ETV Bharat / entertainment

ਪੰਜਾਬੀ ਵੈਬ ਸੀਰੀਜ਼ ‘ਫ਼ਸਲ’ ਦਾ ਹਿੱਸਾ ਬਣੇ ਅਦਾਕਾਰ ਅਸ਼ੀਸ਼ ਦੁੱਗਲ, ਇਸ ਕਿਰਦਾਰ ਵਿਚ ਆਉਣਗੇ ਨਜ਼ਰ

author img

By

Published : Jul 11, 2023, 2:07 PM IST

ਅਦਾਕਾਰ ਅਸ਼ੀਸ਼ ਦੁੱਗਲ ਨੂੰ ਪੰਜਾਬੀ ਵੈੱਬ ਸੀਰੀਜ਼ ‘ਫ਼ਸਲ’ ’ਚ ਅਹਿਮ ਭੂਮਿਕਾ ਲਈ ਚੁਣਿਆ ਗਿਆ ਹੈ। ਉਨ੍ਹਾਂ ਵੱਲੋਂ ਆਪਣੇ ਹਿੱਸੇ ਦੇ ਦ੍ਰਿਸ਼ਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।

Punjabi web series 'Fasal'
Punjabi web series 'Fasal'

ਫਰੀਦਕੋਟ: ਪੰਜਾਬੀ ਸਿਨੇਮਾਂ ਵਿਚ ਅਲਗ-ਅਲਗ ਕਿਰਦਾਰ ਨਿਭਾਉਣ ਨੂੰ ਪਹਿਲ ਦੇ ਰਹੇ ਅਤੇ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਅਦਾਕਾਰ ਅਸ਼ੀਸ਼ ਦੁੱਗਲ ਨੂੰ ਇੰਨ੍ਹੀ ਦਿਨੀ ਆਨ ਫ਼ਲੋਰ ਇਕ ਹੋਰ ਅਰਥ-ਭਰਪੂਰ ਪੰਜਾਬੀ ਵੈੱਬ ਸੀਰੀਜ਼ ‘ਫ਼ਸਲ’ ’ਚ ਅਹਿਮ ਭੂਮਿਕਾ ਲਈ ਚੁਣਿਆ ਗਿਆ ਹੈ। ਵੈੱਬ ਸੀਰੀਜ਼ ‘ਫ਼ਸਲ' ਦਾ ਨਿਰਦੇਸ਼ਨ ਮਹਿਰਾਜ਼ ਅਤੇ ਲੇਖ਼ਨ ਤਾਜ ਵੱਲੋਂ ਕੀਤਾ ਜਾ ਰਿਹਾ ਹੈ। ਪੰਜਾਬ ਦੀਆਂ ਵੱਖ ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਅਦਾਕਾਰ ਅਸ਼ੀਸ਼ ਦੁੱਗਲ ਇੱਕ ਠੇਠ ਪੇਂਡੂ ਕਿਰਦਾਰ ਅਦਾ ਕਰਦੇ ਦਿਖਾਈ ਦੇਣਗੇ। ਉਨ੍ਹਾਂ ਵੱਲੋਂ ਆਪਣੇ ਹਿੱਸੇ ਦੇ ਦ੍ਰਿਸ਼ਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।

Punjabi web series 'Fasal'
Punjabi web series 'Fasal'

