ETV Bharat / crime

ਪ੍ਰਾਪਰਟੀ ਡੀਲਰ ਕਤਲ ਮਾਮਲੇ 'ਚ ਪੁਲਿਸ ਮੁਲਾਜ਼ਮ ਸਣੇ 2 ਕਾਬੂ

author img

By

Published : Jun 29, 2021, 9:11 PM IST

ਪੰਜਾਬ ਪੁਲਿਸ ਦੇ ਕਾਂਸਟੇਬਲ ਸਣੇ 2 ਨੂੰ ਹਰਿਆਣਾ ਪੁਲਿਸ ਨੇ ਇੱਕ ਪ੍ਰਾਪਰਟੀ ਡੀਲਰ ਦੇ ਕਤਲ ਕੇਸ ਵਿੱਚ ਕਾਬੂ ਕੀਤਾ ਹੈ

ਪ੍ਰਾਪਰਟੀ ਡੀਲਰ ਕਤਲ ਮਾਮਲੇ 'ਚ ਪੁਲਿਸ ਮੁਲਾਜ਼ਮ ਸਣੇ 2 ਕਾਬੂ
ਪ੍ਰਾਪਰਟੀ ਡੀਲਰ ਕਤਲ ਮਾਮਲੇ 'ਚ ਪੁਲਿਸ ਮੁਲਾਜ਼ਮ ਸਣੇ 2 ਕਾਬੂ

ਕੁਰੂਕਸ਼ੇਤਰ: ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਨੇ ਯੋਜਨਾਬੱਧ ਤਰੀਕੇ ਨਾਲ ਕਤਲ ਦੇ ਦੋਸ਼ ਵਿੱਚ ਤਿੰਨ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹੇ ਦੇ ਐਂਟੀ ਨਾਰਕੋਟਿਕ ਸੈੱਲ ਨੇ ਮਨਜੀਤ ਸਿੰਘ ਪੁੱਤਰ ਗੁਰਚਰਨ ਸਿੰਘ, ਪ੍ਰਦੀਪ ਉਰਫ ਸੰਨੀ ਪੁੱਤਰ ਅਵਤਾਰ ਸਿੰਘ ਅਤੇ ਸੁਖਪਾਲ ਉਰਫ਼ ਰਾਜ ਪੁੱਤਰ ਨੱਥੂ ਰਾਮ ਵਸਨੀ ਖੇੜੀ ਰਾਜੂ ਸਿੰਘ ਥਾਣਾ ਜੁਲਕਾਂ ਜ਼ਿਲ੍ਹਾ ਪਟਿਆਲਾ ਪੰਜਾਬ ਨੂੰ ਦੋਸ਼ ਵਿੱਚ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਇਹ ਜਾਣਕਾਰੀ ਡਿਪਟੀ ਕਪਤਾਨ ਪੁਲਿਸ ਸ੍ਰੀ ਨਰਿੰਦਰ ਸਿੰਘ ਨੇ ਦਿੱਤੀ।

