ETV Bharat / entertainment

Hobby Dhaliwal Upcoming Song: ਫਿਲਮਾਂ ਦੇ ਨਾਲ-ਨਾਲ ਇਸ ਮਿਊਜ਼ਿਕ ਵੀਡੀਓ ’ਚ ਵੀ ਨਜ਼ਰ ਆਉਣਗੇ ਅਦਾਕਾਰ ਹੌਬੀ ਧਾਲੀਵਾਲ

author img

By ETV Bharat Punjabi Team

Published : Sep 13, 2023, 12:17 PM IST

Hobby Dhaliwal Music Videos: ਪੰਜਾਬੀ-ਹਿੰਦੀ ਫਿਲਮਾਂ ਦੇ ਨਾਲ-ਨਾਲ ਅਦਾਕਾਰ ਹੌਬੀ ਧਾਲੀਵਾਲ (Hobby Dhaliwal song) ਆਉਣ ਵਾਲੇ ਦਿਨਾਂ ਵਿੱਚ ਕਈ ਮਿਊਜ਼ਿਕ ਵੀਡੀਓਜ਼ ਵਿੱਚ ਵੀ ਨਜ਼ਰ ਆਉਣਗੇ।

Hobby Dhaliwal
Hobby Dhaliwal

ਚੰਡੀਗੜ੍ਹ: ਪੰਜਾਬੀ ਤੋਂ ਬਾਅਦ ਹਿੰਦੀ ਸਿਨੇਮਾ ਖੇਤਰ ਵਿਚ ਨਵੇਂ ਆਯਾਮ ਸਿਰਜਣ ਵੱਲ ਵੱਧ ਰਹੇ ਅਜ਼ੀਮ ਅਦਾਕਾਰ ਹੌਬੀ ਧਾਲੀਵਾਲ (Hobby Dhaliwal song video) ਹੁਣ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿਚ ਆਪਣੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਕਰਵਾਉਣ ਵੱਲ ਵੱਧ ਰਹੇ ਹਨ, ਜੋ ਰਿਲੀਜ਼ ਹੋਣ ਜਾ ਰਹੇ ਗੀਤ 'ਮਾਏ ਮੇਰੀਏ' ਨਾਲ ਸੰਬੰਧਤ ਮਿਊਜ਼ਿਕ ਵੀਡੀਓ ਵਿਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਦਿਲਸਾਂਝ ਰਿਕਾਰਡ ਅਤੇ ਦੀਪ ਬਰਾੜ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਸੰਗੀਤਕ ਪ੍ਰੋਜੈਕਟ ਦੇ ਲੇਖਕ ਅਤੇ ਗਾਇਕ ਮੰਡੀ ਵਾਲਾ ਦੀਪ ਹਨ, ਜਦਕਿ ਇਸ ਦਾ ਸੰਗੀਤ ਕੁੰਵਰ ਬਰਾੜ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ। ਪੰਜਾਬ ਦੀਆਂ ਵੱਖ-ਵੱਖ ਲੋਕੇਸਨਜ਼ 'ਤੇ ਸ਼ੂਟ ਕੀਤੇ ਗਏ ਉਕਤ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਕ ਸਟਾਲਿਨਵੀਰ ਸਿੰਘ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੇ ਗਏ ਬੇਸ਼ੁਮਾਰ ਮਿਊਜ਼ਿਕ ਵੀਡੀਓ ਸਫ਼ਲਤਾ ਅਤੇ ਆਪਾਰ ਮਕਬੂਲੀਅਤ ਹਾਸਿਲ ਕਰਨ ਵਿਚ ਸਫ਼ਲ ਰਹੇ ਹਨ।

ਹੌਬੀ ਧਾਲੀਵਾਲ ਦੇ ਨਵੇਂ ਗੀਤ ਦਾ ਪੋਸਟਰ
ਹੌਬੀ ਧਾਲੀਵਾਲ ਦੇ ਨਵੇਂ ਗੀਤ ਦਾ ਪੋਸਟਰ

ਉਕਤ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਇਸ ਗਾਣੇ ਦੇ ਲੇਖਕ ਅਤੇ ਗਾਇਕ ਦੀਪ ਨੇ ਦੱਸਿਆ ਕਿ ਇਕ ਪੰਜਾਬਣ ਮੁਟਿਆਰ ਦੀ ਆਪਣੇ ਮਾਪਿਆਂ ਪ੍ਰਤੀ ਅਪਣੱਤਵ ਦਾ ਭਾਵਪੂਰਨ ਪ੍ਰਗਟਾਵਾ ਕਰਦੇ ਇਸ ਸੰਗੀਤਕ ਪ੍ਰੋਜੈਕਟ ਦੇ ਬੋਲ ਅਤੇ ਸੰਗੀਤ ਕਮਾਲ ਦਾ ਬਣਿਆ ਹੈ, ਜਿਸ ਨੂੰ ਹੋਰ ਚਾਰ ਚੰਨ ਲਾਉਣ ਵਿਚ ਬਾਲੀਵੁੱਡ ਅਤੇ ਪਾਲੀਵੁੱਡ ਦੇ ਮੰਝੇ ਹੋਏ ਅਦਾਕਾਰ ਹੌਬੀ ਧਾਲੀਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ।

