ਼ਾਨਦਾਰ ਟਰੈਕ 10 ਜਨਵਰੀ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈਨਲਜ਼ ਉਪਰ ਜਾਰੀ ਕੀਤਾ ਜਾਵੇਗਾ।

'ਹੰਬਲ ਮਿਊਜ਼ਿਕ' ਦੇ ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਜਾਰੀ ਕੀਤੇ ਜਾ ਰਹੇ ਉਕਤ ਟਰੈਕ ਦਾ ਸੰਗੀਤ ਮੈਡਮਿਕਸ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਜੇਪੀ 47 ਨੇ ਲਿਖੇ ਹਨ।

ਪੰਜਾਬੀ ਸੰਗੀਤ ਜਗਤ ਵਿੱਚ ਚਰਚਾ ਦਾ ਕੇਦਰਬਿੰਦੂ ਬਣੇ ਇਸ ਗਾਣੇ ਦਾ ਫਿਲਮਾਂਕਣ ਕੈਨੇਡਾ ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੇਸ਼ਨਜ਼ ਉਪਰ ਕੀਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਮਿਊਜ਼ਿਕ ਵੀਡੀਓਜ਼ ਖੇਤਰ ਦੀ ਨਾਮਵਰ ਹਸਤੀ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਸੁੱਖ ਸੰਘੇੜਾ ਵੱਲੋਂ ਕੀਤਾ ਗਿਆ ਹੈ, ਜਿੰਨਾਂ ਦੁਆਰਾ ਨਿਰਦੇਸ਼ਿਤ ਕੀਤੇ ਬੇਸ਼ੁਮਾਰ ਮਿਊਜ਼ਿਕ ਵੀਡੀਓ ਮਕਬੂਲੀਅਤ ਅਤੇ ਕਾਮਯਾਬੀ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।

ਹਾਲ ਹੀ ਦੇ ਦਿਨਾਂ ਵਿੱਚ ਕੈਨੇਡਾ ਵਿੱਚ ਸਾਹਮਣੇ ਆਏ ਇੱਕ ਘਟਨਾਕ੍ਰਮ ਦੇ ਚੱਲਦਿਆਂ ਚਰਚਾ ਵਿੱਚ ਰਹੇ ਹਨ ਅਦਾਕਾਰ-ਗਾਇਕ ਗਿੱਪੀ ਗਰੇਵਾਲ ਜਿੰਨਾਂ ਦੇ ਮੌਜੂਦਾ ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਨਵੇਂ ਵਰ੍ਹੇ ਵੀ ਉਹ ਕਈ ਸਿਨੇਮਾ ਪ੍ਰੋਜੈਕਟਾਂ ਨੂੰ ਬਤੌਰ ਨਿਰਮਾਤਾ ਅਤੇ ਅਦਾਕਾਰ ਸਾਹਮਣੇ ਲਿਆਉਣ ਵਿੱਚ ਵਿਅਸਤ ਨਜ਼ਰ ਆ ਰਹੇ ਹਨ, ਜਿੰਨਾਂ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਬਣਾਈ ਜਾ ਰਹੀ 'ਕੈਰੀ ਆਨ ਜੱਟੀਏ' ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ, ਜਿਸ ਵਿੱਚ ਸੁਨੀਲ ਗਰੋਵਰ ਅਤੇ ਸਰਗੁਣ ਮਹਿਤਾ ਜਿਹੇ ਨਾਮੀ ਬਾਲੀਵੁੱਡ ਅਤੇ ਪਾਲੀਵੁੱਡ ਐਕਟਰਜ਼ ਵੀ ਲੀਡਿੰਗ ਕਿਰਦਾਰ ਪਲੇ ਅਦਾ ਕਰਦੇ ਨਜ਼ਰੀ ਪੈਣਗੇ।

ਇਸ ਤੋਂ ਇਲਾਵਾ ਜਿੱਥੇ ਉਹ ਅਪਣੇ ਇੱਕ ਹੋਰ ਮਹੱਤਵਪੂਰਨ ਪ੍ਰੋਜੈਕਟ 'ਵਾਰਨਿੰਗ 2' ਨਾਲ ਸਾਹਮਣੇ ਆਉਣ ਜਾ ਰਹੇ ਹਨ, ਉਥੇ ਬਾਲੀਵੁੱਡ ਸਟਾਰ ਸੰਜੇ ਦੱਤ ਨਾਲ ਵੀ ਉਨਾਂ ਦੀ ਇੱਕ ਵੱਡੀ ਪੰਜਾਬੀ ਫਿਲਮ ਜਲਦ ਸ਼ੂਟਿੰਗ ਪੜਾਅ ਵੱਲ ਵਧੇਗੀ, ਜਿਸ ਨੂੰ ਉਨ੍ਹਾਂ ਦੇ ਪਸੰਦ ਦੇ ਨਿਰਦੇਸ਼ਕਾਂ ਵਿਚੋਂ ਇੱਕ ਸਮੀਪ ਕੰਗ ਨਿਰਦੇਸ਼ਿਤ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.