ਪ੍ਰਾਪਰਟੀ ਡੀਲਰ ਕਤਲ ਮਾਮਲੇ 'ਚ ਪੁਲਿਸ ਮੁਲਾਜ਼ਮ ਸਣੇ 2 ਕਾਬੂ
ਜਾਣਕਾਰੀ ਦਿੰਦਿਆਂ ਸ਼੍ਰੀ ਨਰਿੰਦਰ ਸਿੰਘ ਨੇ ਦੱਸਿਆ, ਕਿ 22 ਜੂਨ, 2021 ਨੂੰ ਕੁਲਦੀਪ ਕੌਰ ਪਤਨੀ ਸੰਦੀਪ ਸਿੰਘ ਵਾਸੀ ਪਿੰਡ ਬੜੀ ਕਰੋ ਥਾਣਾ ਨਵਾਂਗਾਓ ਪਿੰਡ ਜ਼ਿਲ੍ਹਾ ਮੁਹਾਲੀ ਪੰਜਾਬ ਨੇ ਥਾਣਾ ਸਦਰ ਪੇਹਵਾ ਨੂੰ ਦਿੱਤੇ, ਆਪਣੇ ਬਿਆਨ ਵਿੱਚ ਦੱਸਿਆ, ਕਿ ਉਸ ਦਾ ਪਤੀ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਮਾਨੋ ਚਾਹਲ ਥਾਣਾ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦੇ ਨਾਲ ਸਾਲ 2008 ਤੋਂ ਮੁਹਾਲੀ ਵਿੱਚ ਰਹਿੰਦੀ ਹੈ। ਉਸ ਦੇ ਪਤੀ ਦੇ ਪਿੰਡ ਵਿੱਚ ਖੇਤੀਬਾੜੀ ਦੇ ਨਾਲ, ਮੁਹਾਲੀ ਵਿੱਚ ਦੁਕਾਨ ਅਤੇ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਹੈ। 21 ਜੂਨ, 2021 ਨੂੰ ਉਸਦੇ ਪਤੀ ਨੂੰ ਉਸ ਦੇ ਦੋਸਤ ਮਨਜੀਤ ਸਿੰਘ ਨਿਵਾਸੀ ਦੇਵੀਗੜ੍ਹ ਦਾ ਫੋਨ ਆਇਆ।

ਉਸਦੇ ਪਤੀ ਨੇ ਉਸਨੂੰ ਦੱਸਿਆ, ਕਿ ਉਸਨੇ ਮਨਜੀਤ ਸਿੰਘ ਤੋਂ ਪੈਸੇ ਲੈਣੇ ਸੀ, ਅਤੇ ਉਹ ਉਸਦੇ ਨਾਲ ਜਾਂ ਰਿਹਾ ਹੈ। ਉਸੇ ਦਿਨ ਉਸਦੇ ਪਤੀ ਨੇ ਮਨਜੀਤ ਸਿੰਘ ਨੂੰ ਮਿਲਣ ਲਈ ਘਰ ਤੋਂ ਆਪਣਾ ਨਿੱਜੀ ਰਿਵਾਲਵਰ, ਲਾਇਸੈਂਸ, ਇੱਕ ਜੋੜਾ ਕੱਪੜੇ ਅਤੇ ਕਾਰ ਨੰਬਰ ਪੀ.ਬੀ.-65-ਬੀ.ਏ.-9979 ਘਰ ਤੋਂ ਲੈ ਕੇ ਨਿਕਲ ਗਿਆ। 21 ਜੂਨ 2021 ਨੂੰ, ਉਸਨੇ ਆਪਣੇ ਪਤੀ ਨਾਲ ਇੱਕ ਫੋਨ ਗੱਲਬਾਤ ਕੀਤੀ ਜਿਸ ਵਿੱਚ ਕਿਹਾ ਗਿਆ, ਕਿ ਉਹ ਮਨਜੀਤ ਸਿੰਘ ਨੂੰ ਆਪਣੇ ਪਿੰਡ ਛੱਡ ਕੇ ਪਟਿਆਲੇ ਦੇ ਇੱਕ ਹੋਟਲ ਵਿੱਚ ਰਹਿ ਰਿਹਾ ਹੈ। 22 ਜੂਨ ਨੂੰ ਵੀ ਉਸਨੇ ਆਪਣੇ ਪਤੀ ਨਾਲ 2/3 ਫ਼ੋਨ ਦੀ ਗੱਲਬਾਤ ਕੀਤੀ, 23 ਜੂਨ 2021 ਨੂੰ ਵੀ ਉਸਨੇ ਮਨਦੀਪ ਸਿੰਘ ਤੇ ਸੰਦੀਪ ਸਿੰਘ ਨਾਲ ਗੱਲਬਾਤ ਕੀਤੀ, ਜੋ ਕਿ ਸੰਦੀਪ ਥੋੜਾ ਘਬਰਾਇਆ ਹੋਇਆ ਸੀ, ਅਤੇ ਜਲਦੀ ਹੀ ਉਸ ਨਾਲ ਗੱਲ ਕਰਨ ਤੋਂ ਬਾਅਦ ਫੋਨ ਕੱਟ ਗਿਆ।

