ETV Bharat / entertainment

BB OTT 2 Highlights: ਸਲਮਾਨ ਖਾਨ ਦੇ ਮਨ੍ਹਾਂ ਕਰਨ ਤੋਂ ਬਾਅਦ ਵੀ ਇਸ ਪ੍ਰਤੀਯੋਗੀ ਨੇ ਛੱਡਿਆ ਘਰ, ਜਾਣੋ ਘਰ ਵਿੱਚ ਹੋਰ ਕੀ-ਕੀ ਹੋਇਆ

author img

By

Published : Jul 11, 2023, 10:51 AM IST

Updated : Jul 11, 2023, 3:22 PM IST

ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ OTT 2 ਤੋਂ ਹੈਰਾਨ ਕਰਨ ਵਾਲਾ eviction ਹੋਇਆ ਹੈ। ਇੱਕ ਕੰਟੈਸਟੈਂਟ ਨੇ ਸਲਮਾਨ ਦੇ ਮਨ੍ਹਾਂ ਕਰਨ ਤੋਂ ਬਾਅਦ ਵੀ ਸ਼ੋਅ ਨੂੰ ਛੱਡ ਦਿੱਤਾ ਹੈ।

BB OTT 2 Highlights
BB OTT 2 Highlights

ਮੁੰਬਈ: ਸਲਮਾਨ ਖਾਨ ਦੇ ਹੋਸਟ ਕਰਨ ਵਾਲੇ ਸ਼ੋਅ ਬਿੱਗ ਬੌਸ ਓਟੀਟੀ 2 ਤੋਂ ਸਾਇਰਸ ਬ੍ਰੋਚਾ ਨੇ ਕਿਨਾਰਾ ਕਰ ਲਿਆ ਹੈ। ਸਾਇਰਸ ਪਹਿਲਾਂ ਹੀ ਕਹਿ ਰਹੇ ਸਨ ਕਿ ਉਹ ਕੁਝ ਕਾਰਨਾਂ ਕਰਕੇ ਬਿੱਗ ਬੌਸ ਦਾ ਘਰ ਛੱਡਣਾ ਚਾਹੁੰਦੇ ਹਨ ਅਤੇ ਹੁਣ ਉਹ ਸਮਾਂ ਆ ਗਿਆ ਹੈ। ਜੀ ਹਾਂ, ਸਲਮਾਨ ਖਾਨ ਦੇ ਲੱਖ ਸਮਝਾਉਣ ਦੇ ਬਾਵਜੂਦ ਅਤੇ ਸ਼ੋਅ ਦੇ ਕੰਟਰੇਕਟ ਦਾ ਹਵਾਲਾ ਦੇਣ ਦੇ ਬਾਵਜੂਦ ਸਾਇਰਸ ਨੇ ਕਿਸੇ ਦੀ ਗੱਲ ਨਹੀਂ ਸੁਣੀ ਅਤੇ ਸ਼ੋਅ ਨੂੰ ਵਿਚਾਲੇ ਹੀ ਛੱਡ ਕੇ ਚੱਲੇ ਗਏ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਹਫ਼ਤੇ ਕੋਈ Elimination ਨਹੀਂ ਹੋਣਾ ਸੀ। ਸਾਇਰਸ ਨੇ ਸਲਮਾਨ ਖਾਨ ਦੇ ਸਾਹਮਣੇ ਹੱਥ ਜੋੜ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਘਰ ਜਾਣ ਦਿਓ। ਹੁਣ ਸਾਇਰਸ ਦੇ ਸ਼ੋਅ ਛੱਡਣ ਕਾਰਨ ਉਸਦੇ ਪ੍ਰਸ਼ੰਸਕ ਹੈਰਾਨ ਅਤੇ ਪਰੇਸ਼ਾਨ ਹਨ ਅਤੇ ਉਨ੍ਹਾਂ ਦੇ ਘਰ ਛੱਡਣ ਦਾ ਕਾਰਨ ਜਾਣਨ ਲਈ ਉਤਸੁਕ ਹਨ।

ਸਾਇਰਸ ਨੇ ਸ਼ੋਅ ਛੱਡ ਕੇ ਜਾਣ ਦੀ ਸਲਮਾਨ ਖਾਨ ਨੂੰ ਦੱਸੀ ਇਹ ਵਜ੍ਹਾਂ: ਦਰਅਸਲ, ਸਾਇਰਸ ਬ੍ਰੋਚਾ ਨੇ ਆਪਣੀ ਸਿਹਤ ਕਾਰਨ ਬਿੱਗ ਬੌਸ ਦਾ ਘਰ ਛੱਡਣ ਦੀ ਇੱਛਾ ਜ਼ਾਹਰ ਕੀਤੀ ਹੈ। ਵੀਕੈਂਡ ਕਾ ਵਾਰ ਦੇ ਦੌਰਾਨ, ਸਾਇਰਸ ਨੇ ਸਲਮਾਨ ਖਾਨ ਨੂੰ ਬੇਨਤੀ ਕੀਤੀ ਸੀ ਕਿ ਉਹ ਘਰ ਛੱਡਣਾ ਚਾਹੁੰਦੇ ਹਨ ਕਿਉਂਕਿ ਉਹ ਸ਼ੋਅ ਵਿੱਚ ਖਾਣ ਜਾਂ ਸੌਣ ਵਿੱਚ ਅਸਮਰੱਥ ਸੀ। ਹਾਲਾਂਕਿ ਸਲਮਾਨ ਖਾਨ ਨੇ ਉਨ੍ਹਾਂ ਨੂੰ ਸ਼ੋਅ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ। ਇਸ 'ਤੇ ਸਾਇਰਸ ਨੇ ਜੁਰਮਾਨਾ ਭਰਨ ਦੀ ਗੱਲ ਵੀ ਕਹੀ ਹੈ।

