ETV Bharat / entertainment

ਰਿਲੀਜ਼ ਤੋਂ ਪਹਿਲਾ ਹੀ ਸ਼ੁਰੂ ਹੋਈ ਰਣਵੀਰ ਕਪੂਰ ਦੀ ਫਿਲਮ 'Animal' ਦੀ ਐਡਵਾਂਸ ਬੁਕਿੰਗ, ਹਜ਼ਾਰਾਂ ਰੁਪਇਆ 'ਚ ਵਿੱਕ ਰਹੀਆਂ ਨੇ ਟਿਕਟਾਂ

author img

By ETV Bharat Punjabi Team

Published : Nov 26, 2023, 10:58 AM IST

Animal Advance Booking: ਰਣਵੀਰ ਕਪੂਰ ਦੀ ਫਿਲਮ 'Animal' ਦੀ ਰਿਲੀਜ਼ ਤੋਂ ਪਹਿਲਾ ਹੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਫਿਲਮ ਦੀ ਐਡਵਾਂਸ ਬੁਕਿੰਗ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਰਣਵੀਰ ਕਪੂਰ ਦੀ ਸਭ ਤੋਂ ਵੱਡੀ ਓਪਨਰ ਬਣ ਸਕਦੀ ਹੈ।

Animal Advance Booking
Animal Advance Booking

ਮੁੰਬਈ: ਰਣਵੀਰ ਕਪੂਰ ਦੀ ਫਿਲਮ 'Animal' ਦੇ ਟ੍ਰੇਲਰ ਨੇ ਪ੍ਰਸ਼ੰਸਕਾਂ ਵਿੱਚ ਹਲਚਲ ਮਚਾ ਦਿੱਤੀ ਹੈ। ਰਣਵੀਰ ਕਪੂਰ ਅਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ਨੂੰ ਲੈ ਕੇ ਲੋਕ ਕਾਫ਼ੀ ਉਤਸ਼ਾਹਿਤ ਹਨ। ਇਸ ਫਿਲਮ ਦੇ ਗੀਤਾਂ ਨੂੰ ਲੋਕਾਂ ਦੀ ਵਧੀਆਂ ਪ੍ਰਤੀਕਿਰੀਆਂ ਮਿਲ ਰਹੀ ਹੈ।

ਫਿਲਮ 'Animal' ਦੀ ਐਡਵਾਂਸ ਬੁਕਿੰਗ: ਮੀਡੀਆ ਰਿਪੋਰਟਸ ਅਨੁਸਾਰ, ਫਿਲਮ 'Animal' ਦੀ ਐਡਵਾਂਸ ਬੁਕਿੰਗ ਇਸ ਹਫ਼ਤੇ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਹਰ ਘੰਟੇ 10,000 ਟਿਕਟਾਂ ਵਿੱਕ ਰਹੀਆਂ ਹਨ। ਇਸ ਸਪੀਡ ਨੂੰ ਦੇਖਦੇ ਹੋਏ ਇਹ ਫਿਲਮ ਰਣਵੀਰ ਕਪੂਰ ਦੀ ਸਭ ਤੋਂ ਵੱਡੀ ਓਪਨਰ ਫਿਲਮ ਬਣ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਰਣਵੀਰ ਕਪੂਰ ਦੀ ਫਿਲਮ 'Animal' ਪਹਿਲੇ ਦਿਨ ਹੀ ਸੰਜੂ ਅਤੇ ਬ੍ਰਹਮਾਸਤਰ ਦਾ ਰਿਕੋਰਡ ਤੋੜ ਸਕਦੀ ਹੈ। ਫਿਲਮ ਦੀ ਟਿਕਟ ਬਾਰੇ ਗੱਲ ਕਰੀਏ, ਤਾਂ ਇਹ ਟਿਕਟਾਂ 200 ਤੋਂ ਲੈ ਕੇ 2200 ਰੁਪਏ ਤੱਕ ਵਿੱਕ ਰਹੀਆਂ ਹਨ। ਰਿਪੋਰਟਸ ਅਨੁਸਾਰ, ਦਿੱਲੀ-ਮੁੰਬਈ 'ਚ ਰਣਵੀਰ ਕਪੂਰ ਦੀ ਆਉਣ ਵਾਲੀ ਫਿਲਮ ਦੀ ਟਿਕਟ 1500 ਤੋਂ 2200 ਰੁਪਏ 'ਚ ਵਿੱਕ ਰਹੀ ਹੈ, ਜਦਕਿ ਫਿਲਮ ਦੀ ਨਾਰਮਲ ਟਿਕਟ 250 ਰੁਪਏ ਤੋਂ ਸ਼ੁਰੂ ਹੋ ਰਹੀ ਹੈ।

ਫਿਲਮ 'Animal' ਦੀ ਕਹਾਣੀ: ਫਿਲਮ 'Animal' ਦੀ ਕਹਾਣੀ ਪਿਤਾ-ਬੇਟੇ ਦੇ ਰਿਸ਼ਤੇ 'ਤੇ ਆਧਾਰਿਤ ਹੈ। ਇਸ ਫਿਲਮ 'ਚ ਲਵ, ਐਕਸ਼ਨ ਅਤੇ ਬੇਰਹਿਮੀ ਸ਼ਾਮਲ ਹੈ। ਇਸ ਫਿਲਮ 'ਚ ਰਣਵੀਰ ਕਪੂਰ ਬੇਟੇ ਦਾ ਕਿਰਦਾਰ ਨਿਭਾ ਰਹੇ ਹਨ, ਜੋ ਕਿ ਫਿਲਮ ਦੇ ਟ੍ਰੇਲਰ 'ਚ ਗੋਲੀਆ ਚਲਾਉਦੇ ਹੋਏ ਨਜ਼ਰ ਆ ਰਹੇ ਹਨ। ਅਨਿਲ ਕਪੂਰ ਪਿਤਾ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਰਸ਼ਮਿਕਾ ਮੰਦਾਨਾ ਪਤਨੀ ਦੇ ਰੂਪ 'ਚ ਨਜ਼ਰ ਆਵੇਗੀ। ਫਿਲਮ 'Animal' 'ਚ ਬੌਬੀ ਦਿਓਲ ਵੀ ਨਜ਼ਰ ਆਉਣਗੇ। ਬੌਬੀ ਦਿਓਲ ਰਣਵੀਰ ਕਪੂਰ ਦੇ ਦੁਸ਼ਮਣ ਦੀ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ 1 ਦਸੰਬਰ ਨੂੰ ਬਾਕਸ ਆਫ਼ਿਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.