ਉਸੇ ਦਿਨ ਉਸਨੇ ਸ਼ਾਮ ਕਰੀਬ 07 ਵਜੇ ਆਪਣੇ ਪਤੀ ਨਾਲ ਗੱਲਬਾਤ ਕੀਤੀ, ਜਿਸ ਨੇ ਕਿਹਾ, ਕਿ ਉਹ ਮਨਜੀਤ ਸਿੰਘ ਨਾਲ ਚੰਡੀਗੜ੍ਹ ਲਈ ਜਾਂ ਰਿਹਾ ਹੈ, ਅਤੇ 2 ਘੰਟਿਆਂ ਤੱਕ ਚੰਡੀਗੜ੍ਹ ਪਹੁੰਚ ਜਾਵੇਗਾ। ਉਸ ਤੋਂ ਬਾਅਦ ਹੀ ਉਸ ਦੇ ਪਤੀ ਦਾ ਫੋਨ ਬੰਦ ਹੋ ਗਿਆ ਸੀ। 24 ਜੂਨ 2021 ਨੂੰ, ਜਦੋਂ ਉਸਦਾ ਪਤੀ ਘਰ ਨਹੀਂ ਪਹੁੰਚਿਆ, ਤਾਂ ਉਸਨੇ ਮਨਜੀਤ ਨੂੰ ਫ਼ੋਨ ਕਰਕੇ ਆਪਣੇ ਪਤੀ ਸੰਦੀਪ ਸਿੰਘ ਬਾਰੇ ਪੁੱਛਿਆ, ਤਾਂ ਮਨਜੀਤ ਸਿੰਘ ਨੇ ਉਸ ਨੂੰ ਦੱਸਿਆ, ਕਿ ਸੰਦੀਪ ਸਿੰਘ ਕੱਲ੍ਹ 23 ਜੂਨ 2021 ਨੂੰ ਸ਼ਾਮ ਕਰੀਬ 7 ਵਜੇ ਚਲਾ ਗਿਆ ਸੀ। ਇਸ ਤੋਂ ਬਾਅਦ ਉਸ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ। ਉਸ ਤੋਂ ਬਾਅਦ ਇੱਕ ਫੋਨ ਆਇਆ, ਕਿ ਉਸ ਦਾ ਪਤੀ ਸੰਦੀਪ ਸਿੰਘ ਪਿੰਡ ਬੋਧਨੀ ਨਹਿਰ ਨੇੜੇ ਆਪਣੀ ਕਾਰ ਵਿੱਚ ਮ੍ਰਿਤਕ ਹਾਲਤ ਵਿੱਚ ਪਿਆ ਸੀ। ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੌਕੇ ‘ਤੇ ਪਹੁੰਚੀ। ਜਿਸ ਦੇ ਬਿਆਨ 'ਤੇ ਥਾਣਾ ਸਦਰ ਪੇਹਵਾ ਵਿਖੇ ਮਾਮਲਾ ਦਰਜ਼ ਕੀਤਾ ਗਿਆ ਸੀ, ਅਤੇ ਜਾਂਚ ਮੁੱਖੀ ਥਾਣਾ ਸਦਰ ਪੇਹਵਾ ਦੇ ਸਬ ਇੰਸਪੈਕਟਰ ਸਤੀਸ਼ ਕੁਮਾਰ ਨੇ ਖੁਦ ਕੀਤੀ ਸੀ, ਬਾਅਦ ਵਿੱਚ ਇਸ ਕੇਸ ਦੀ ਜਾਂਚ ਐਂਟੀ ਨਾਰਕੋਟਿਕ ਸੈੱਲ ਨੂੰ ਸੌਂਪ ਦਿੱਤੀ ਗਈ।