ਉਨ੍ਹਾਂ ਦੱਸਿਆ ਕਿ ਪੂਰੀ ਟੀਮ ਲਈ ਇਹ ਬੇਹੱਦ ਮਾਣ ਅਤੇ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਆਪਣੇ ਅਥਾਹ ਫਿਲਮੀ ਰੁਝੇਵਿਆਂ ਦੇ ਮੱਦੇਨਜ਼ਰ ਮਿਊਜ਼ਿਕ ਵੀਡੀਓਜ਼ ਖੇਤਰ ਤੋਂ ਜਿਆਦਾਤਰ ਦੂਰ ਹੀ ਰਹਿਣ ਵਾਲੇ ਹੌਬੀ ਜੀ ਨੇ ਇਸ ਪ੍ਰੋਜੈਕਟ ਦੀ ਰੂਪਰੇਖਾ ਅਤੇ ਸਾਂਚਾਂ ਵੇਖਦਿਆਂ ਤੁਰੰਤ ਇਸ ਨੂੰ ਸਵੀਕਾਰ ਕਰ ਲਿਆ, ਜਿੰਨ੍ਹਾਂ ਵੱਲੋਂ ਬਹੁਤ ਹੀ ਉਮਦਾ ਰੂਪ ਵਿਚ ਇਸ ਵਿਚ ਆਪਣੀ ਫ਼ੀਚਰਿੰਗ ਜਿੰਮੇਵਾਰੀਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਗਾਇਕ ਦੀਪ ਅਨੁਸਾਰ ਆਉਣ ਵਾਲੀ 19 ਸਤੰਬਰ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਜਾਰੀ ਕੀਤੇ ਜਾ ਰਹੇ ਇਸ ਮਿਊਜ਼ਿਕ ਵੀਡੀਓਜ਼ ਦੇ ਸੰਪਾਦਨ ਹਰਮੀਤ ਐਸ ਕਾਲੜ੍ਹਾ ਅਤੇ ਨਿਰਮਾਣ ਦੀਪ ਬਰਾੜ੍ਹ ਨੇ ਕੀਤਾ ਹੈ, ਜਦਕਿ ਇਸ ਵਿਚਲੇ ਕਲਾਕਾਰਾਂ ਵਿਚ ਸਾਰਾ ਗਰੇਵਾਲ, ਸੰਦੀਪ ਕੌਰ ਸਿੱਧੂ, ਕੋਮਲ, ਧਰਮਾ ਸਿੰਘ, ਅਭੀਸ਼ੇਕ ਸ਼ਾਰਦਾ ਆਦਿ ਸ਼ੁਮਾਰ ਹਨ।

ਓਧਰ ਜੇਕਰ ਅਦਾਕਾਰ ਹੌਬੀ ਧਾਲੀਵਾਲ (Hobby Dhaliwal) ਦੇ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸਿਨੇਮਾ ਵਿਚ ਮਜ਼ਬੂਤ ਪੈੜ੍ਹਾਂ ਸਥਾਪਿਤ ਕਰ ਚੁੱਕੇ ਇਹ ਬਾਕਮਾਲ ਐਕਟਰ ਹੁਣ ਹਿੰਦੀ ਫਿਲਮ ਇੰਡਸਟਰੀ ਵਿਚ ਵੀ ਆਪਣੀ ਪਹਿਚਾਣ ਅਤੇ ਵਜ਼ੂਦ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਹਾਲ ਹੀ ਵਿਚ ਰਿਲੀਜ਼ ਹੋਈ ਅਤੇ ਵਿਧੁਤ ਜਾਮਵਾਲ ਸਟਾਰਰ ਹਿੰਦੀ ਫਿਲਮ 'ਆਈਬੀ 71' ਵਿਚ ਨਿਭਾਈ ਪਾਕਿਸਤਾਨੀ ਆਰਮੀ ਅਫ਼ਸਰ ਦੀ ਭੂਮਿਕਾ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਅਤੇ ਸਲਾਹੁਤਾ ਮਿਲੀ ਹੈ। ਇਸ ਤੋਂ ਬਾਅਦ ਇੰਨ੍ਹੀ ਦਿਨ੍ਹੀ ਵੀ ਉਹ ਕਈ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਵਿਚ ਬਿਜ਼ੀ ਹਨ, ਜਿੰਨ੍ਹਾਂ ਵਿਚ ਵੀ ਉਹ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.