ETV Bharat / entertainment

ਫਿਲਮ 'ਮੌੜ' 'ਚ ਇੱਕ ਸਾਥ ਅਦਾਕਾਰੀ ਦਾ ਜੌਹਰ ਦਿਖਾਉਣ ਆ ਰਹੇ ਨੇ ਦੇਵ ਖਰੌੜ-ਐਮੀ ਵਿਰਕ

author img

By

Published : Dec 13, 2022, 3:35 PM IST

Etv Bharat
Etv Bharat

ਗਾਇਕ-ਅਦਾਕਾਰ ਐਮੀ ਵਿਰਕ ਜਲਦ ਹੀ ਨਵੀਂ ਫਿਲਮ ਨਾਲ ਫੈਨਜ਼ ਦੇ ਰੁਬਰੂ ਹੋਣਗੇ ਅਤੇ ਉਹਨਾਂ ਨਾਲ ਫਿਲਮ ਵਿੱਚ 'ਰੁਪਿੰਦਰ ਗਾਂਧੀ' ਫੇਮ ਅਦਾਕਾਰ ਦੇਵ ਖਰੌੜ ਭੂਮਿਕਾ ਨਿਭਾਉਣਗੇ।

ਚੰਡੀਗੜ੍ਹ: ਪਾਲੀਵੁੱਡ ਅਦਾਕਾਰ ਜਾਂ ਗਾਇਕ ਜਦ ਵੀ ਆਪਣਾ ਕੋਈ ਨਵਾਂ ਗੀਤ ਜਾਂ ਫਿਲਮ ਲੈ ਕੇ ਆਉਂਦੇ ਹਨ ਤਾਂ ਉਹ ਦਰਸ਼ਕਾਂ ਦੇ ਸਿੱਧਾ ਰੂਬਰੂ ਕਰਵਾਉਣ ਤੋਂ ਪਹਿਲਾਂ ਆਪਣੇ ਗੀਤ-ਫ਼ਿਲਮ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਮੋਟ ਕਰਦੇ ਹਨ। ਕਲਾਕਾਰ ਆਪਣੇ ਕੰਮ ਬਾਰੇ ਸੋਸ਼ਲ ਮੀਡੀਆ ਉਤੇ ਖੁੱਲ੍ਹ ਕੇ ਦੱਸਦੇ ਹਨ, ਤਾਂ ਕਿ ਲੋਕਾਂ ਨੂੰ ਉਸ ਬਾਰੇ ਪਤਾ ਲੱਗ ਸਕੇ। ਇਸੇ ਤਰ੍ਹਾਂ ਹੀ ਪਾਲੀਵੁੱਡ (pollywood) ਦੇ ਮਸ਼ਹੂਰ ਗਾਇਕ-ਅਦਾਕਾਰ ਐਮੀ ਵਿਰਕ (Ammy Virk) ਜਲਦ ਹੀ ਨਵੇਂ ਪ੍ਰੋਜੈਕਟ ਨਾਲ ਫੈਨਜ਼ ਦੇ ਰੁਬਰੂ ਹੋਣਗੇ ਅਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਗਾਇਕ ਨਾਲ 'ਰੁਪਿੰਦਰ ਗਾਂਧੀ' ਫੇਮ ਦੇਵ ਖਰੌੜ ਸਕ੍ਰੀਨ ਸਾਂਝੀ ਕਰਨਗੇ।

ਫਿਲਮ ਬਾਰੇ: ਜੀ ਹਾਂ... ਜੇਕਰ ਤੁਸੀਂ ਪੰਜਾਬੀ ਫਿਲਮਾਂ ਦੀ ਹਰ ਚਰਚਾ ਨਾਲ ਜੁੜੇ ਹੋਏ ਹੋ ਤਾਂ ਤੁਸੀਂ ਇਹ ਜ਼ਰੂਰ ਸੁਣਿਆ ਹੋਵੇਗਾ ਕਿ ਫਿਲਮ 'ਜੱਟ ਜੀਊਣਾ ਮੌੜ' ਦਾ ਰੀਮੇਕ ਬਣ ਰਿਹਾ ਹੈ। ਇਸ ਫਿਲਮ ਵਿੱਚ ਹੀ ਐਮੀ ਵਿਰਕ ਅਤੇ ਦੇਵ ਖਰੋੜ ਭੂਮਿਕਾ ਨਿਭਾਉਣ ਜਾ ਰਹੇ ਹਨ। ਫਿਲਮ ਲੋਕ ਕਹਾਣੀਆਂ ਦਾ ਪਾਤਰ ਜੀਊਣਾ ਮੌੜ ਹੀ ਹੋਵੇਗਾ, ਕੌਣ ਕਿਹੜੀ ਭੂਮਿਕਾ ਨਿਭਾਏਗਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੈ। ਫਿਲਮ ਮੌੜ ਦੇ ਬਾਰੇ ਹੋਰ ਗੱਲ ਕਰੀਏ ਤਾਂ ਇਸ ਨੂੰ ਅਦਾਕਾਰ ਅਤੇ ਲੇਖਕ ਜਤਿੰਦਰ ਮੌਹਰ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਨਾਦ ਸਟੂਡੀਓਜ਼ ਅਤੇ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।