26 ਜੂਨ 2021 ਨੂੰ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਮਨਦੀਪ ਸਿੰਘ ਦੀ ਰਹਿਨੁਮਾਈ ਹੇਠ ਸਬ-ਇੰਸਪੈਕਟਰ ਧਰਮਬੀਰ ਸਿੰਘ, ਦਲਜੀਤ ਸਿੰਘ, ਸਹਾਇਕ ਸਬ-ਇੰਸਪੈਕਟਰ ਰਾਜੇਸ਼ ਕੁਮਾਰ, ਸਤੀਸ਼ ਕੁਮਾਰ, ਹੌਲਦਾਰ ਅਰਵਿੰਦ ਕੁਮਾਰ, ਸਿਪਾਹੀ ਸੰਜੀਵ ਅਤੇ ਦਿਨੇਸ਼ ਕੁਮਾਰ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦੇ ਹੋਏ, ਦੋਸ਼ੀ ਮਨਜੀਤ ਸਿੰਘ ਪੁੱਤਰ ਗੁਰਚਰਨ ਸਿੰਘ, ਪ੍ਰਦੀਪ ਉਰਫ਼ ਸੰਨੀ ਪੁੱਤਰ ਅਵਤਾਰ ਸਿੰਘ ਅਤੇ ਸੁਖਪਾਲ ਉਰਫ਼ ਰਾਜ ਪੁੱਤਰ ਨੱਥੂ ਰਾਮ ਵਾਸੀਆਨ ਖੇੜੀ ਰਾਜੂ ਸਿੰਘ ਥਾਣਾ ਜੁਲਕਾਂ ਜ਼ਿਲ੍ਹਾ ਪਟਿਆਲਾ ਪੰਜਾਬ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੂੰ ਪੁੱਛਗਿੱਛ ਕਰਨ 'ਤੇ ਦੋਸ਼ੀ ਮਨਜੀਤ ਸਿੰਘ ਨੇ ਦੱਸਿਆ, ਕਿ ਉਹ ਚੰਡੀਗੜ੍ਹ ਪੁਲਿਸ ਵਿਚ ਕਾਂਸਟੇਬਲ ਦੀ ਨੌਕਰੀ ਕਰਦਾ ਹੈ, ਅਤੇ ਪੁਲਿਸ ਵਿਭਾਗ ਵਿੱਚ ਮਾੜੇ ਰਿਕਾਰਡ ਹੋਣ ਕਾਰਨ ਉਸ ਦੇ 18 ਵਾਧੇ ਨੂੰ ਉੱਚ ਅਧਿਕਾਰੀਆਂ ਨੇ ਰੋਕ ਦਿੱਤਾ ਸੀ।

