ETV Bharat / crime

3 ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਵਪਾਰੀ ਦੀ ਕੀਤੀ ਲੁੱਟ, CCTV ਤਸਵੀਰਾਂ ਆਈਆਂ ਸਾਹਮਣੇ

author img

By

Published : Apr 9, 2022, 8:21 AM IST

ਮੰਡੀ ਕੇਸਰਗੰਜ 'ਚ ਅਰੋਡ਼ਾ ਐਂਡ ਸੰਨਜ਼ ਦੀ ਦੁਕਾਨ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਲੁੱਟ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਵਿੱਚ 3 ਨੌਜਵਾਨ ਇਸ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਵਿਖਾਈ ਦੇ ਰਹੇ ਹਨ।

loot money on gun point in oil traders shop by three Scoundrels
3 ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਆਇਲ ਵਪਾਰੀ ਦੀ ਦੁਕਾਨ 'ਚ ਕੀਤੀ ਲੁੱਟ, CCTV ਤਸਵੀਰਾਂ ਆਈਆਂ ਸਾਹਮਣੇ

ਲੁਧਿਆਣਾ: ਮੰਡੀ ਕੇਸਰਗੰਜ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਆਇਲ ਵਿਕਰੇਤਾ ਅਰੋਡ਼ਾ ਐਂਡ ਸੰਨਜ਼ ਦੀ ਦੁਕਾਨ ਵਿੱਚ ਵੜ ਕੇ ਬੰਦੂਕ ਦੀ ਨੋਕ ਤੇ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਲੁੱਟ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਵਿੱਚ 3 ਨੌਜਵਾਨ ਇਸ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਵਿਖਾਈ ਦੇ ਰਹੇ ਹਨ। ਜਿਸ ਵੇਲੇ ਲੁੱਟ ਹੋਈ ਉਸ ਵੇਲੇ ਦੁਕਾਨ ਤੇ ਇੱਕੋ ਹੀ ਵਰਕਰ ਮੌਜੂਦ ਸੀ ਜਿਸ ਨੇ ਦੱਸਿਆ ਕਿ ਤਿੰਨਾਂ ਕੋਲ ਹਥਿਆਰ ਸਨ ਅਤੇ ਹਥਿਆਰਾਂ ਦੀ ਨੋਕ ਤੇ ਹੀ ਉਸ ਤੋਂ ਲੁੱਟ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ਲੁੱਟ ਦੀ ਘਟਨਾ ਦੀ ਜਾਣਕਾਰੀ ਦਿੰਦਿਆ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸ਼ਾਮ 7 ਵਜੇ ਦੇ ਕਰੀਬ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੇਸਰਗੰਜ ਮੰਡੀ ਕਾਫ਼ੀ ਭੀੜ ਭਾੜ ਵਾਲਾ ਇਲਾਕਾ ਹੈ, ਪਰ ਇਸ ਦੇ ਬਾਵਜੂਦ ਇਹ ਵਾਰਦਾਤ ਇੱਥੇ ਵਾਪਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਲੁੱਟ ਦੀ ਵਾਰਦਾਤ ਨੂੰ ਇੱਥੇ ਅੰਜਾਮ ਦਿੱਤਾ ਜਾ ਚੁੱਕਾ ਹੈ ਹਾਲਾਂਕਿ ਉਹ ਮਾਮਲਾ ਪੁਲਿਸ ਨੇ ਸੁਲਝਾ ਲਿਆ, ਪਰ ਏਨੀ ਭੀੜ ਭਾੜ ਵਾਲੇ ਇਲਾਕੇ ਵਿੱਚ ਇਸ ਤਰ੍ਹਾਂ ਲੁੱਟ ਹੋ ਜਾਣੀ ਕਾਨੂੰਨ ਵਿਵਸਥਾ ਨੂੰ ਲੈ ਕੇ ਜ਼ਰੂਰ ਸਵਾਲਾਂ ਦੇ ਘੇਰੇ ਚ ਲਿਆਉਂਦੀ ਹੈ।

3 ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਆਇਲ ਵਪਾਰੀ ਦੀ ਦੁਕਾਨ 'ਚ ਕੀਤੀ ਲੁੱਟ, CCTV ਤਸਵੀਰਾਂ ਆਈਆਂ ਸਾਹਮਣੇ
ਦੂਜੇ ਪਾਸੇ ਲੁਧਿਆਣਾ ਕੇਂਦਰੀ ਤੋਂ ਏਸੀਪੀ ਨੇ ਦੱਸਿਆ ਕਿ ਤਿੱਨ ਅਣਪਛਾਤੇ ਮੁਲਜ਼ਮਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਇਨ੍ਹਾਂ ਦੀ ਸ਼ਨਾਖਤ ਲਈ ਪੁਲਿਸ ਵੱਲੋਂ ਟੀਮਾਂ ਲਾ ਦਿੱਤੀਆਂ ਗਈਆਂ ਹਨ। ਫੋਰੈਂਸਿਕ ਟੀਮਾਂ ਨੂੰ ਵੀ ਮੌਕੇ ਤੇ ਸੱਦਿਆ ਗਿਆ ਅਤੇ ਇਸ ਤੋਂ ਇਲਾਵਾ ਕੰਪਿਊਟਰ ਮਾਹਿਰਾਂ ਨੂੰ ਵੀ ਸੱਦਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸੀਸੀਟੀਵੀ ਵੀ ਖੰਗਾਲੀ ਜਾ ਰਹੀ ਹੈ ਜਿਸ ਦੇ ਆਧਾਰ ਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਲੁੱਟ ਕਿੰਨੇ ਦੀ ਹੋਈ ਹੈ ਇਸ ਬਾਰੇ ਕਹਿਣਾ ਮੁਸ਼ਕਿਲ ਹੈ ਕਿਉਂਕਿ ਦੁਕਾਨ ਦੇ ਮਾਲਕ ਨੂੰ ਖੁਦ ਹੀ ਨਹੀਂ ਪਤਾ ਕਿ ਉਸ ਦੀ ਦੁਕਾਨ ਵਿੱਚ ਕਿੰਨਾ ਕੈਸ਼ ਸੀ ਕਿਉਂਕਿ ਕਾਫੀ ਦਿਨਾਂ ਤੋਂ ਕੈਸ਼ ਇਕੱਠਾ ਹੋ ਰਿਹਾ ਸੀ।

ਇਹ ਵੀ ਪੜ੍ਹੋ: 1 ਕਿਲੋ 50 ਗ੍ਰਾਮ ਅਫੀਮ ਸਣੇ 1 ਵਿਅਕਤੀ ਪੁਲਿਸ ਅੜਿੱਕੇ

ETV Bharat Logo

Copyright © 2024 Ushodaya Enterprises Pvt. Ltd., All Rights Reserved.