ਫਿਲਮ ਬਾਰੇ ਅਦਾਕਾਰ ਦੇਵ ਖਰੌੜ ਨੇ ਅਪਡੇਟ ਸਾਂਝੀ ਕਰਦੇ ਹੋਏ ਸ਼ੋਸਲ ਮੀਡੀਆ ਉਤੇ ਪੋਸਟ ਸਾਂਝੀ ਕੀਤੀ ਹੈ ਅਤੇ ਫਿਲਮ ਦੀ ਸ਼ੂਟਿੰਗ ਬਾਰੇ ਜਾਣਕਾਰੀ ਦਿੱਤੀ ਨਾਲ ਹੀ ਲਿਖਿਆ ਹੈ 'ਜਿਸ ਇਤਿਹਾਸ ਨੂੰ ਨਿੱਕੇ ਹੁੰਦੇ ਸੁਣਿਆ ਅੱਜ ਪਰਦੇ ਰਾਹੀਂ ਓਸੇ ਦਾ ਹਿੱਸਾ ਬਣੇ ਹਾਂ।' ਇਸ ਪੋਸਟ ਉਤੇ ਅਦਾਕਾਰ ਰਾਣਾ ਰਣਬੀਰ ਅਤੇ ਕਈ ਹੋਰ ਸਿਤਾਰਿਆ ਨੇ ਟਿੱਪਣੀ ਕੀਤੀ।

ਵਰਕਫੰਟ ਦੀ ਗੱਲ ਕਰੀਏ ਤਾਂ ਦੇਵ ਖਰੌੜ ਨੂੰ ਕੁੱਝ ਸਮਾਂ ਪਹਿਲਾਂ ਰਿਲੀਜ਼ ਹੋਈ ਫਿਲਮ 'ਬਾਈ ਜੀ ਕੁੱਟਣਗੇ' ਵਿੱਚ ਦੇਖਿਆ ਗਿਆ ਸੀ, ਇਸ ਫਿਲਮ ਵਿੱਚ ਅਦਾਕਾਰ ਮਿਸ ਯੂਨੀਵਰਸ ਹਰਨਾਜ਼ ਸੰਧੂ ਨਾਲ ਰੁਮਾਂਸ ਕਰਦੇ ਨਜ਼ਰ ਆਏ ਸਨ। ਐਮੀ ਵਿਰਕ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਉਏ ਮੱਖਣਾ' ਵਿੱਚ ਦੇਖਿਆ ਗਿਆ ਸੀ, ਫਿਲਮ ਵਿੱਚ ਐਮੀ ਵਿਰਕ ਨਾਲ ਤਾਨੀਆ ਨਜ਼ਰ ਆਈ ਸੀ। ਇਸ ਤੋਂ ਇਲਾਵਾ ਗਾਇਕ ਦਾ ਗੀਤ ਚੰਨ ਸਿਤਾਰੇ ਕਾਫ਼ੀ ਚਰਚਾ ਵਿੱਚ ਰਿਹਾ ਹੈ।

ਇਹ ਵੀ ਪੜ੍ਹੋ:ਨਿਰਮਾਤਾ ਰਾਜਨ ਬੱਤਰਾ ਲੈ ਕੇ ਆ ਰਹੇ ਹਨ ਫਿਲਮ 'ਜੇ ਤੇਰੇ ਨਾਲ ਪਿਆਰ ਨਾ ਹੁੰਦਾ', ਇਸ ਦਿਨ ਹੋਵੇਗੀ ਰਿਲੀਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.