ਸੰਦੀਪ ਸਿੰਘ ਨਾਲ ਉਸਦੀ ਜਾਣ ਪਛਾਣ 02 ਸਾਲ ਪਹਿਲਾਂ ਹੋਈ ਸੀ। ਜਿਸ ਬਾਰੇ ਉਸਨੇ ਸੰਦੀਪ ਸਿੰਘ ਨੂੰ ਦੱਸਿਆ, ਉਸਨੇ ਕਿਹਾ ਕਿ ਉਸਦੀ ਪਹੁੰਚ ਬਹੁਤ ਉੱਚੀ ਹੈ, ਉਹ ਆਪਣੇ ਸਾਰੇ ਰਿਕਾਰਡ ਸਹੀ ਕਰਵਾਏਗਾ। ਜਿਸ ਦੇ ਬਦਲੇ ਵਿੱਚ ਉਸਨੇ ਉਸ ਕੋਲੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ। ਤਕਰੀਬਨ ਡੇਢ ਸਾਲ ਪਹਿਲਾਂ ਉਸਨੇ ਸੰਦੀਪ ਸਿੰਘ ਨੂੰ 10 ਲੱਖ ਰੁਪਏ ਦਿੱਤੇ ਸਨ। ਪਰ ਉਸਨੇ ਨਾ ਤਾਂ ਰਿਕਾਰਡ ਠੀਕ ਕਰਵਾਇਆ ਅਤੇ ਨਾ ਹੀ ਉਸ ਨੇ ਪੈਸੇ ਵਾਪਸ ਕੀਤੇ। ਉਸਨੇ ਆਪਣੇ ਸਾਥੀਆਂ ਨਾਲ ਸੰਦੀਪ ਨੂੰ ਦੇਵੀਗੜ੍ਹ ਮਿਲਣ ਲਈ ਯੋਜਨਾਬੱਧ ਢੰਗ ਨਾਲ ਬੁਲਾਇਆ, ਅਤੇ ਦੇਵੀਗੜ੍ਹ ਵਿੱਚ ਕਿਰਾਏ ਦੇ ਮਕਾਨ ਵਿੱਚ ਉਸਨੂੰ ਬੰਦੀ ਬਣਾ ਕੇ ਉਸ ਦਾ ਫੋਨ ਅਤੇ ਲਾਇਸੈਂਸ ਰਿਵਾਲਵਰ ਖੋਹ ਲਿਆ।

ਉਹ ਯੋਜਨਾਬੱਧ ਢੰਗ ਨਾਲ ਉਸ ਦੀ ਲੋਕੇਸ਼ਨ ਪੇਹਵਾ ਖੇਤਰ ਵਿੱਚ ਦਿਖਾਉਣ ਲਈ 2 ਦਿਨ ਲਗਾਤਾਰ ਉਸ ਦੇ ਫੋਨ ਨੂੰ ਪੇਹਵਾ ਖੇਤਰ ਵਿੱਚ ਲੈ ਕੇ ਘੁੰਮਦਾ ਰਿਹਾ। ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ 23/24 ਦੀ ਰਾਤ ਨੂੰ ਬੋਧਨੀ ਨਹਿਰ ਦੇ ਨਜ਼ਦੀਕ ਸੰਦੀਪ ਸਿੰਘ ਨੂੰ ਉਸਦੇ ਲਾਇਸੰਸਸ਼ੁਦਾ ਰਿਵਾਲਵਰ ਨਾਲ ਚਾਰ ਗੋਲੀਆਂ ਚਲਾਈਆਂ, ਸੰਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਤੋਂ ਬਾਅਦ ਉਸਨੇ ਮ੍ਰਿਤਕ ਸੰਦੀਪ ਸਿੰਘ ਦੇ ਕੋਲ ਉਸ ਦਾ ਲਾਇਸੈਂਸੀ ਰਿਵਾਲਵਰ ਅਤੇ ਮੋਬਾਈਲ ਫੋਨ ਕਾਰ ਵਿੱਚ ਰੱਖ ਦਿੱਤਾ, ਅਤੇ ਦੂਜੀ ਗੱਡੀ ਵਿੱਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਿਆ। 27 ਜੂਨ, 2021 ਨੂੰ ਸਬ-ਇੰਸਪੈਕਟਰ ਧਰਮਬੀਰ ਸਿੰਘ ਦੀ ਟੀਮ ਨੇ ਦੋਸ਼ੀ ਮਨਜੀਤ ਸਿੰਘ ਅਤੇ ਉਸ ਦੇ ਸਾਥੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਦੇ ਆਦੇਸ਼ਾਂ ਨਾਲ ਉਨ੍ਹਾਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਲੈ ਲਿਆ।

ਇਹ ਵੀ ਪੜ੍ਹੋ:-ਡਰੋਨਾਂ ਦੀ ਗਤੀਵਿਧੀਆਂ ਦੇ ਚੱਲਦਿਆਂ ਡੀਜੀਪੀ ਪੰਜਾਬ ਨੇ ਕੀਤੀ ਸਮੀਖਿਆ ਮੀਟਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.