ਸਲਮਾਨ ਖਾਨ ਨੇ ਸਾਇਰਸ ਨੂੰ ਸ਼ੋਅ ਛੱਡਣ ਦੀ ਨਹੀਂ ਦਿੱਤੀ ਇਜਾਜ਼ਤ: ਸਾਈਰਸ ਨੇ ਕਿਹਾ, "ਸਰ, ਮੈਨੂੰ ਨੀਂਦ ਨਹੀਂ ਆਉਂਦੀ। ਮੈਂ ਰਾਤ ਨੂੰ ਤਿੰਨ ਘੰਟੇ ਸੌਂਦਾ ਹਾਂ, ਫਿਰ ਉੱਠ ਕੇ ਕਸਰਤ ਕਰਦਾ ਹਾਂ ਅਤੇ ਮੈਂ ਪੂਰੀ ਤਰ੍ਹਾਂ ਥੱਕ ਜਾਂਦਾ ਹਾਂ। ਮੈਂ ਇਸ ਨੂੰ ਹੋਰ ਸੰਭਾਲ ਨਹੀਂ ਸਕਦਾ।'' ਇਸ 'ਤੇ ਸਲਮਾਨ ਕਹਿੰਦੇ ਹਨ, ''ਇਹ ਕੰਟਰੇਕਟ ਦੇ ਖਿਲਾਫ ਹੈ ਅਤੇ ਦੂਜਾ ਇਸ ਨੂੰ ਆਪਣਾ ਕੰਮ ਸਮਝੋ। ਮੈਨੂੰ ਨਹੀਂ ਲੱਗਦਾ ਕਿ ਚੈਨਲ ਵੀ ਤੁਹਾਨੂੰ ਇਸ ਤੋਂ ਬਾਹਰ ਕੱਢ ਸਕਦਾ ਹੈ ਕਿਉਂਕਿ ਤੁਸੀਂ ਕੰਟਰੇਕਟ 'ਤੇ ਦਸਤਖਤ ਕੀਤੇ ਹਨ। ਇਸ ਤਰ੍ਹਾਂ ਕੰਮ ਨਹੀਂ ਕਰਦੇ, ਸ਼ੋਅ ਤੁਹਾਡੀਆਂ ਇੱਛਾਵਾਂ ਅਤੇ ਤਰਜੀਹਾਂ ਮੁਤਾਬਕ ਨਹੀਂ ਚੱਲਦਾ।''

ਸਾਇਰਸ ਹੁਣ ਸ਼ੋਅ 'ਚ ਨਹੀਂ ਆ ਰਹੇ ਨਜ਼ਰ: ਦੱਸ ਦਈਏ ਕਿ ਸਾਈਰਸ ਹੁਣ ਲਾਈਵ ਫੀਡ ਵਿੱਚ ਕਿਤੇ ਵੀ ਦਿਖਾਈ ਨਹੀਂ ਦੇ ਰਹੇ ਹਨ। ਜਿਸ ਦੇ ਚਲਦਿਆਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ Eviction ਬਾਰੇ ਵੀ ਪੋਸਟਾਂ ਕੀਤੀਆ ਜਾ ਰਹੀਆਂ ਹਨ। ਹਾਲਾਂਕਿ ਸਾਇਰਸ ਨੂੰ ਅਜੇ ਅਧਿਕਾਰਤ ਤੌਰ 'ਤੇ ਸ਼ੋਅ ਤੋਂ ਬਾਹਰ ਨਹੀਂ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੈ ਕੀ ਸਾਇਰਸ ਨੂੰ ਮੈਡੀਕਲ ਕਾਰਨਾਂ ਕਰਕੇ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਜਾਂ ਉਹ ਮੈਡੀਕਲ ਚੈੱਕਅਪ ਲਈ ਰਵਾਨਾ ਹੋਏ ਹਨ।

ਬਿੱਗ ਬੌਸ ਓਟੀਟੀ 2 ਨੂੰ ਦੋ ਹਫ਼ਤਿਆਂ ਲਈ ਹੋਰ ਵਧਾਇਆ: ਖਾਸ ਗੱਲ ਇਹ ਹੈ ਕਿ ਬਿੱਗ ਬੌਸ ਓਟੀਟੀ ਦੀ ਸਟ੍ਰੀਮਿੰਗ ਸਿਰਫ ਇਕ ਮਹੀਨੇ ਲਈ ਹੋਣੀ ਸੀ, ਪਰ ਸ਼ੋਅ ਦੀ ਵਧਦੀ ਟੀਆਰਪੀ ਨੂੰ ਦੇਖਦੇ ਹੋਏ ਸ਼ੋਅ ਨੂੰ ਦੋ ਹਫ਼ਤਿਆਂ ਲਈ ਹੋਰ ਵਧਾ ਦਿੱਤਾ ਗਿਆ ਹੈ। ਜਿੱਥੇ ਪਹਿਲਾਂ ਸ਼ੋਅ ਜੁਲਾਈ ਤੱਕ ਖਤਮ ਹੋ ਜਾਣਾ ਸੀ, ਉੱਥੇ ਹੀ ਹੁਣ ਬਿੱਗ ਬੌਸ ਓਟੀਟੀ 2 ਦਾ ਫਿਨਾਲੇ 13 ਅਗਸਤ ਨੂੰ ਹੋਵੇਗਾ।

Last Updated : Jul 11, 2023, 3:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.