ETV Bharat / entertainment

'ਕਭੀ ਈਦ ਕਭੀ ਦੀਵਾਲੀ' 'ਚ ਇਸ ਐਕਟਰ ਦੀ ਐਂਟਰੀ, ਸਲਮਾਨ ਨਾਲ ਹੋਇਆ ਮੁਕਾਬਲਾ

author img

By

Published : Apr 27, 2022, 5:14 PM IST

'ਕਭੀ ਈਦ ਕਭੀ ਦੀਵਾਲੀ' 'ਚ ਅਜਿਹੇ ਅਦਾਕਾਰ ਨੇ ਐਂਟਰੀ ਕੀਤੀ ਹੈ, ਜੋ ਸਲਮਾਨ ਖਾਨ ਨਾਲ ਪਹਿਲਾਂ ਹੀ ਵੱਡੀ ਟੱਕਰ ਲੈ ਚੁੱਕੇ ਹਨ। ਹੁਣ ਇਹ ਅਦਾਕਾਰ ਇਸ ਫਿਲਮ 'ਚ ਸਲਮਾਨ ਨਾਲ ਵੀ ਨਜ਼ਰ ਆਉਣ ਵਾਲਾ ਹੈ।

ਬਾਲੀਵੁੱਡ ਅਦਾਕਾਰ ਆਯੂਸ਼ ਸ਼ਰਮਾ
'ਕਭੀ ਈਦ ਕਭੀ ਦੀਵਾਲੀ' 'ਚ ਇਸ ਐਕਟਰ ਦੀ ਐਂਟਰੀ, ਸਲਮਾਨ ਨਾਲ ਹੋਇਆ ਮੁਕਾਬਲਾ

ਮੁੰਬਈ: ਬਾਲੀਵੁੱਡ ਅਦਾਕਾਰ ਆਯੂਸ਼ ਸ਼ਰਮਾ ਨੂੰ ਫੈਮਿਲੀ ਡਰਾਮਾ ਫਿਲਮ 'ਕਭੀ ਈਦ ਕਭੀ ਦੀਵਾਲੀ' ਲਈ ਕਾਸਟ ਕੀਤਾ ਗਿਆ ਹੈ। ਇਸ ਫਿਲਮ ਨੂੰ ਸਲਮਾਨ ਖਾਨ ਪ੍ਰੋਡਿਊਸ ਕਰ ਰਹੇ ਹਨ। ਉਹ ਫਿਲਮ 'ਚ ਪਰਦੇ 'ਤੇ ਭਰਾਵਾਂ 'ਚੋਂ ਇਕ ਦੀ ਭੂਮਿਕਾ ਨਿਭਾਏਗਾ। ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਆਯੂਸ਼ ਨੇ ਕਿਹਾ ਹਾਂ, ਮੈਂ ਇਸ ਫਿਲਮ ਦਾ ਹਿੱਸਾ ਹਾਂ ਅਤੇ ਮੈਂ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਉਤਸੁਕ ਹਾਂ। ਰੋਮਾਂਟਿਕ ਡਰਾਮਾ ਤੋਂ ਲੈ ਕੇ ਐਕਸ਼ਨ ਫਿਲਮ ਅਤੇ ਹੁਣ ਫੈਮਿਲੀ ਡਰਾਮਾ, ਜਿਸ ਤਰ੍ਹਾਂ ਫਿਲਮ ਇੰਡਸਟਰੀ 'ਚ ਮੇਰੀ ਪਾਰੀ ਅੱਗੇ ਵੱਧ ਰਹੀ ਹੈ, ਉਸ ਲਈ ਮੈਂ ਸ਼ੁਕਰਗੁਜ਼ਾਰ ਹਾਂ।

ਫਿਲਮ ਇੱਕ ਅੰਤਰ-ਸਭਿਆਚਾਰ ਪ੍ਰੇਮ ਕਹਾਣੀ ਹੈ। ਫਿਲਮ 'ਚ ਕਾਮੇਡੀ, ਰੋਮਾਂਸ ਅਤੇ ਐਕਸ਼ਨ ਦਾ ਵੀ ਰੰਗ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਆਯੂਸ਼ ਸ਼ਰਮਾ ਦੀ ਇਹ ਫਿਲਮ ਸਲਮਾਨ ਖਾਨ ਨਾਲ ਦੂਜੀ ਅਤੇ ਸਲਮਾਨ ਖਾਨ ਫਿਲਮਸ ਬੈਨਰ ਹੇਠ ਬਣੀ ਤੀਜੀ ਫਿਲਮ ਹੋਵੇਗੀ।

ਇਸ ਬਾਰੇ ਆਯੂਸ਼ ਸ਼ਰਮਾ ਨੇ ਕਿਹਾ 'ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਭਾਈ ਨਾਲ ਇਹ ਮੇਰੀ ਦੂਜੀ ਫਿਲਮ ਹੈ, ਮੈਂ ਕਦੇ ਸੁਪਨੇ ਵਿੱਚ ਵੀ ਅਜਿਹਾ ਕਰਨ ਬਾਰੇ ਨਹੀਂ ਸੋਚਿਆ ਸੀ, ਮੈਨੂੰ ਉਨ੍ਹਾਂ ਨਾਲ ਲਗਾਤਾਰ ਦੋ ਪ੍ਰੋਜੈਕਟਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।

ਸਲਮਾਨ ਖਾਨ ਫਿਲਮਜ਼ ਦੁਆਰਾ ਨਿਰਮਿਤ 'ਕਭੀ ਈਦ ਕਭੀ ਦੀਵਾਲੀ' ਵਿੱਚ ਪੂਜਾ ਹੇਗੜੇ, ਵੈਂਕਟੇਸ਼ ਅਤੇ ਦੱਖਣੀ ਭਾਰਤੀ ਅਤੇ ਉੱਤਰੀ ਭਾਰਤੀ ਫਿਲਮ ਉਦਯੋਗ ਦੇ ਕਈ ਕਲਾਕਾਰ ਹਨ। ਫਿਲਮ ਦੀ ਰਿਲੀਜ਼ ਡੇਟ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:ਵਾਹ!...ਆਲੀਆ ਭੱਟ ਬਣੀ ਇੱਕ ਗਲੋਬਲ ਸਟਾਰ, ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੂੰ ਵੀ ਦਿੱਤਾ ਪਛਾੜ

ETV Bharat Logo

Copyright © 2024 Ushodaya Enterprises Pvt. Ltd., All Rights Reserved.