ਅਦਾਕਾਰ ਅਸ਼ੀਸ਼ ਦੁੱਗਲ ਵੱਲੋ ਨਿਭਾਇਆ ਹਰ ਕਿਰਦਾਰ ਦਰਸ਼ਕਾਂ ਨੂੰ ਪਸੰਦ ਆਉਦਾ: ਹਾਲ ਹੀ ਵਿਚ ਆਈਆਂ ਸ਼ਿਕਾਰੀ ਅਤੇ ਸ਼ਿਕਾਰੀ 2 ਆਦਿ ਕਈ ਚਰਚਿਤ ਪੰਜਾਬੀ ਫ਼ਿਲਮਾਂ ਵਿਚ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਚੁੱਕੇ ਅਦਾਕਾਰ ਅਸ਼ੀਸ਼ ਦੁੱਗਲ ਅਨੁਸਾਰ ਪੰਜਾਬੀਅਤ ਕਦਰਾਂ-ਕੀਮਤਾਂ ਅਤੇ ਪੁਰਾਤਨ ਸੱਭਿਆਚਾਰ ਮੁੱਦਿਆਂ ਦੀ ਤਰਜ਼ਮਾਨੀ ਕਰਦੀ ਵੈੱਬ ਸੀਰੀਜ਼ ‘ਫ਼ਸਲ’ ਨਾਲ ਜੁੜਨਾ ਉਨਾਂ ਲਈ ਮਾਣ ਦੀ ਗੱਲ ਹੈ। ਉਨਾਂ ਦੱਸਿਆ ਕਿ ਵਾਲਿਅਮ ਫ਼ਿਲਮ ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਸਹਿਨੂਰ ਵੱਲੋਂ ਨਿਰਮਿਤ ਕੀਤੀ ਜਾ ਰਹੀ ਅਤੇ ਨਿਰਦੇਸ਼ਕ ਤਾਜ਼ ਵੱਲੋਂ ਲਿਖੀ ਗਈ ਇਸ ਫ਼ਿਲਮ ਦਾ ਹਰ ਪੱਖ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਵੇਗਾ। ਉਨਾਂ ਨੇ ਦੱਸਿਆ ਕਿ ਬਹੁਤ ਹੀ ਚੰਗੀ ਗੱਲ ਹੈ ਕਿ ਅਜੋਕੇ ਸਿਨੇਮਾਂ ਨਾਲ ਜੁੜੇ ਨਿਰਦੇਸ਼ਕ ਖਾਸ ਕਰ ਨੌਜਵਾਨ ਹੁਣ ਮੇਨ ਸਟਰੀਮ ਤੋਂ ਹੱਟ ਕੇ ਸਿਨੇਮਾਂ ਦੀ ਸਿਰਜਨਾਂ ਨੂੰ ਤਰਜ਼ੀਹ ਦੇਣ ਲੱਗ ਗਏ ਹਨ, ਜਿਸ ਦੇ ਮੱਦੇਨਜ਼ਰ ਹੀ ਲਗਾਤਾਰ ਬੇਮਿਸਾਲ ਸਿਨੇਮਾਂ ਪ੍ਰੋਜੈਕਟ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਬਤੌਰ ਅਦਾਕਾਰ ਵੀ ਉਨਾਂ ਦੀ ਕੋਸਿਸ਼ ਹਮੇਸ਼ਾ ਵੱਖੋਂ-ਵੱਖਰੀਆਂ ਫ਼ਿਲਮਾਂ ਕਰਨ ਦੀ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਉਨਾਂ ਵੱਲੋਂ ਨਿਭਾਇਆ ਜਾਣ ਵਾਲਾ ਹਰ ਕਿਰਦਾਰ ਦਰਸ਼ਕਾਂ ਨੂੰ ਪਸੰਦ ਆਉਦਾ ਹੈ।

ਅਦਾਕਾਰ ਅਸ਼ੀਸ਼ ਦੁੱਗਲ ਦਾ ਵਰਕ ਫਰੰਟ: ਆਪਣੀਆਂ ਯੋਜਨਾਵਾਂ ਸਬੰਧੀ ਗੱਲ ਕਰਦਿਆਂ ਅਦਾਕਾਰ ਅਸ਼ੀਸ਼ ਦੁੱਗਲ ਦੱਸਦੇ ਹਨ ਕਿ ਉਨ੍ਹਾਂ ਦੀਆਂ ਕਈ ਵੱਡੀਆਂ ਅਤੇ ਪ੍ਰਭਾਵਸਾਲੀ ਫ਼ਿਲਮਾਂ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਜੋ ਜਲਦ ਹੀ ਰਿਲੀਜ਼ ਹੋਣਗੀਆ। ਇਸ ਤੋਂ ਇਲਾਵਾ ਕੁਝ ਹੋਰ ਪ੍ਰੋਜੈਕਟ ਵੀ ਸ਼ੁਰੂ ਹੋਣ ਜਾ ਰਹੇ ਹਨ। ਜਿੰਨ੍ਹਾਂ ਦੀ ਸ਼ੂਟਿੰਗ ਵਿਚ ਉਹ ਜਲਦ ਹਿੱਸਾ ਲੈਣਗੇ। ਹਿੰਦੀ ਅਤੇ ਪੰਜਾਬੀ ਸਿਨੇਮਾਂ ਤੋਂ ਇਲਾਵਾ ਓਟੀਟੀ ਲਈ ਬਣ ਰਹੀਆਂ ਫ਼ਿਲਮਾਂ ਅਤੇ ਪ੍ਰੋਜੈਕਟਸ ਵਿਚ ਪੜ੍ਹਾਅ ਦਰ ਪੜ੍ਹਾਅ ਮਜ਼ਬੂਤ ਅਦਾਕਾਰੀ ਪੈੜ੍ਹਾ ਸਿਰਜ ਰਹੇ ਅਦਾਕਾਰ ਅਸ਼ੀਸ਼ ਦੁੱਗਲ ਆਖਦੇ ਹਨ ਕਿ ਮੇਨ ਸਟਰੀਮ ਫ਼ਿਲਮਾਂ ਦੇ ਨਾਲ-ਨਾਲ ਆਫ਼ ਬੀਟ ਫ਼ਿਲਮਾਂ ਕਰਨਾ ਵੀ ਆਉਣ ਵਾਲੇ ਦਿਨ੍ਹਾਂ ਵਿਚ ਉਨਾਂ ਦੀ ਵਿਸ਼ੇਸ਼ ਤਰਜ਼ੀਹ ਰਹੇਗੀ।


ETV Bharat Logo

Copyright © 2024 Ushodaya Enterprises Pvt. Ltd., All Rights Reserved.