ETV Bharat / crime

ਔਰਤ ਤੇ ਨੌਜਵਾਨਾਂ ਨੇ NRI ਦੀ ਕੀਤੀ ਲੁੱਟ, ਕਾਰ ਲੈ ਕੇ ਹੋਏ ਫਰਾਰ

author img

By

Published : Apr 12, 2022, 7:29 AM IST

ਜਲੰਧਰ ਦੇ ਪਿੰਡ ਦੁਸਾਂਝ ਕਲਾਂ ਦੇ ਐੱਨ.ਆਰ.ਆਈ. ਤੋਂ ਕਾਰ ਖੋਹਨ ਦੀ ਖਬਰ ਆਈ ਹੈ। ਜਾਣਕਾਰੀ ਮੁਤਾਬਕ ਇੱਥੇ ਇੱਕ ਐੱਨ.ਆਰ.ਆਈ. ਤੋਂ 2 ਨੌਜਵਾਨਾਂ ਅਤੇ ਇੱਕ ਔਰਤ ਬੰਦੂਕ ਦੀ ਨੋਕ 'ਤੇ ਕਾਰ ਖੋਹ ਫਰਾਰ ਹੋ ਗਏ ਹਨ।

a woman and two youngsters loot car to nri man in jalandhar
ਔਰਤ ਤੇ ਨੌਜਵਾਨਾਂ ਨੇ NRI ਦੀ ਕੀਤੀ ਲੁੱਟ

ਜਲੰਧਰ: ਥਾਣਾ ਗੋਰਾਇਆ ਦੇ ਪਿੰਡ ਦੁਸਾਂਝ ਕਲਾਂ ਦੇ ਐੱਨ.ਆਰ.ਆਈ. ਤੋਂ ਕਾਰ ਖੋਹਨ ਦੀ ਖਬਰ ਆਈ ਹੈ। ਐੱਨ.ਆਰ.ਆਈ. ਜਰਨੈਲ ਸਿੰਘ ਨੂੰ 2 ਨੌਜਵਾਨਾਂ ਅਤੇ ਇੱਕ ਔਰਤ ਨੇ ਮਜਾਰਾ ਰੋਡ 'ਤੇ ਰੋਕ ਲਿਆ ਅਤੇ ਉਸ ਨਾਲ ਬੰਦੂਕ ਦੀ ਨੋਕ 'ਤੇ ਲੁੱਟਮਾਰ ਕੀਤੀ। ਉਨ੍ਹਾਂ ਵੱਲੋਂ ਇਰ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਰਨੈਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਨਜ਼ਦੀਕੀ ਪਿੰਡ ਲਾਦੀਆ ਤੋ ਨਾਨੋ ਮਜਾਰਾ ਰੋਡ ਜਾ ਰਿਹਾ ਸੀ ਅੱਗੇ ਤੇ ਰਸਤੇ ਵਿੱਚ 2 ਨੌਜਵਾਨਾਂ ਅਤੇ ਇੱਕ ਔਰਤ ਨੇ ਉਸ ਨੂੰ ਰੁਕਣ ਲਈ ਇਸ਼ਾਰਾ ਕੀਤਾ ਅਤੇ ਉਨ੍ਹਾਂ ਵੱਲੋਂ ਗੱਡੀ ਰੋਕ ਲਈ ਗਈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੇ ਮੇਰੇ 'ਤੇ ਪਸਤੌਲ ਤਾਣਕੇ ਮੈਨੂੰ ਗੋਲੀ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਗੱਡੀ ਦੀ ਚਾਬੀ ਖੋਹਣ ਲੱਗੇ। ਉਨ੍ਹਾਂ ਨੇ ਦੱਸਿਆ ਕਿ ਲੁਟੇਰੇ ਉਸ ਦਾ ਆਈਫੋਨ ਵੀ ਲੈ ਗਏ ਸਨ, ਪਰ ਉਹ ਉਨ੍ਹਾਂ ਨੂੰ ਦੁਸਾਨ ਕੋਲੋਂ ਕਾਲਾ ਪਿੰਡ ਰੋਡ ਦੇ ਰਸਤੇ ਵਿੱਚ ਮਿਲ ਗਿਆ।

ਔਰਤ ਤੇ ਨੌਜਵਾਨਾਂ ਨੇ NRI ਦੀ ਕੀਤੀ ਲੁੱਟ

ਦਿਨ ਦਿਹਾੜੇ ਹੋਈ ਵਾਰਦਾਤ ਤੋਂ ਬਾਅਦ ਸਬ ਡਿਵੀਜ਼ਨ ਫਿਲੌਰ ਦੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਮੌਕੇ 'ਤੇ ਡੀ.ਐੱਸ.ਪੀ. ਫਿਲੌਰ ਹਰਲੀਨ ਸਿੰਘ ਅਤੇ ਐਸਐਚਓ ਗੁਰਾਇਆ ਮਨਜੀਤ ਸਿੰਘ ਚੌਕੀ ਇੰਚਾਰਜ ਦੁਸਾਂਝ ਕਲਾਂ ਪਹੁੰਚੇ। ਡੀਐਸਪੀ ਹਰਲੀਨ ਸਿੰਘ ਨੇ ਕਿਹਾ ਕਿ ਪੁਲਿਸ ਦੀਆਂ 5 ਟੀਮਾਂ ਬਣਾ ਕੇ ਪਿੰਡਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਚਿੱਟੇ ਦੇ ਨਾਲ ਹੋਈ ਇੱਕ ਹੋਰ ਨੌਜਵਾਨ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.